ਤਲਵੰਡੀ ਸਾਬੋ (ਮੁਨੀਸ਼) — ਅੱਜ ਸਥਾਨਕ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੀ ਸੀਗੋ ਚੌਕੀ ਪੁਲਸ ਨੂੰ ਉਸ ਸਮੇ ਹੱਥਾਂ ਪੈਰਾਂ ਦੀ ਪੈ ਗਈ,ਜਦੋਂ ਘਰੇਲੂ ਝਗੜੇ ਦਾ ਕਥਿਤ ਦੋਸ਼ੀ ਸਥਾਨਕ ਐੱਸ.ਡੀ.ਐੱਮ ਦੀ ਅਦਾਲਤ 'ਚ ਪੇਸ਼ ਹੋਣ ਸਮੇ ਫਰਾਰ ਹੋ ਗਿਆ ਭਾਵੇਂ ਕਿ ਪੁਲਸ ਨੇ ਬਾਅਦ 'ਚ ਕਥਿਤ ਦੋਸ਼ੀ ਨੂੰ ਕਾਬੂ ਵੀ ਕਰ ਲਿਆ ਸੀ ।
ਜਾਣਕਾਰੀ ਅਨੁਸਾਰ ਸੀਗੋ ਚੌਕੀ ਪੁਲਸ ਦੇ ਇੰਚਾਰਜ ਮੇਜਰ ਸਿੰਘ ਨੂੰ ਜੱਜਲ ਦੇ ਇਕ ਵਿਅਕਤੀ ਮਾਹਲਾ ਸਿੰਘ ਨੇ ਦਰਖਾਸਤ ਦਿੱਤੀ ਸੀ ਕਿ ਉਸ ਦੀ ਪੁੱਤਰੀ ਪਿੰਡ ਮੈਨੂੰਆਣਾ ਵਿਆਹੀ ਹੋਈ ਹੈ ਤੇ ਉਸ ਦਾ ਪਤੀ ਗੁਰਸੇਵਕ ਸਿੰਘ ਉਸ ਨਾਲ ਲੜਾਈ ਝੱਗੜਾ ਕਰਕੇ ਕੁੱਟਮਾਰ ਕਰਦਾ ਹੈ। ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਜਦ ਉਹ ਆਪਣੇ ਜਵਾਈ ਨੂੰ ਸਮਝਾਉਣ ਆਏ ਤਾਂ ਉਸ ਨੇ ਉਨ੍ਹਾਂ ਨਾਲ ਵੀ ਝਗੜਾ ਕੀਤਾ। ਸੀਗੋ ਪੁਲਸ ਨੇ ਮਾਹਲਾ ਸਿੰਘ ਵਾਸੀ ਜੱਜਲ ਦੀ ਸ਼ਿਕਾਇਤ 'ਤੇ ਗੁਰਸੇਵਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਸਥਾਨਕ ਐੱਸ. ਡੀ.ਐੱਮ ਦੀ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਸੀ ਪਰ ਪੁਲਸ ਦੀ ਕਥਿਤ ਲਾਹਪਰਵਾਹੀ ਦੇ ਚਲਦੇ ਕਥਿਤ ਦੋਸ਼ੀ ਗੁਰਸੇਵਕ ਸਿੰਘ ਪੁਲਸ ਹਿਰਾਸਤ 'ਚੋ ਚਕਮਾ ਦੇ ਕੇ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਆਮ ਜਨਤਾ ਦੀ ਮਦਦ ਨਾਲ ਉਕਤ ਦੋਸ਼ੀ ਨੂੰ ਮੁੜ ਗ੍ਰਿਫਤਾਰ ਕਰ ਲਿਆ।
ਰੇਲਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ
NEXT STORY