ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ )- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਲੋਕਾਂ ਦੀ ਗੱਡੀ ਹਾਈਵੇਅ 'ਤੇ ਪਿੰਡ ਕੁਰਾਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਐਕਸ. ਯੂ. ਵੀ. ਗੱਡੀ ਵਿਚ ਸਵਾਰ 5 ਲੋਕਾਂ ਵਿੱਚੋਂ ਤਿੰਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਦੇਰ ਰਾਤ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਵਿਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਡਾ. ਸ਼ਗੁਨ ਦੀ ਟੀਮ ਨੇ ਗੰਭੀਰ ਜ਼ਖ਼ਮੀ ਹੋਏ ਮੁਕੇਸ਼ ਰਾਜ ਪੁੱਤਰ ਸ੍ਰੀਕ੍ਰਿਸ਼ਨ ਵਾਸੀ ਕੋਆਖੇੜਾ (ਮੱਧ ਪ੍ਰਦੇਸ਼),ਸੁੰਦਰ ਲਾਲ ਰਾਜੇਸ਼ਵਰ ਪੁੱਤਰ ਆਸ਼ੇ ਲਾਲ, ਅਸ਼ੀਸ਼ ਕੁਮਾਰ ਰਾਏਕਵਰ ਪੁੱਤਰ ਪਰਸ਼ੋਤਮ ਵਾਸੀ ਟੀਕਮਗੜ ਨੂੰ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਹੈ।
ਇਹ ਵੀ ਪੜ੍ਹੋ : ਮੰਤਰੀ ਬਲਕਾਰ ਸਿੰਘ ਦਾ ਅਹਿਮ ਐਲਾਨ, ਸ਼ਹਿਰਾਂ ਲਈ ਬਣਨਗੇ ਮਾਸਟਰ ਪਲਾਨ, ਦਿੱਤੀਆਂ ਇਹ ਹਦਾਇਤਾਂ
ਹਾਦਸੇ ਦਾ ਸ਼ਿਕਾਰ ਹੋਏ ਲੋਕ ਮੱਧ ਪ੍ਰਦੇਸ਼ ਸੂਬੇ ਦੇ ਹਨ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਿਸੇ ਵਾਹਨ ਦੇ ਅਚਾਨਕ ਉਨ੍ਹਾਂ ਦੇ ਅੱਗੇ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਹਾਦਸੇ ਵਿਚ ਗੱਡੀ ਵਿਚ ਸਵਾਰ ਤਰੁਣ ਕੁਮਾਰ ਮਾਂਝੀ ਪੁੱਤਰ ਰਾਧਾ ਸ਼ਾਮ ਮਾਂਝੀ ਅਤੇ ਰਾਘਵਨ ਰਘੁ ਪੁੱਤਰ ਪੁੱਤਰ ਪ੍ਰਕਾਸ਼ ਵਾਸੀ ਬੋਰੀਕਲਾ (ਹੱਟਾ) ਦਮੁਹ (ਮੱਧ ਪ੍ਰਦੇਸ਼) ਦੇ ਮਮੂਲੀ ਸੱਟਾਂ ਲੱਗੀਆਂ ਹਨ। ਤਰੁਣ ਕੁਮਾਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਤਾਂ ਹਾਈਵੇਅ 'ਤੇ ਅਚਾਨਕ ਕੋਈ ਵਾਹਨ ਉਨ੍ਹਾਂ ਦੀ ਲੇਨ ਵਿਚ ਅੱਗੇ ਆ ਗਿਆ। ਉਹ ਵਾਹਨ ਤੋਂ ਬਚਦੇ ਹੋਏ ਗੱਡੀ ਦਾ ਸੰਤੁਲਨ ਗੁਆ ਬੈਠੇ ਅਤੇ ਗੱਡੀ ਸੜਕ ਕਿਨਾਰੇ ਡਿਵਾਈਡਰ ਵਿਚ ਟਕਰਾਅ ਕੇ ਬੁਰੀ ਤਰਾਂ ਨੁਕਸਾਨੀ ਗਈ। ਲੋਕਾਂ ਅਤੇ ਪੁਲਸ ਨੇ ਮਦਦ ਕਰਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਹੈ।
ਇਸੇ ਤਰ੍ਹਾਂ ਇਕ ਹੋਰ ਹਾਦਸੇ ਵਿਚ ਬੀਤੀ ਰਾਤ 7 ਵਜੇ ਦੇ ਕਰੀਬ ਟਾਂਡਾ ਦੇ ਰੇਲਵੇ ਫਲਾਈਓਵਰ ਬਰਿੱਜ 'ਤੇ ਇਕ ਕਾਰ ਅਤੇ ਟਰੈਕਟਰ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰਾਂ ਨੁਕਸਾਨੇ ਗਏ। ਇਸ ਹਾਦਸੇ ਵਿਚ ਟਰੈਕਟਰ ਚਾਲਕ ਜ਼ਖ਼ਮੀ ਹੋਇਆ ਹੈ ਜਦਕਿ ਕਾਰ ਦੇ ਸੁਰੱਖਿਆ ਏਅਰ ਬੈਗ ਖੁੱਲਣ ਕਾਰਨ ਚਾਲਕ ਵਾਲ-ਵਾਲ ਬਚ ਗਿਆ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਲੰਬੇ ਸਮੇ ਤੱਕ ਸਰਕਾਰੀ ਹਸਪਤਾਲ ਚੌਂਕ ਅਤੇ ਜਾਜਾ ਰੋਡ 'ਤੇ ਜਾਮ ਲੱਗਾ ਰਿਹਾ।
ਇਹ ਵੀ ਪੜ੍ਹੋ : ਮੋਹਾਲੀ 'ਚ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਕਾਰ ਚੱਲੀਆਂ ਤਾਬੜਤੋੜ ਗੋਲ਼ੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ
NEXT STORY