ਅੰਮ੍ਰਿਤਸਰ, (ਅਰੁਣ)- ਕਸਬਾ ਟਾਂਗਰਾ ਸਥਿਤ ਇਕ ਬੇਕਰੀ ਦੀ ਦੁਕਾਨ 'ਤੇ ਪੁੱਜੇ ਕਾਰ ਸਵਾਰ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਦੁਕਾਨ ਮਾਲਕ ਤੋਂ ਨਕਦੀ ਖੋਹ ਲਈ। ਲੁਟੇਰਿਆਂ ਨੇ ਕਾਰ ਦੀ ਚਾਬੀ ਨਾ ਦੇਣ 'ਤੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਦੁਕਾਨ ਮਾਲਕ ਲਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਦੁਕਾਨ ਦੇ ਗੱਲੇ 'ਚ ਪਏ 9 ਹਜ਼ਾਰ ਅਤੇ ਜੇਬ 'ਚ ਪਈ 2 ਹਜ਼ਾਰ ਦੀ ਨਕਦੀ ਖੋਹਣ ਤੋਂ ਇਲਾਵਾ ਉਸ ਦੀ ਕਾਰ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕਰਦਿਆਂ ਹਵਾਈ ਫਾਇਰ ਕਰ ਕੇ ਦੌੜ ਜਾਣ ਸਬੰਧੀ ਥਾਣਾ ਤਰਸਿੱਕਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
49 ਪੇਟੀਆਂ ਸ਼ਰਾਬ ਬਰਾਮਦ, ਮਾਮਲਾ ਦਰਜ
NEXT STORY