ਅੰਮ੍ਰਿਤਸਰ- ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨਾਂ ਦੇ ਹੱਕ 'ਚ ਪ੍ਰਧਾਨ ਧਾਮੀ ਨੇ ਸਖ਼ਤ ਸਟੈਂਡ ਕਿਉਂ ਨਹੀਂ ਲਿਆ? ਉਨ੍ਹਾਂ ਕਿਹਾ ਜਦੋਂ ਗਿਆਨੀ ਹਰਪ੍ਰੀਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਦਿੱਤਾ ਸੀ ਤਾਂ ਉਸ ਵਕਤ ਧਾਮੀ ਕਿਉਂ ਨਹੀਂ ਬੋਲੇ? ਜਦੋਂ ਕਿ ਇਸ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਦੇਸ਼ ਦਿੱਤਾ ਸੀ ਕਿ ਇਹ ਅਸਤੀਫ਼ਾ ਰੱਦ ਕੀਤਾ ਜਾਵੇ ਤਾਂ ਵੀ ਧਾਮੀ ਨਹੀਂ ਬੋਲੇ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਇਸ ਦੌਰਾਨ ਉਨ੍ਹਾਂ ਕਿਹਾ ਮੈਂ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਸ ਗੱਲ ਦਾ ਮੁੱਦਾ ਚੁੱਕਦਾ ਹਾਂ ਕਿ ਜਿਹੜੇ ਪ੍ਰਧਾਨ ਸਾਬ੍ਹ ਆਪਣੇ ਜਥੇਦਾਰਾਂ ਲਈ ਆਵਾਜ਼ ਨਹੀਂ ਚੁੱਕ ਸਕਦੇ, ਉਹ ਫਿਰ ਬਾਕੀ ਕੌਮ ਦੀ ਕਿੱਥੋਂ ਰਾਖੀ ਕਰਨਗੇ। ਉਨ੍ਹਾਂ ਕਿਹਾ ਜਥੇਦਾਰ ਦੇ ਆਦੇਸ਼ ਤੋਂ ਬਾਅਦ ਫਿਰ ਧਾਮੀ ਸਾਬ੍ਹ ਨੂੰ ਕਿਸੇ ਨੇ ਜਗਾਇਆ ਅਤੇ ਉਹ ਬਿਨਾਂ ਦਸਤਾਰ ਤੋਂ ਲਾਈਵ ਹੋਏ। ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਉਹ ਲਾਈਵ ਹੋਵੇ ਤਾਂ ਸਿਰਫ਼ ਜਥੇਦਾਰਾਂ ਨੂੰ ਪਾਠ ਪੜ੍ਹਾਇਆ ਗਿਆ ਅਤੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਇਕ ਸ਼ਬਦ ਤੱਕ ਨਹੀਂ ਬੋਲਿਆ। ਉਨ੍ਹਾਂ ਕਿਹਾ ਇੱਥੋਂ ਤੱਕ ਕਿ ਜਥੇਦਾਰ ਸਹਿਬਾਨਾਂ ਨੇ ਇਹ ਵੀ ਕਹਿ ਦਿੱਤਾ ਜੇਕਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋ ਗਿਆ ਤਾਂ ਅਸੀਂ ਵੀ ਅਸਤੀਫ਼ਾ ਦੇਵਾਗੇਂ ਫਿਰ ਵੀ ਧਾਮੀ ਸਾਬ੍ਹ ਨਹੀਂ ਬੋਲੇ ਅਤੇ ਇਸ ਤੋਂ ਕਮਜ਼ੋਰ ਪ੍ਰਧਾਨ ਕੋਈ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਇਸ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਅੱਗੇ ਬੋਲਦਿਆਂ ਕਿਹਾ ਤਨਖਾਹੀਆਂ ਹੋ ਕੇ ਵੀ ਸੁਖਬੀਰ ਬਾਦਲ SGPC ਮੈਂਬਰਾਂ ਨਾਲ ਮੀਟਿੰਗਾਂ ਕਿਵੇਂ ਕਰ ਰਹੇ ਹਨ। ਉਨ੍ਹਾਂ ਕਿਹਾ ਜਥੇਦਾਰਾਂ ਦੀ ਨਿਯੁਕਤੀ ਤੇ ਹਟਾਉਣ ਦੀ ਪ੍ਰੀਕਿਆ ਤੈਅ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ 'ਚ ਵੱਡਾ ਹਾਦਸਾ, ਸਕੂਲ ਵੈਨ ਤੇ ਪਿਕਅੱਪ ਗੱਡੀ 'ਚ ਹੋਈ ਜ਼ਬਰਦਸਤ ਟੱਕਰ
NEXT STORY