ਬਠਿੰਡਾ (ਸੁਖਵਿੰਦਰ) : ਸ਼ਹਿਰ 'ਚ ਆਟੋ ਖ਼ਾਸ ਕਰ ਕੇ ਈ-ਰਿਕਸ਼ਾ ਆਦਿ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਨਗਰ ਨਿਗਮ ਅਤੇ ਟ੍ਰੈਫਿਕ ਪੁਲਸ ਨੇ ਹਰ ਆਟੋ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਹੁਣ ਕਾਰਪੋਰੇਸ਼ਨ ਦਾ ਯੂਨੀਕ ਨੰਬਰ ਮਿਲਣ ਤੋਂ ਬਾਅਦ ਹੀ ਆਟੋ ਸ਼ਹਿਰ 'ਚ ਚੱਲ ਸਕਣਗੇ। ਇਸ ਤੋਂ ਇਲਾਵਾ 15 ਸਾਲ ਤੋਂ ਪੁਰਾਣੇ ਆਟੋ ਵੀ ਸਕਰੈਪ ਹੋਣਗੇ। ਇਸ ਸਬੰਧ ’ਚ ਨਿਗਮ ਵੱਲੋਂ ਟ੍ਰੈਫਿਕ ਪੁਲਸ ਦੇ ਸਹਿਯੋਗ ਨਾਲ ਮਾਡਲ ਟਾਊਨ ਫੇਜ਼-3 'ਚ ਦਾਦੀ ਪੋਟੀ ਪਾਰਕ ਨੇੜੇ ਇਕ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇੱਥੇ ਵੱਡੀ ਗਿਣਤੀ 'ਚ ਆਟੋ ਡਰਾਈਵਰ ਪਹੁੰਚੇ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਜਲਦ ਮਿਲਣ ਜਾ ਰਹੀ ਵੱਡੀ ਰਾਹਤ, ਮਾਨ ਸਰਕਾਰ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ
ਇਹ ਕੈਂਪ ਅਗਲੇ ਕੁੱਝ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਉਕਤ ਰਜਿਸਟ੍ਰੇਸ਼ਨ ਤਹਿਤ ਨਗਰ ਨਿਗਮ ਸਾਰੇ ਆਟੋ, ਡਰਾਈਵਰਾਂ ਅਤੇ ਮਾਲਕਾਂ ਦਾ ਡਾਟਾ ਇਕੱਠਾ ਕਰੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਉਕਤ ਆਟੋ ਦੇ ਹਰ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਪੁਲਸ ਵੱਲੋਂ ਤਸਦੀਕ ਕੀਤੀ ਜਾਵੇਗੀ, ਜਦੋਂ ਕਿ ਆਟੋ ਡਰਾਈਵਰਾਂ ਅਤੇ ਮਾਲਕਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਠਿੰਡਾ ਤੋਂ ਇਲਾਵਾ ਕਿਸੇ ਵੀ ਹੋਰ ਜ਼ਿਲ੍ਹੇ ਨਾਲ ਸਬੰਧਿਤ ਆਟੋ ਨੂੰ ਬਾਹਰ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਡੇਰਾਬੱਸੀ ਤੋਂ ਵੱਡੀ ਖ਼ਬਰ : ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲੀ, ਗੱਡੀ 'ਚ ਮੰਜ਼ਰ ਦੇਖ ਕੰਬੇ ਲੋਕ
ਨਗਰ ਨਿਗਮ ਵੱਲੋਂ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹਰੇਕ ਆਟੋ ’ਤੇ ਇਕ ਯੂਨੀਕ ਨੰਬਰ ਲਗਾਇਆ ਜਾਵੇਗਾ, ਤਾਂ ਜੋ ਨਗਰ ਨਿਗਮ ਹਰੇਕ ਆਟੋ ਦਾ ਰਿਕਾਰਡ ਰੱਖ ਸਕੇ। ਨਿਗਮ ਦੇ ਕਰਮਚਾਰੀ ਦੀਪਕ ਮਿੱਤਲ ਨੇ ਕਿਹਾ ਕਿ ਨਿਗਮ ਆਟੋ ਦਾ ਡਾਟਾ ਇਕੱਠਾ ਕਰ ਰਿਹਾ ਹੈ, ਤਾਂ ਜੋ ਸ਼ਹਿਰ 'ਚ ਆਟੋ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਟ੍ਰੈਫਿਕ ਪੁਲਸ ਇੰਚਾਰਜ ਐੱਸ. ਆਈ. ਅਮਰੀਕ ਸਿੰਘ ਨੇ ਕਿਹਾ ਕਿ ਇਸ ਯੋਜਨਾ ਨਾਲ ਬਿਨਾਂ ਦਸਤਾਵੇਜ਼ਾਂ ਅਤੇ ਨਿਯਮਾਂ ਦੀ ਪਾਲਣਾ ਕੀਤੇ ਚੱਲਣ ਵਾਲੇ ਆਟੋ ’ਤੇ ਰੋਕ ਲੱਗੇਗੀ ਅਤੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਰਹੀਆਂ ਧਮਕੀਆਂ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ
NEXT STORY