ਅੰਮ੍ਰਿਤਸਰ, (ਟੀਟੂ)- ਜਬਰਨ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਜਬਰ-ਜ਼ਨਾਹ ਕਰਨ ਅਤੇ ਔਰਤ ਦੇ ਪਤੀ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦਾ ਮਾਮਲਾ ਧਿਆਨ ਵਿਚ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਸੋਨੂ ਸਿੰਘ ਨਿਵਾਸੀ ਪਿੰਡ ਰਾਮ ਦੀਵਾਲਾ ਹਿੰਦੂਆਂ (ਚਮਿੰਡਾ ਦੇਵੀ) ਥਾਣਾ ਕੱਥੂਨੰਗਲ ਗੰਭੀਰ ਰੂਪ 'ਚ ਜਖ਼ਮੀ ਹੋ ਗਏ, ਆਪਣੇ ਪਤੀ ਦਾ ਇਲਾਜ ਕਰਵਾਉਣ ਹਸਪਤਾਲ ਪਹੁੰਚੀ ਮਨਜੀਤ ਨੇ ਪੱਤਰਕਾਰਾਂ ਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆ ਦੱਸਿਆ ਕਿ ਪਿਛਲੀ ਰਾਤ ਐਤਵਾਰ ਨੂੰ ਉਹ ਆਪਣੇ ਘਰ ਵਿਚ ਸੌਂ ਰਹੇ ਸਨ ਕਿ ਕਰੀਬ 10 ਵਜੇ ਜਸਪਾਲ ਸਿੰਘ ਉਨ੍ਹਾਂ ਦੇ ਘਰ ਵਿਚ ਜਬਰਨ ਦਾਖਲ ਹੋ ਗਿਆ ਅਤੇ ਤੇਜ਼ਧਾਰ ਹਥਿਆਰ ਉਸ ਦੀ ਗਰਦਨ 'ਤੇ ਰੱਖ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਅਚਾਨਕ ਘਰ ਦੀ ਕੋਈ ਚੀਜ਼ ਡਿੱਗਣ ਨਾਲ ਉਸ ਦੇ ਪਤੀ ਦੀ ਨੀਂਦ ਖੁੱਲ੍ਹ ਗਈ ਤਾਂ ਉਹ ਉਸ ਦੇ ਕਮਰੇ ਵਿਚ ਆ ਗਿਆ, ਜਸਪਾਲ ਸਿੰਘ ਅਤੇ ਉਸ ਦੇ ਪਤੀ ਵਿਚਕਾਰ ਹੱਥੋਪਾਈ ਹੋ ਗਈ । ਪੀੜਤਾ ਨੇ ਦੱਸਿਆ ਕਿ ਮੇਰੇ ਰੌਲਾ ਪਾਉਣ 'ਤੇ ਕਥਿਤ ਦੋਸ਼ੀ ਜਸਪਾਲ ਭੱਜ ਗਿਆ, ਕਰੀਬ ਅੱਧੇ ਘੰਟੇ ਬਾਅਦ ਕਥਿਤ ਮੁਲਜ਼ਮ ਆਪਣੇ ਪਿਤਾ, ਮਾਤਾ ਵੱਡੇ ਭਰਾ ਅਤੇ ਛੋਟੇ ਭਰਾ ਦੇ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਆ ਗਏ ਅਤੇ ਕਥਿਤ ਮੁਲਜ਼ਮਾਂ ਨੇ ਉਨ੍ਹਾਂ ਦੇ ਪਤੀ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ ।
ਪੀੜਤਾ ਮਨਜੀਤ ਨੇ ਦੱਸਿਆ ਕਿ ਜਦੋਂ ਉਹ ਚੌਕੀ ਚਵਿੰਡਾ ਦੇਵੀ ਪਹੁੰਚੀ ਏ. ਐੱਸ. ਆਈ ਨੇ ਉਸ ਨੂੰ ਉਲਝਾਉਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਦੀ ਸ਼ਿਕਾਇਤ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਾਲਮੀਕਿ ਆਦਿ ਧਰਮ ਸਮਾਜ ਦੇ ਉੱਘੇ ਉਪ ਪ੍ਰਧਾਨ ਪੰਜਾਬ ਪ੍ਰਦੀਪ ਗੱਬਰ ਪੀੜਤਾ ਦੇ ਪੱਖ ਵਿਚ ਆ ਗਿਆ ਹੈ, ਉਨ੍ਹਾਂ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ 72 ਘੰਟੇ ਦੇ ਅੰਦਰ ਪੁਲਸ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਕੇ ਮਾਮਲਾ ਦਰਜ ਕਰਨ ਤਾਂ ਕਿ ਪੀੜਤਾ ਨੂੰ ਇਨਸਾਫ ਮਿਲ ਸਕੇ, ਨਹੀਂ ਤਾਂ ਉਹ ਥਾਣਾ ਕੱਥੂਨੰਗਲ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ ।
ਇਸ ਮੌਕੇ ਸਾਬਕਾ ਸਰਪੰਚ ਰਤਨ ਸਿੰਘ, ਸਤਨਾਮ ਸਿੰਘ ਮੌਜੂਦ ਸਨ । ਇਸ ਸਬੰਧ ਵਿਚ ਚੌਕੀ ਇੰਚਾਰਜ ਤਰਲੋਕ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਰਿਪੋਰਟ ਆਉਣ 'ਤੇ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਜਾਵੇਗਾ।
ਜੇਤਲੀ ਦੇ ਘਰ ਮੂਹਰੇ ਧਰਨਾ ਲਾ ਕੇ ਮਨਾਈ ਗਾਂਧੀ ਜਯੰਤੀ
NEXT STORY