Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 30, 2026

    9:13:45 AM

  • cng price hike check new rates

    ਮਹਿੰਗਾਈ ਦਾ ਵੱਡਾ ਝਟਕਾ: ਫਿਰ ਤੋਂ ਮਹਿੰਗੀ ਹੋਈ...

  • jalandhar punjab rain weather

    Jalandhar ਸਣੇ ਪੰਜਾਬ ਵਿੱਚ ਕਈ ਥਾਈਂ ਪੈਣ ਲੱਗਾ...

  • heatwave  ngt  center  punjab  11 states

    ਭਿਆਨਕ ਗਰਮੀ ਦੀ ਸਥਿਤੀ ਨੂੰ ਲੈ ਕੇ NGT ਨੇ ਕੇਂਦਰ...

  • july 3 shri amarnath yatra pilgrim capf

    3 ਜੁਲਾਈ ਤੋਂ ਸ਼ੁਰੂ ਸ੍ਰੀ ਅਮਰਨਾਥ ਯਾਤਰਾ, ਸ਼ਰਧਾਲੂਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana-Khanna
  • ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ 'ਤੇ, ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

PUNJAB News Punjabi(ਪੰਜਾਬ)

ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ 'ਤੇ, ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

  • Edited By Gurminder Singh,
  • Updated: 29 Jun, 2024 06:26 PM
Ludhiana-Khanna
the administration is on alert regarding the forecast of heavy rain
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਹਿਤੇਸ਼) : ਅਗਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੀ ਸਥਿਤੀ ਵਿਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਉਪਾਅ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਸਾਹਨੀ, ਜੋ ਕਿ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਵਜੋਂ ਵਾਧੂ ਚਾਰਜ ਵੀ ਸੰਭਾਲ ਰਹੇ ਹਨ, ਨੇ ਅੱਜ ਸਾਰੇ ਉਪ ਮੰਡਲ ਮੈਜਿਸਟ੍ਰੇਟ (ਐੱਸਡੀਐੱਮ) ਅਤੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰਾਂ ਨੂੰ ਸਤਲੁਜ, ਬੁੱਢਾ ਦਰਿਆ ਅਤੇ ਹੋਰ ਡਰੇਨਾਂ ਦੇ ਨਾਲ-ਨਾਲ ਨੀਵੇਂ ਇਲਾਕਿਆਂ ਦਾ ਦੌਰਾ ਕਰਕੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੇ ਸਟੇਸ਼ਨਾਂ 'ਤੇ ਆਪਣੇ ਫ਼ੋਨ 24 ਘੰਟੇ ਚਾਲੂ ਰੱਖਣਗੇ। ਉਨ੍ਹਾਂ ਅਧਿਕਾਰੀਆਂ ਨੂੰ ਵਲੀਪੁਰ ਕਲਾਂ, ਬੱਲੋਕੇ, ਤਾਜਪੁਰ, ਢੋਕਾ ਮੁਹੱਲਾ, ਸ਼ਿਵਪੁਰੀ, ਮਾਧੋਪੁਰੀ, ਨਿਊ ਕੁੰਦਨਪੁਰੀ, ਗੋਪਾਲ ਨਗਰ ਆਦਿ ਅਹਿਮ ਪੁਆਇੰਟਾਂ ਦਾ ਨਿਰੀਖਣ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈ ਕੇ ਅਹਿਮ ਖ਼ਬਰ

PunjabKesari

ਇਸ ਤੋਂ ਇਲਾਵਾ, 1.5 ਲੱਖ ਤੋਂ ਵੱਧ ਬੋਰੀਆਂ ਖਰੀਦੀਆਂ ਜਾ ਚੁੱਕੀਆਂ ਹਨ ਅਤੇ ਸੰਭਾਵੀ ਉਲੰਘਣਾਵਾਂ ਲਈ ਲਗਭਗ 50,000 ਰੇਤ ਦੇ ਥੈਲੇ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਪਟਵਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਇਸ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਾ ਕਰਨ 'ਤੇ ਜ਼ੋਰ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ (ਬੀ.ਡੀ.ਪੀ.ਓਜ਼) ਨੂੰ ਪਿੰਡਾਂ ਵਿਚ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਸਾਰੀ ਮਸ਼ੀਨਰੀ ਨੂੰ ਤਿਆਰ-ਬਰ-ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਡੀ.ਸੀ ਸਾਹਨੀ ਨੇ ਦੱਸਿਆ ਕਿ ਬੁੱਢਾ ਦਰਿਆ ਵਿਚ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਵਹਿਣ ਨੂੰ ਯਕੀਨੀ ਬਣਾਉਣ ਲਈ ਡਰੇਨੇਜ ਵਿਭਾਗ ਵੱਲੋਂ ਕੁੱਲ 17 ਪੋਕਲੇਨ ਮਸ਼ੀਨਾਂ ਬੁੱਢਾ ਦਰਿਆ ਦੇ ਨਾਲ 24 ਘੰਟੇ ਤਾਇਨਾਤ ਕੀਤੀਆਂ ਗਈਆਂ ਹਨ।  ਇਨ੍ਹਾਂ ਵਿਚ ਬੁੱਢਾ ਦਰਿਆ ਅੱਪਸਟਰੀਮ ਵਿਚ 4 ਪੋਕਲੇਨ, ਬੁੱਢਾ ਦਰੀਆ ਡਾਊਨਸਟ੍ਰੀਮ ਵਿਚ 2 ਪੋਕਲੇਨ, ਬੱਸੀਆਂ ਡਰੇਨ ਵਿਚ 2 ਪੋਕਲੇਨ, ਚਚਰਾੜੀ ਡਰੇਨ ਵਿਚ 2 ਪੋਕਲੇਨ, ਐੱਮ.ਸੀ.ਐੱਮ ਡਰੇਨ ਵਿਚ 3 ਪੋਕਲੇਨ, ਲਲਤੋਂ-ਪਮਾਲ ਡਰੇਨ ਵਿਚ 2 ਪੋਕਲੇਨ ਅਤੇ ਰੱਖ ਡਰੇਨ ਅਤੇ ਪੁੜੈਂਣ ਵਿਚ ਇਕ-ਇਕ ਪੋਕਲੇਨ ਸ਼ਾਮਲ ਹਨ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਬੁੱਢਾ ਦਰਿਆ ਦੇ ਨਾਲ 7 ਪੋਕਲੇਨ ਮਸ਼ੀਨਾਂ, 5 ਜੇ.ਸੀ.ਬੀ ਅਤੇ 20 ਟਿੱਪਰ ਵੀ ਤਾਇਨਾਤ ਕੀਤੇ ਗਏ ਹਨ। ਨਗਰ ਨਿਗਮ ਵੱਲੋਂ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਸਮਰਾਲਾ ਚੌਕ, ਤਾਜਪੁਰ ਰੋਡ ’ਤੇ ਕੇਂਦਰੀ ਜੇਲ੍ਹ ਦੇ ਸਾਹਮਣੇ, ਸ਼ਨੀ ਮੰਦਰ ਨੇੜੇ, ਹੈਬੋਵਾਲ ਵਿਚ ਲਾਈਫਲਾਈਨ ਪੁਲੀ ਨੇੜੇ, ਹੈਬੋਵਾਲ ਪੁਲ ਅਤੇ ਬੱਲੋਕੇ ਪੁਲ ਦੇ ਵਿਚਕਾਰ, ਢੋਕਾ ਮੁਹੱਲਾ ਵਿਖੇ ਅਤੇ ਡੇਅਰੀ ਕੰਪਲੈਕਸ ਹੈਬੋਵਾਲ ਨੇੜੇ ਪੋਕਲੇਨ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਕਿਸੇ ਵੀ ਘਟਨਾ ਦੀ ਸਥਿਤੀ ਵਿੱਚ ਜੇ.ਸੀ.ਬੀ ਮਸ਼ੀਨਾਂ ਦੀ ਇਪੈਨਲਮੈਂਟ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਮਸ਼ਹੂਰ ਹੋਟਲ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀਆਂ-ਮੁੰਡੇ

PunjabKesari

ਡਿਪਟੀ ਕਮਿਸ਼ਨਰ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕਰਾਸ ਡਰੇਨੇਜ ਦੇ ਕੰਮ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਪੁਲੀਆਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੜ੍ਹ ਆਉਣ ਦੀ ਸੂਰਤ ਵਿਚ ਮੌਕੇ ’ਤੇ ਹੀ ਪੁਲੀਆਂ ਵਿਛਾਉਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਟਾਫ ਨੂੰ ਫੀਲਡ ਵਿਚ ਰੱਖਣ ਨੂੰ ਯਕੀਨੀ ਬਣਾਉਣ ਤਾਂ ਜੋ ਤਾਰਾਂ ਅਤੇ ਖੰਭਿਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਖਾਸ ਕਰਕੇ ਨੀਵੇਂ ਖੇਤਰਾਂ ਵਿਚ। ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਹੀ ਸਪਲਾਈ ਬਹਾਲ ਹੋਣੀ ਚਾਹੀਦੀ ਹੈ। ਬਿਜਲੀ ਦਾ ਕਰੰਟ ਲੱਗਣ ਦੀ ਕੋਈ ਘਟਨਾ ਨਾ ਵਾਪਰੇ ਨਹੀਂ ਤਾਂ ਲਾਪਰਵਾਹੀ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਨ.ਐੱਚ.ਏ.ਆਈ. ਨੂੰ ਉਨ੍ਹਾਂ ਹੇਠ ਆਉਂਦੇ ਡਰੇਨਾਂ ਦੀ ਨਿਕਾਸੀ ਲਈ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਹੇਠਾਂ ਸੜਕਾਂ ਅਤੇ ਰਾਜਮਾਰਗਾਂ 'ਤੇ ਪਾਣੀ ਜਮ੍ਹਾ ਨਾ ਹੋਵੇ। ਬਾਅਦ ਵਿਚ ਡਿਪਟੀ ਕਮਿਸ਼ਨਰ ਨੇ ਬੁੱਢਾ ਦਰਿਆ ਤੇ ਕਈ ਪੁਆਇੰਟਾਂ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਉਪ ਮੰਡਲ ਮੈਜਿਸਟ੍ਰੇਟ ਅਤੇ ਐੱਮ.ਸੀ ਜ਼ੋਨਲ ਕਮਿਸ਼ਨਰਾਂ ਨੇ ਵੀ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਅਧਿਕਾਰ ਖੇਤਰ ਅਧੀਨ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ : ਡਿਬਰੂਗੜ੍ਹ ਜੇਲ੍ਹ 'ਚ ਬੰਦ ਕੁਲਵੰਤ ਸਿੰਘ ਰਾਊਕੇ ਵਲੋਂ ਜ਼ਿਮਨੀ ਚੋਣ ਲੜਨ ਦਾ ਐਲਾਨ, ਇਸ ਸੀਟ ਤੋਂ ਹੋਣਗੇ ਉਮੀਦਵਾਰ

ਜ਼ਿਲ੍ਹਾ ਪੱਧਰੀ ਕੰਟਰੋਲ ਰੂਮ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਵਿਚ ਕਿਸੇ ਵੀ ਤਰ੍ਹਾਂ ਦੀ ਹੜ੍ਹ ਵਰਗੀ ਸਥਿਤੀ ਦੀ ਨਿਗਰਾਨੀ ਕਰਨ ਲਈ ਪ੍ਰਬੰਧਕੀ ਕੰਪਲੈਕਸ ਵਿਚ 24x7 ਫਲੱਡ ਕੰਟਰੋਲ ਰੂਮ (161-2433100) ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿਚ ਤਾਇਨਾਤ ਸਟਾਫ਼ ਦਾ ਡਿਊਟੀ ਰੋਸਟਰ ਵੀ ਤਿਆਰ ਕਰ ਲਿਆ ਗਿਆ ਹੈ ਅਤੇ ਫਲੱਡ ਕੰਟਰੋਲ ਰੂਮ ਦੇ ਸਟਾਫ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਲਈ ਇਸ ਕੰਟਰੋਲ ਰੂਮ ਦੀ ਚੈਕਿੰਗ ਲਈ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਰੋਟੇਸ਼ਨ ਆਧਾਰ 'ਤੇ ਨਿਯੁਕਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ 30 ਸਤੰਬਰ 2024 ਤੱਕ ਕੰਮ ਕਰੇਗਾ।

ਇਹ ਵੀ ਪੜ੍ਹੋ : ਮਾਮੇ ਦੀ ਲੜਾਈ ਦਾ ਪਤਾ ਲੱਗਣ 'ਤੇ ਭਾਣਜੇ ਨੇ ਖੇਡੀ ਖੂਨੀ ਖੇਡ, 2 ਘੰਟਿਆਂ 'ਚ ਹਮਲਾ ਕਰਨ ਵਾਲੇ ਦਾ ਕੀਤਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Rain
  • forecast
  • alert
  • administration
  • ਮੀਂਹ
  • ਭਵਿੱਖਬਾਣੀ
  • ਅਲਰਟ
  • ਪ੍ਰਸ਼ਾਸਨ

ਭਟਰਾਣਾ ਦੇ ਨੌਜਵਾਨ ਦਵਿੰਦਰ ਚੰਦ ਦੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਪਤਨੀ ਨੇ ਖੋਲ੍ਹੇ ਵੱਡੇ ਰਾਜ਼

NEXT STORY

Stories You May Like

  • monsoon weather department prediction
    ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਸ ਸਾਲ ਆਮ ਨਾਲੋਂ ਘੱਟ ਪਵੇਗਾ ਮੀਂਹ, ਲੂ ਦਾ ਕਹਿਰ ਜਾਰੀ
  • electricity consumers beware big news regarding pspcl meters
    ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
  • arms in punjab orders related to arms
    ਅਸਲੇ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋ ਗਏ ਸਖ਼ਤ ਹੁਕਮ, ਮੰਗੀ ਗਈ ਰਿਪੋਰਟ
  • pspcl issues strict orders regarding uninterrupted power supply
    ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ ਸਖ਼ਤ ਹੁਕਮ
  • severe storm and heavy rain alert in 19 states
    ਅਗਲੇ 17 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ 19 ਸੂਬਿਆਂ 'ਚ ਜਾਰੀ ਕੀਤਾ ਅਲਰਟ
  • new orders issued for candidates contesting elections to limit spending
    ਚੋਣ ਲੜ ਰਹੇ ਉਮੀਦਵਾਰਾਂ ਲਈ ਨਿਰਧਾਰਤ ਹੱਦ ਤੱਕ ਖ਼ਰਚ ਕਰਨ ਨੂੰ ਲੈ ਕੇ ਨਵੇਂ ਹੁਕਮ ਜਾਰੀ
  • yellow alert of heat wave for 4 days
    ਪੰਜਾਬ 'ਚ 4 ਦਿਨਾਂ ਲਈ ‘ਹੀਟ ਵੇਵ’ ਦਾ ਯੈਲੋ ਅਲਰਟ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ
  • dispute over parking in jalandhar  councilor  s father accused of assault
    ਜਲੰਧਰ 'ਚ ਪਾਰਕਿੰਗ ਨੂੰ ਲੈ ਕੇ ਵਿਵਾਦ, ਕੌਂਸਲਰ ਦੇ ਪਿਤਾ ’ਤੇ ਕੁੱਟਮਾਰ ਦਾ ਦੋਸ਼, ਹੋਇਆ ਹੰਗਾਮਾ
  • jalandhar punjab rain weather
    Jalandhar ਸਣੇ ਪੰਜਾਬ ਵਿੱਚ ਕਈ ਥਾਈਂ ਪੈਣ ਲੱਗਾ ਮੀਂਹ, ਬਦਲਿਆ ਮੌਸਮ ਦਾ ਮਿਜ਼ਾਜ
  • police caught a 6 member gang of thieves
    ਕਬਾੜੀਆ ਤੇ ਮਕੈਨਿਕ ਮਿਲ ਕੇ ਚਲਾਉਂਦੇ ਸਨ ਚੋਰੀ ਦਾ ਧੰਦਾ, ਪੁਲਸ ਨੇ ਇੰਝ ਦਬੋਚਿਆ 6...
  • robbers   rampage in rama mandi market
    ਰਾਮਾ ਮੰਡੀ ਬਾਜ਼ਾਰ 'ਚ ਲੁਟੇਰਿਆਂ ਦਾ ਤਾਂਡਵ: ਸਿਰਫ਼ 5 ਮਿੰਟਾਂ 'ਚ ਲੁੱਟ ਦੀਆਂ...
  • punjab municipal corporation election results
    ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਤੀਜੇ ਨੰਬਰ...
  • nurmahal municipal council election results
    ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ...
  • powercom has created a big problem for industry operators in punjab
    ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ...
  • nakodar municipal council election results
    ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ
  • adampur municipal council election results announced
    ਆਦਮਪੁਰ ਨਗਰ ਕੌਂਸਲ ਚੋਣ ਨਤੀਜੇ, 10 ਸੀਟਾਂ 'ਤੇ 'ਆਪ' ਦਾ ਕਬਜ਼ਾ, 3 'ਤੇ ਆਜ਼ਾਦ...
Trending
Ek Nazar
congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

whatsapp logout feature

WhatsApp 'ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

renowned folk singer teejan bai battles critical health condition

ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼...

supreme court on dowry cases

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ...

paramilitary force targeting civilians

ਸੂਡਾਨ 'ਚ ਈਦ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ; ਮਾਰ'ਤੇ 27 ਨਿਰਦੋਸ਼

idf killed hamas deputy commander

ਆਈਡੀਐਫ ਨੇ ਹਮਾਸ ਦੇ ਡਿਪਟੀ ਕਮਾਂਡਰ ਹੁਸੈਨ ਸਲਿਮ ਨੂੰ ਕੀਤਾ ਢੇਰ

big relief for yograj singh from high court no arrest for now

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

russian drone crashed into residential building

ਰਿਹਾਇਸ਼ੀ ਇਮਾਰਤ 'ਤੇ ਡਿੱਗਿਆ ਰੂਸੀ ਡਰੋਨ, ਲੱਗੀ ਅੱਗ! ਦੋ ਲੋਕ ਜ਼ਖਮੀ

selfie main le li aaj   fame dhinchak pooja gets married  know who the groom is

'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ...

rain alert next 3 days weather warning

Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ...

fire breaks out in apartment

ਅਮਰੀਕਾ : ਗੈਸ ਲੀਕ ਹੋਣ ਕਾਰਨ ਅਪਾਰਟਮੈਂਟ 'ਚ ਲੱਗੀ ਅੱਗ, ਤਿੰਨ ਲੋਕਾਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • long power cut on saturday in punjab
      ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ
    • bibi kaulan ji public school holds annual thanksgiving ceremony
      ਗੁਰਬਾਣੀ ਦੀ ਗੂੰਜ ਤੇ ਵਿਦਿਆਰਥੀਆਂ ਦਾ ਸਨਮਾਨ: ਬੀਬੀ ਕੌਲਾਂ ਜੀ ਪਬਲਿਕ ਸਕੂਲ...
    • power supply to remain suspended in many areas of doraha area
      ਦੋਰਾਹਾ ਖੇਤਰ ਦੇ ਕਈ ਇਲਾਕਿਆਂ ’ਚ 30 ਮਈ ਨੂੰ ਬਿਜਲੀ ਸਪਲਾਈ ਰਹੇਗੀ ਬੰਦ
    • changing face of punjab politics clearly visible
      ਪੰਜਾਬ ਦੀ ਰਾਜਨੀਤੀ ਦਾ ਬਦਲਦਾ ਸਾਫ਼ ਨਜ਼ਰ ਆਉਂਦੈ ਚਿਹਰਾ: RP ਸਿੰਘ
    • punjab municipal corporation election results
      ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਤੀਜੇ ਨੰਬਰ...
    • powercom  s divisional accountant caught red handed while taking 15 000 bribe
      15,000 ਰਿਸ਼ਵਤ ਲੈਂਦਿਆਂ ਪਾਵਰਕਾਮ ਦਾ ਡਿਵੀਜ਼ਨਲ ਅਕਾਊਂਟੈਂਟ ਰੰਗੇ ਹੱਥੀਂ ਕਾਬੂ
    • majitha municipal council election results
      ਮਜੀਠਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ: 'ਆਪ' ਨੇ 7 ਤੇ SAD ਨੇ 6 ਸੀਟਾਂ...
    • sujanpur municipal council
      ਸੁਜਾਨਪੁਰ ਨਗਰ ਕੌਂਸਲ 'ਚ ਤਿਕੋਣੀ ਟੱਕਰ, 'ਆਪ', ਕਾਂਗਰਸ ਤੇ ਭਾਜਪਾ ਨੇ...
    • nurmahal municipal council election results
      ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ...
    • doraha nagar council elections
      ਦੋਰਾਹਾ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਏ ਸਾਹਮਣੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +