ਜਲੰਧਰ (ਮਾਹੀ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਰਾਏਪੁਰ-ਰਸੂਲਪੁਰ ਨੇੜੇ ਸ਼ਾਮ ਵੇਲੇ ਇਕ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਥਾਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦੇ ਹੋਏ ਹਾਈਵੇ ’ਤੇ ਦੂਜੇ ਪਾਸੇ ਤੋਂ ਆ ਰਹੇ ਵਾਹਨਾਂ ਨੂੰ ਟੱਕਰ ਮਾਰ ਕੇ 25 ਫੁੱਟ ਦੀ ਦੂਰੀ ’ਤੇ ਪਲਟ ਗਈ। ਇਸ ਹਾਦਸੇ ’ਚ ਇਕ ਮਹਿੰਦਰਾ ਪਿਕਅੱਪ, ਸਵਿਫਟ ਕਾਰ ਤੇ ਥਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ’ਚ ਇਕ ਔਰਤ ਸਣੇ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਹਾਦਸੇ ’ਚ ਥਾਰ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਸ ਹਾਦਸੇ ’ਚ ਥਾਰ ਚਾਲਕ ਤੇ ਉਸ ਦੇ ਨਾਲ ਬੈਠਾ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਪਠਾਨਕੋਟ ਚੌਕ ਨੇੜੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਸਮੇਂ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਰਸਤੇ ਥਾਰ ਕਿਸੇ ਹੋਰ ਸੜਕ ਤੋਂ ਤੇਜ਼ ਰਫਤਾਰ ਨਾਲ ਆਇਆ ਸੀ। ਲੱਗਦਾ ਹੈ ਕਿ ਥਾਰ ਡਰਾਈਵਰ ਸਪੀਡ ਨੂੰ ਕੰਟਰੋਲ ਨਹੀਂ ਕਰ ਸਕਿਆ, ਜਿਸ ਕਾਰਨ ਇਹ ਡਿਵਾਈਡਰ ਪਾਰ ਕਰਦੇ ਸਮੇਂ ਵਾਹਨਾਂ ਨਾਲ ਟਕਰਾ ਗਈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : ਚੰਡੀਗੜ੍ਹ ਤੋਂ ਉਮੀਦਵਾਰ ਉਤਾਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ
ਮੌਕੇ ’ਤੇ ਮੌਜੂਦ ਨੁਕਸਾਨੇ ਵਾਹਨਾਂ ਦੇ ਮਾਲਕਾਂ ਨੇ ਦੱਸਿਆ ਕਿ ਹਾਈਵੇ ਦੇ ਵਿਚਕਾਰ ਡਿਵਾਈਡਰ ’ਤੇ ਬੂਟੇ ਲਾਏ ਹੋਏ ਸਨ, ਜਦੋਂ ਅਚਾਨਕ ਸਾਹਮਣੇ ਤੋਂ ਥਾਰ ਆਈ ਤਾਂ ਉਹ ਡਰ ਗਏ। ਆਪਣੇ ਬਚਾਅ ਲਈ ਜਦੋਂ ਉਨ੍ਹਾਂ ਕਾਰ ਨੂੰ ਇਕ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਲੰਘ ਰਹੀ ਇਕ ਕਾਰ ਵੀ ਉਸ ਦੀ ਕਾਰ ਨਾਲ ਟਕਰਾ ਗਈ। ਇਸ ਸਬੰਧੀ ਰਾਹਗੀਰਾਂ ਵੱਲੋਂ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਤੇ ਐਡੀਸ਼ਨਲ ਐੱਸ.ਐੱਚ.ਓ. ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦਿਆਂ ਸਬ-ਇੰਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਹਾਈਵੇ ਵਿਚਕਾਰ ਖੜੇ ਵਾਹਨਾਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਸੁਚਾਰੂ ਕੀਤੀ। ਉਨ੍ਹਾਂ ਕਿਹਾ ਕਿ ਜੋ ਇਸ ’ਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਜ਼ਖਮੀਆਂ ਦੀ ਪਛਾਣ ਸਿਆਦ ਅਹਿਮਦ, ਵਾਸਤੇ ਹੁਸਨਦੀਨ ਪੁੱਤਰ ਮਿਹਰਦੀਨ ਵਾਸੀ ਕਠੂਆ ਜੰਮੂ ਕਸ਼ਮੀਰ, ਰਾਮ ਹੁਸਨਦੀਨ, ਮੀਨਾ ਕੁਮਾਰੀ ਵਜੋਂ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਵਧਾਨ ਪੰਜਾਬੀਓਂ! ਹਾਲੋਂ-ਬੇਹਾਲ ਕਰਨ ਵਾਲੀਆਂ ਗਰਮ ਹਵਾਵਾਂ ਨੂੰ ਲੈ ਕੇ ਇਕੋ ਸਮੇਂ ਜਾਰੀ ਹੋਇਆ ਯੈਲੋ ਤੇ ਆਰੇਂਜ ਅਲਰਟ
NEXT STORY