Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 07, 2025

    7:19:15 PM

  • long power cut to be imposed in punjab tomorrow

    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ...

  • former female cricketer captain accuses the team manager

    'ਮੋਢੇ 'ਤੇ ਰੱਖਿਆ ਹੱਥ ਤੇ ਪੀਰੀਅਡਜ਼ ਦਾ...',...

  • hooligans performed dangerous stunts on occasion of guru purab

    ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ...

  • gun firing attack on shiv sena leader

    ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਭਾਸ਼ਾ ਵਿਸ਼ੇਸ਼ ਲੇਖ : ਪੰਜਾਬੀ ਦਾ ਸੱਤਿਆਨਾਸ

PUNJAB News Punjabi(ਪੰਜਾਬ)

ਭਾਸ਼ਾ ਵਿਸ਼ੇਸ਼ ਲੇਖ : ਪੰਜਾਬੀ ਦਾ ਸੱਤਿਆਨਾਸ

  • Updated: 27 Apr, 2020 08:34 PM
Jalandhar
the annihilation of punjabi
  • Share
    • Facebook
    • Tumblr
    • Linkedin
    • Twitter
  • Comment

ਜਗਬਾਣੀ ਭਾਸ਼ਾ ਵਿਸ਼ੇਸ਼ 

ਲੇਖਕ :  ਅਮਰਜੀਤ ਚੰਦਨ

ਸ਼ਬਦ ਦੇ ਪੂਰਨ ਗਿਆਨ ਅਤੇ ਸਹੀ ਵਰਤੋਂ ਨਾਲ ਲੋਕ ਪ੍ਰਲੋਕ ਦੀਆਂ ਇਛਾਵਾਂ ਪੂਰਨ ਹੁੰਦੀਆਂ ਹਨ।-ਪਾਤੰਜਲੀ

ਇਕ ਲੇਖਕ ਅਤੇ ਨਾਗਰਿਕ ਇਕੋ ਜਿਹੇ ਨਹੀਂ ਹੁੰਦੇ। ਇਕ ਨਾਗਰਿਕ ਵਜੋਂ ਲੇਖਕ ਦਾ ਇਕੋ ਫਰਜ਼ ਬਣਦਾ ਹੈ ਕਿ ਉਹ ਭਾਸ਼ਾ ਦੀ ਰੱਖਿਆ ਕਰੇ। ਅਤੇ ਇਹ ਉਸਦਾ ਰਾਜਨੀਤਿਕ ਫਰਜ਼ ਵੀ ਹੈ, ਕਿਉਂਕਿ ਜੇ ਭਾਸ਼ਾ ਭ੍ਰਿਸ਼ਟ ਹੈ ਤਾਂ ਸੋਚ ਭ੍ਰਿਸ਼ਟ ਹੋ ਜਾਂਦੀ ਹੈ।
- WH ਆਡਨ -

ਮੇਰੀ ਤਕਲੀਫ਼ ਇਸ ਲਿਖਤ ਦੇ ਸਿਰਲੇਖ ’ਚ ਪ੍ਰਤੱਖ ਹੈ। ਮੈਂ ਅਪਣੀ ਗੱਲ ਅਮਰੀਕੀ ਕਾਲ਼ੀ ਲਿਖਾਰਨ ਟੋਨੀ ਮੌਰੀਸਨ ਦੇ 1993 ’ਚ ਨੋਬੇਲ ਇਨਾਮ ਲੈਣ ਵੇਲੇ ਕੀਤੇ ਭਾਸ਼ਣ ਨਾਲ਼ ਸ਼ੁਰੂ ਕਰਦਾ ਹਾਂ, ਜੋ ਸਾਰਾ ਬੋਲੀ ਦੇ ਸੁਹਜ ਤੇ ਕੁਹਜ ਬਾਰੇ ਹੈ। ਮੌਰੀਸਨ ਦੀ ਅੰਗਰੇਜ਼ੀ ਸੁਰ ਹੋਏ ਸਾਜ਼ ਵਾਂਗ ਹੈ-ਇਹ ਓਸੇ ਬੋਲੀ ’ਚ ਹੀ ਪੜ੍ਹਨ ਤੇ ਸੁਣਨ ਵਾਲ਼ੀ ਹੈ। ਪੰਜਾਬੀ ’ਚ ਉਹ ਗੱਲ ਨਹੀਂ ਬਣਨੀ; ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ। ਭਾਸ਼ਣ ਇੰਜ ਸ਼ੁਰੂ ਹੁੰਦਾ ਹੈ:

ਕੋਈ ਬੁੜ੍ਹੀ ਹੁੰਦੀ ਸੀ। ਅੰਨ੍ਹੀ। ਅਕਲਮੰਦ। ਦੋ ਬੱਚੇ ਇਹ ਧਾਰ ਕੇ ਬੁੜ੍ਹੀ ਕੋਲ ਗਏ ਕਿ ਚਲੋ ਇਹਨੂੰ ਠਿੱਠ ਕਰੀਏ। ਮੁੰਡਾ ਕਹਿਣ ਲੱਗਾ- ਬੁੜ੍ਹੀਏ, ਮੇਰੇ ਹੱਥ ’ਚ ਚਿੜੀ ਐ, ਦੱਸ ਮਰੀ ਐ ਕਿ ਜੀਉਂਦੀ?- ਬੁੜ੍ਹੀ ਅੱਗੋਂ ਚੁੱਪ। ਉਹਨੂੰ ਤਾਂ ਕੁਸ਼ ਵੀ ਨਾ ਸੀ ਦੀਹਦਾ। ਮੁੰਡੇ ਨੇ ਫੇਰ ਓਹੀ ਗੱਲ ਪੁੱਛੀ ਪਰ ਜਿਹੜੀ ਗੱਲ ਮੁੰਡਿਆਂ ਦੇ ਢਿੱਡ ’ਚ ਸੀ, ਉਹ ਬੁੜ੍ਹੀ ਦੇ ਨਹੁੰਆਂ ’ਚ ਸੀ। ਉਹ ਫੇਰ ਵੀ ਚੁੱਪ ਰਹੀ। ਮੁੰਡੇ ਹਿੜਹਿੜ ਕਰਨ ਲੱਗੇ। ਬੁੜ੍ਹੀ ਕੋਲ਼ੋਂ ਰਿਹਾ ਨਾ ਗਿਆ- ਮੈਂ ਨਾ ਜਾਣਾ, ਤੇਰੇ ਹੱਥ ’ਚ ਫੜੀ ਚਿੜੀ ਮਰੀ ਐ ਕਿ ਜੀਉਂਦੀ? ਪਰ ਇਹ ਹੈ ਤੇਰੇ ਹੱਥਾਂ ’ਚ। ਮੌਰੀਸਨ ਦੀ ਏਸ ਬਾਤ ਦਾ ਮਤਲਬ ਇਹ ਹੈ- ਜੇ ਚਿੜੀ ਮਰੀ ਹੋਈ ਹੈ, ਜਾਂ ਤਾਂ ਤੁਹਾਨੂੰ ਲੱਭੀ ਹੀ ਮਰੀ ਹੋਈ ਸੀ ਜਾਂ ਤੁਸੀਂ ਇਹਨੂੰ ਮਾਰ ਦਿੱਤੈ ਜੇ ਇਹ ਜੀਉਂਦੀ ਹੈ, ਤਾਂ ਤੁਸੀਂ ਹਾਲੇ ਵੀ ਇਹਨੂੰ ਮਾਰ ਸਕਦੇ ਹੋ। ਤੁਸੀਓਂ ਜਾਣੋ ਕਿ ਇਹਨੂੰ ਜੀਉਂਦੀ ਰਹਿਣ ਦੇਣੈ ਜਾਂ ਮਾਰ ਦੇਣਾ ਹੈ। ਇਹ ਤੁਹਾਡਾ ਹੀ ਜ਼ਿੰਮਾ ਹੈ।


ਬਾਤ ਵਿਚ ਚਿੜੀ ਬੋਲੀ ਹੈ ਤੇ ਔਰਤ ਲਿਖਾਰੀ। ਮੌਰੀਸਨ ਨੂੰ ਚਿੰਤਾ ਹੈ ਕਿ ਜਿਸ ਬੋਲੀ ’ਚ ਇਹ ਸੁਪਨੇ ਲੈਂਦੀ ਹੈ; ਜਿਸ ਬੋਲੀ ਦੀ  ਇਹਨੂੰ ਗੁੜ੍ਹਤੀ ਮਿਲ਼ੀ ਸੀ; ਉਹ ਚਿੜੀ ਵਰਗੀ ਨੰਨ੍ਹੀ ਜਾਨ ਖਰੂਦੀਆਂ ਦੇ ਵੱਸ ਪਈ ਹੋਈ ਹੈ।  ਇਹ ਮੰਨੀ ਬੈਠੀ ਹੈ ਕਿ ਜਦ ਅਣਗਹਿਲੀ ਨਾਲ਼, ਦੁਰਵਰਤੋਂ ਨਾਲ਼ ਤੇ ਦੁਰਕਾਰ ਨਾਲ਼ ਜਾਂ ਐਵੇਂ ਹੀ ਸ਼ੁਗਲ ਨਾਲ਼ ਬੋਲੀ ਮਰਦੀ ਹੈ, ਤਾਂ ਇਸ ਮੌਤ ਦੇ ਜ਼ਿੰਮੇਦਾਰ ਇਹਨੂੰ ਸਿਰਜਣ ਤੇ ਬਿਨਾਸਣ ਵਾਲ਼ੇ ਵੀ ਹੁੰਦੇ ਹਨ।

ਤਰੱਕੀ ਜਾਂ ਨਿਘਾਰ

ਪੰਜਾਬੀ ਦਾ ਸਰੂਪ ਮੇਰੇ ਦੇਖਦਿਆਂ-ਦੇਖਦਿਆਂ ਪਿਛਲੇ ਵੀਹਾਂ-ਕੁ ਸਾਲਾਂ ’ਚ ਏਨਾ ਬਦਲ ਗਿਆ ਹੈ ਕਿ ਇਹ ਹੁਣ ਸਿਆਣੀ ਨਹੀਂ ਜਾਂਦੀ। ਪੰਜਾਬੀ ਦੇ ਉਸਤਾਦ (ਕਈ ਅਪਣੇ-ਆਪ ਨੂੰ “ਭਾਸ਼ਾ ਵਿਗਿਆਨੀ” ਅਖਵਾ ਕੇ ਖ਼ੁਸ਼ ਹੁੰਦੇ ਹਨ), ‘ਕਵੀ’ ਲਿਖਾਰੀ ਤੇ ਪੱਤਰਕਾਰ ਐਸੀ ਪੰਜਾਬੀ ਲਿਖ ਰਹੇ ਹਨ, ਜੋ ਅਸਲ ’ਚ ਗੁਰਮੁਖੀ ਅੱਖਰਾਂ ’ਚ ਲਿਖੀ ਅੰਗਰੇਜ਼ੀ ਤੇ ਹਿੰਦੀ ਹੋ ਕੇ ਰਹਿ ਗਈ ਹੈ। ਜੇ ਕੋਈ “ਅੰਗਰੇਜ਼ੀ ਹਿੰਦੀ ਦੇ ਪੰਜਾਬੀ ਵਾਕ-ਰਚਨਾ (ਸਿੰਟੈਕਸ) `ਤੇ ਪਏ ਅਸਰ” ਬਾਰੇ ਪੀਐੱਚ ਡੀ ਥੀਸਿਸ ਲਿਖੇ, ਤਾਂ ਉਸ ਵਿਚ ਬੜੀਆਂ
ਗੱਲਾਂ ਉਜਾਗਰ ਹੋਣਗੀਆਂ। “ਇਕ” ਦੀ ਦੁਰਵਰਤੋਂ - ਠੇਠ ਪੰਜਾਬੀ ਦਾ ਸਰੂਪ 19ਵੀਂ ਸਦੀ ਦੇ ਅੱਧ ’ਚ ਬਾਈਬਲ ਦੇ ਪੰਜਾਬੀ ਵਿਚ ਛਪੇ ਉਲਥੇ ਨਾਲ਼ ਵਿਗੜਨ ਲੱਗਾ ਸੀ। ਚਾਰ-ਪੰਜ ਦਹਾਕਿਆਂ ’ਚ ਪੰਜਾਬੀ ਅੰਗਰੇਜ਼ੀ ਪੜ੍ਹ-ਸਿਖ ਕੇ ਜਦ ਸਾਹਿਤਕਾਰੀ ਪੱਤਰਕਾਰੀ ਕਰਨ ਲੱਗੇ, ਤਾਂ ਉਹ ਅਚੇਤ ਹੀ ਅਪਣੀ ਬੋਲੀ ਦਾ ਵਾਕ ਅੰਗਰੇਜ਼ੀ ਵਾਂਙ ਬੰਨ੍ਹਣ ਲੱਗੇ; ਨਾਲ਼ ਹੀ ਅੰਗਰੇਜ਼ੀ ਆਰਟੀਕਲ ‘ਏ’‘ਐਨ’ਦੀ ਰੀਸੇ “ਇਕ” ਦੀ ਐਸੀ ਪੋਹਲ਼ੀ ਉੱਗੀ ਕਿ ਹੁਣ ਇਹਨੂੰ ਪੁੱਟ ਸੁੱਟਣਾ ਬੜਾ ਔਖਾ ਹੈ। ਭਾਈ ਵੀਰ ਸਿੰਘ ਦੀ ਲਿਖਤ ਤੋਂ ਲੈ ਕੇ ਅਜੋਕੀ ਹਰ ਲਿਖਤ “ਇਕ” ਦੇ ਕੋਕੜੂਆਂ ਨਾਲ਼ ਭਰੀ ਪਈ ਮਿਲ਼ਦੀ ਹੈ। ਖ਼ਾਸ ਕਰਕੇ ਅੰਮ੍ਰਿਤਾ ਪ੍ਰੀਤਮ ਤੇ ਸੰਤ ਸਿੰਘ ਸੇਖੋਂ ਦੀ ਲਿਖਤ ਵਿਚ “ਇਕ” ਦੀ ਭਰਮਾਰ ਹੁੰਦੀ ਹੈ. ਕਵਿਤਾ ਤੇ ਨਾਟਕ ਵਿਚ ਇਕ ਦੀ ਲੱਗੀ ਹਿਚਕੀ ਨਾਲ਼ ਤਾਂ ਬਹੁਤ ਬੇਸਵਾਦੀ ਹੁੰਦੀ ਹੈ। ਉਸਤਾਦ ਪਹਿਲੀ ਜਮਾਤ ’ਚ ਬੱਚੇ ਨੂੰ ਸਬਕ ਸਿਖਾਉਂਦਾ ਹੈ- 


ਦਿਸ ਇਜ਼ ਏ ਬੁਕ - ਇਹ ਇਕ ਕਿਤਾਬ ਹੈ। 
ਉਹ ਪੰਜਾਬੀ ਨਹੀਂ ਪੜ੍ਹਾਉਂਦਾ ਕਿ- ਇਹ ਕਿਤਾਬ ਹੈ।


ਇਹ ਪੱਕੀ ਗੱਲ ਹੈ ਕਿ ਕਵੀ ਹੀ ਚੰਗੀ ਨਸਰ ਲਿਖ ਸਕਦਾ ਹੈ; ਕਵੀ ਨੂੰ ਬੋਲੀ ਦੇ ਸੰਗੀਤ ਦਾ ਵਧ ਪਤਾ ਹੁੰਦਾ ਹੈ। ਲਿਖਿਆ ਵਾਕ ਸੁਰਲਿਪੀ
ਹੀ ਤਾਂ ਹੁੰਦਾ ਹੈ। ਕਵੀ ਪੂਰਨ ਸਿੰਘ ਤੋਂ ਲੈ ਕੇ ਅਜੋਕੇ ਕਹਿੰਦੇ-ਕਹਾਉਂਦੇ ਕਵੀਆਂ ਦੀ ਲਿਖਤ ਦਾ ਇਹ ਵੱਡਾ ਦੋਸ਼ ਹੈ। “ਇਕ” ਦੀ ਕਸਰ ਮੈਨੂੰ ਵੀ ਸੀ, ਪਰ ਸੰਨ 1975 ਵਿਚ ਸੁਰਜੀਤ ਹਾਂਸ ਦੀ ਦਿੱਤੀ ਮੱਤ ਮੇਰੇ ਖ਼ਾਨੇ ਪੈ ਗਈ। ਮੈਂ “ਇਕ” ਦੇ ਵਿਪਰੀਤਸੁਰ ਦੀ ਬੀਮਾਰੀ ਦਾ “ਪਟਿਆਲ਼ੇ ਵਾਲ਼ੇ” ਪ੍ਰੋਫ਼ੈਸਰ ਪ੍ਰੀਤਮ ਸਿੰਘ ਨੂੰ ਪੁੱਛਿਆ, ਤਾਂ ਇਨ੍ਹਾਂ ਦੇ ਦਿੱਤੇ ਜਵਾਬ ਨਾਲ਼ ਮੈਂ ਬੋਲਣ ਜੋਗਾ ਨਾ ਰਿਹਾ। ਇਨ੍ਹਾਂ ਨੇ ਮੈਨੂੰ ਈਮੇਲ ਲਿਖੀ- ਮੈਂ ਹੁਣ ਤਕ “ਇਕ” ਅਚੇਤ ਹੀ ਵਰਤਦਾ ਰਿਹਾ ਹਾਂ; ਅੱਗੋਂ ਤੋਂ ਨਹੀਂ ਵਰਤਦਾ!  ਪਰ ਪ੍ਰੋਫ਼ੈਸਰ ਪ੍ਰੀਤਮ ਸਿੰਘ “ਇਕ” ਦੀ ਦੁਰਵਰਤੋਂ ਕਰਨੋਂ ਨਹੀਂ ਹਟੇ। ਇਨ੍ਹਾਂ ਤਾਂ ਪਿੱਛੇ ਜਿਹੇ ਮੈਨੂੰ ਇੰਜ ਵੀ ਝਿੜਕਿਆ ਕਿ: 


ਮੈਨੂੰ ਸਿਰ ਬਚਾਉਣ ਦੀ ਪਈ ਏ ਤੇ ਤੂੰ ਸਿਰ ਚੋਂ ਜੂੰਆਂ ਪਿਆ ਕੱਢਦਾ ਏਂ।


ਵੰਨਗੀਆਂ: ਸੇਖੋਂ ਨੇ ਸਵੈ-ਜੀਵਨੀ ਉਮਰ ਦਾ ਪੰਧ (ਗੁਰੂ ਨਾਨਕ ਦੇਵ ਯੂਨੀਵਰਸਟੀ 1989) ਦੇ ਸਫ਼ੇ 195 ਵਿਚ “ਇਕ” ਗਿਆਰਾਂ ਵਾਰ ਬੇਲੋੜਾ ਵਰਤਿਆ ਹੈ, ਜਿਵੇਂ ; 
ਮੈਂ ਸਰਦਾਰ ਗੁਰਦਿਆਲ ਸਿੰਘ ਨੂੰ ਮਿਲਿਆ ਜੋ ਉਸੇ ਦਿਨ ਹੀ ਨਿਸਬਿਤ ਰੋਡ ਉੱਤੇ ਇਕ ਵੱਡੇ ਸਾਰੇ ਘਰ ਤੋਂ ਐਬਟ ਰੋਡ ਉੱਤੇ ਇਕ ਕੋਠੀ ਵਿਚ ਪ੍ਰਸਥਾਨ ਕਰ ਰਿਹਾ ਸੀ। ਕੁਝ ਦਿਨਾਂ ਪਿੱਛੋਂ ਮੈਂ ਆਪਣੀ ਪਤਨੀ ਨੂੰ, ਜਿਸ ਕੋਲ ਸਾਡਾ ਦੋ ਢਾਈ ਮਹੀਨੇ ਦਾ ਇਕ ਬਾਲਕ ਸੀ, ਲਾਹੌਰ ਲੈ ਆਇਆ ਤੇ ਅਸੀਂ ਨਿਸਬਿਤ ਰੋਡ ਉੱਤੇ ਇਕ ਮਕਾਨ ਦਾ ਕੁੱਝ ਹਿੱਸਾ ਲੈ ਕੇ ਰਹਿਣ ਲੱਗ ਪਏ। ਉਥੇ ਸਾਡੇ ਘਰ ਦੀ ਸਫ਼ਾਈ ਇਕ ਬਾਲਮੀਕੀ ਯੁਵਤੀ ਪ੍ਰਕਾਸ਼ੋ ਕਰਦੀ ਸੀ। ਹਰਚਰਨ ਸਿੰਘ ਬਾਜਵਾ ਪਾਸ ਉਸਦਾ ਇਕ ਭਾਣਜਾ ਅਤੇ ਕੁਝ ਹੋਰ ਮੁੰਡੇ ਆ ਕੇ ਰਿਹਾ ਕਰਦੇ ਸਨ।ਥੋੜ੍ਹੇ ਦਿਨਾਂ ਪਿਛੋਂ ਹੀ ਸਾਨੂੰ ਲਾਹੌਰ ਸ਼ਹਿਰ ਦੇ ਬਾਹਰ-ਬਾਹਰ ਆਰੀਆ ਨਗਰ ਦੀ ਬਸਤੀ ਵਿਚ ਇਕ ਕੋਠੀ ਦਾ ਇਕ ਛੋਟਾ ਭਾਗ, ਦੋ ਕਮਰੇ ਇਕ ਸਟੋਰ, ਇਕ ਗੁਸਲਖਾਨਾ ਅਤੇ ਇਕ ਵੱਖਰੀ ਰਸੋਈ ਪੰਦਰਾਂ ਰੂਪਏ ਮਹੀਨਾ ਕਰਾਏ ਉੱਤੇ ਮਿਲ ਗਏ।

ਅੰਗਰੇਜ਼ੀ ਵਿਚ ਸੋਚਦਿਆਂ ਲਿਖੇ ਉਪਰਲੇ ਬੰਦ ਵਿਚ ਇਕ ਤੋਂ ਛੁੱਟ ਕੁਚੱਜੀ ਬੋਲੀ ਦੀ ਕਸਰ ਵੀ ਹੈ। ਇਹ ਠੇਠ ਪੰਜਾਬੀ ਵਿਚ ਇਸ ਤਰ੍ਹਾਂ ਲਿਖਿਆ ਜਾ ਸਕਦਾ ਸੀ:


ਮੈਂ ਸਰਦਾਰ ਗੁਰਦਿਆਲ ਸਿੰਘ ਨੂੰ ਮਿਲ਼ਿਆ, ਜੋ ਉਸੇ ਦਿਨ ਹੀ ਨਿਸਬਿਤ ਰੋਡ ਵਾਲ਼ਾ ਵੱਡਾ-ਸਾਰਾ ਘਰ ਛੱਡ ਕੇ ਐਬਟ ਰੋਡ ਵਾਲ਼ੀ ਕੋਠੀ ਨੂੰ ਚੱਲਿਆ ਸੀ। ਕੁਝ ਦਿਨਾਂ ਪਿੱਛੋਂ ਮੈਂ ਅਪਣੀ ਪਤਨੀ ਨੂੰ ਲਾਹੌਰ ਲੈ ਆਇਆ। ਓਦੋਂ ਉਹਦੇ ਕੁੱਛੜ ਸਾਡਾ ਦੋ-ਢਾਈ ਮਹੀਨੇ ਦਾ ਬਾਲਕ ਸੀ ਤੇ ਅਸੀਂ ਨਿਸਬਿਤ ਰੋਡ ’ਤੇ ਕਿਸੇ ਮਕਾਨ ਦੇ ਇਕ ਹਿੱਸੇ ਵਿਚ ਰਹਿਣ ਲੱਗ ਪਏ। ਉਥੇ ਸਾਡੇ ਘਰ ਦੀ ਸਫ਼ਾਈ ਬਾਲਮੀਕੀ ਕੁੜੀ ਪ੍ਰਕਾਸ਼ੋ ਕਰਦੀ ਸੀ। ਹਰਚਰਨ ਸਿੰਘ ਬਾਜਵੇ ਕੋਲ਼ ਉਹਦਾ ਭਾਣਜਾ ਤੇ ਕੁਝ ਹੋਰ ਮੁੰਡੇ ਆ ਕੇ ਰਹਿੰਦੇ ਹੁੰਦੇ ਸਨ। ਥੋੜ੍ਹੇ ਦਿਨਾਂ ਪਿੱਛੋਂ ਹੀ ਸਾਨੂੰ ਲਾਹੌਰ ਸ਼ਹਿਰ ਦੇ ਬਾਹਰਵਾਰ ਆਰੀਆ ਨਗਰ ਦੀ ਬਸਤੀ ਵਿਚ ਪੰਦਰਾਂ ਰੁਪਏ ਮਹੀਨਾ ਕਿਰਾਏ ’ਤੇ ਕੋਠੀ ਮਿਲ਼ ਗਈ; ਜਿਸ ਵਿਚ ਦੋ ਕਮਰੇ, ਸਟੋਰ, ਗ਼ੁਸਲਖ਼ਾਨਾ ਤੇ ਵੱਖਰੀ ਰਸੋਈ ਸੀ।


ਸੇਖੋਂ ਨੇ ਉਮਰ ਦਾ ਪੰਧ ਵਿਚ ਹੀ ਇਹ ਫੜ੍ਹਾਂ ਮਾਰੀਆਂ ਹੋਈਆਂ ਹਨ: 


ਜਦ ਪੰਜਾਬ ਯੂਨੀਵਰਸਟੀ ਨੇ ਪੰਜਾਬੀ ਦੀ ਵੀ ਐਮ.ਏ. ਸ਼ੁਰੂ ਕਰ ਦਿੱਤੀ, ਤਾਂ ਮੈਂ ਖ਼ਾਲਸਾ ਕਾਲਜ ਵਿਚ ਪੰਜਾਬੀ ਦਾ ਮੁੱਖ ਅਧਿਆਪਕ ਬਣ ਗਿਆ, ਜਿਸ ਪਦਵੀਂ ਨੂੰ ਮੈਂ ਉਸ ਵੇਲੇ ਅੰਗਰੇਜ਼ੀ ਦੇ ਮੁੱਖ ਅਧਿਆਪਕ ਨਾਲੋਂ ਚੰਗੇਰੀ ਸਮਝਦਾ ਸਾਂ। ਜਦੋਂ ਮੈਂ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਦੀ ਆਲੋਚਨਾ ਉੱਤੇ ਭਾਸ਼ਨ ਦਿੰਦਾ ਸਾਂ ਤਾਂ ਮੈਂ ਸਮਝਦਾ ਸਾਂ, ਜੋ ਉਨ੍ਹੀਵੀਂ ਸਦੀ ਵਿਚ ਆਕਸਫ਼ੋਰਡ ਤੇ ਕੈਮਬ੍ਰਿਜ ਵਿਚ ਅੰਗਰੇਜ਼ੀ ਦੇ ਅਧਿਆਪਕ ਅੰਗਰੇਜ਼ੀ ਸਾਹਿਤ ਤੇ ਭਾਸ਼ਾ ਲਈ ਕਰਦੇ ਸਨ ਤੇ ਪਿਛਲੇ ਤੀਹ ਵਰਿ੍ਹਆਂ ਵਿਚ, ਜੋ ਪੰਜਾਬੀ ਆਲੋਚਨਾ ਤੇ ਅਧਿਆਪਨ ਵਿਚ ਕੰਮ ਹੋਇਆ ਹੈ, ਮੈਂ ਸਮਝਦਾ ਹਾਂ ਉਸ ਉੱਤੇ ਮੇਰਾ ਬੜਾ ਪ੍ਰਭਾਵ ਹੈ। ਪੰਜਾਬੀ ਵਿਚ ਸਾਹਿਤ ਆਲੋਚਨਾ ਦੀ ਸਿਧਾਂਤਕ ਪਰਿਪਾਟੀ ਦੀ ਸਥਾਪਨਾ ਵਿਚ, ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ, ਮੇਰਾ ਪ੍ਰਭਾਵ ਸਭ ਪਾਸੇ ਮੰਨਿਆ ਗਿਆ ਹੈ। ਪੰਜਾਬੀ ਭਾਸ਼ਾ ਦੀ ਸ਼ੈਲੀ ਬਨਾਉਣ ਵਿਚ ਵੀ ਮੇਰਾ ਕੰਮ ਉਸੇ ਤਰ੍ਹਾਂ ਮੋਢੀਆਂ ਵਾਲਾ ਹੈ। ਪਹਿਲਾਂ-ਪਹਿਲਾਂ ਮੇਰਾ ਪੰਜਾਬੀ ਵਿਚ ਸੰਸਕ੍ਰਿਤ ਦੇ ਤਤਸਮ ਤੇ ਨਵੇਂ ਤਦਭਵ ਸ਼ਬਦ ਲਿਆਉਣ ਕਰਕੇ ਬਹੁਤ ਵਿਰੋਧ ਹੋਇਆ ਤੇ ਮੇਰੀ ਭਾਸ਼ਾ ਨੂੰ ਔਖੀ ਤੇ ਦੁਰਗਮ ਕਿਹਾ ਗਿਆ. ਵਿਸ਼ੇਸ਼ ਕਰਕੇ ਆਲੋਚਨਾ ਸਿਧਾਂਤ ਦੀ ਮੇਰੀ ਪੁਸਤਕ ਸਾਹਿਤਿਆਰਥ ਦੇ ਨਾਉਂ ਅਤੇ ਭਾਸ਼ਾ ਉਤੇ ਬਹੁਤ ਕਿੰਤੂ ਕੀਤੇ ਗਏ ਪਰ ਮੈਨੂੰ ਇਕ ਵਿਜਯੀ ਵਾਲੀ ਖੁਸ਼ੀ ਹੈ ਕਿ ਪੰਜਾਬੀ ਭਾਸ਼ਾ ਦੀ ਸ਼ੈਲੀ ਹੁਣ ਸਰਵਤਰ ਮੇਰੇ ਵਾਲੀ ਹੈ। (ਪੂਰਬੀ) ਪੰਜਾਬ ਯੂਨੀਵਰਸਟੀ ਨੇ ਪੰਜਾਬੀ ਦੀ ਐੱਮ.ਏ. ਸੰਨ 1952 ਵਿਚ ਸ਼ੁਰੂ ਕੀਤੀ ਸੀ। 


ਸੇਖੋਂ ਦੇ ਇਸ ਬਿਆਨ ਵਿਚ ਅਪਣੇ ਪਾਏ ਅਸਰ ਵਾਲ਼ਾ ਕੀਤਾ ਦਾਅਵਾ ਸੱਚਾ ਹੈ। ਜਿਹਨੂੰ ਇਹ ਅਪਣਾ ਮਾਣ ਸਮਝਦਾ ਹੈ, ਉਹਨੂੰ ਮੈਂ ਅਪਣੀ ਮਾਂ-ਬੋਲੀ ਨਾਲ਼ ਕੀਤੀ ਬੇਪੱਤ ਸਮਝਦਾ ਹਾਂ। ਸੇਖੋਂ ਪੰਜਾਬੀ ਦਾ ਸੱਤਿਆਨਾਸ ਕਰਨ ਵਾਲ਼ੇ ਮੋਹਰੀਆਂ ’ਚ ਹੈ। ਇਹਦੀ ਰੀਸੇ ਐੱਮ.ਏ. ਕਰਦਾ ਹਰ ਵਿਦਿਆਰਥੀ ਇਹਦੇ ਵਰਗੀ ਹੀ ਬੋਲੀ ਲਿਖਣ ਲੱਗ ਪਿਆ ਸੀ। ਹੁਣ ਪੀਐੱਚ. ਡੀ. ਦੀ ਡਿਗਰੀ ਵਾਲ਼ੇ ਕੁਚੱਜਿਆਂ ਦੇ ਇਸ ਟੱਬਰ ਦੀ ਗਿਣਤੀ ਵਧ ਕੇ ਸਾਢੇ ਤਿੰਨ ਹਜ਼ਾਰ ਤੋਂ ਟੱਪ ਗਈ ਹੈ। (ਡਾਕਟਰ) ਹਰਿਭਜਨ ਸਿੰਘ ਵਰਗੀ ਠੇਠ ਪੰਜਾਬੀ ਹੋਰ ਕੋਈ ਆਲੋਚਕ ਨਹੀਂ
ਲਿਖ ਸਕਿਆ। ਅੰਮ੍ਰਿਤਾ ਪ੍ਰੀਤਮ ਦੀ ਸਾਰੀ ਨਜ਼ਮ ਤੇ ਨਸਰ ਵਿਚ “ਇਕ” ਦੀ ਭਰਮਾਰ ਹੈ। ਵੰਨਗੀ:  

ਇਹਦੀ ਛੇ ਸਤਰਾਂ ਦੀ ਕਵਿਤਾ ਇਮਰੋਜ਼ ਚਿਤ੍ਰਕਾਰ ਹੈ, ਜਿਸ ਵਿਚ ਪੰਜ ਵਾਰ ਬੇਲੋੜਾ “ਇਕ” ਵਰਤਿਆ ਹੈ।

ਮੇਰੇ ਸਾਹਮਣੇ– ਈਜ਼ਲ ਦੇ ਉੱਤੇ, ਇਕ ਕੈਨਵਸ ਪਈ ਹੈ। ਕੁਝ ਇੰਜ ਜਾਪਦਾ– ਕਿ ਕੈਨਵਸ ਤੇ ਲੱਗਾ ਰੰਗ ਦਾ ਟੋਟਾ ਇਕ ਲਾਲ ਟਾਕੀ ਬਣ ਕੇ ਹਿਲਦਾ ਹੈ ਤੇ ਹਰ ਇਨਸਾਨ ਦੇ ਅੰਦਰ ਦਾ ਪਸ਼ੂ ਇਕ ਸਿੰਗ ਚੁੱਕਦਾ ਹੈ। ਸਿੰਗ ਤਣਦਾ ਹੈ, ਤੇ ਹਰ ਕੂਚਾ ਗਲੀ ਬਾਜ਼ਾਰ ਇਕ ‘ਰਿੰਗ’ ਬਣਦਾ ਹੈ ਤੇ ਮੇਰੀਆਂ ਪੰਜਾਬੀ ਰਗਾਂ ਵਿਚ ਇਕ ਸਪੇਨੀ ਰਵਾਇਤ ਖ਼ੌਲਦੀ…
- ਮੈਂ ਜਮ੍ਹਾ ਤੂੰ ।

ਨਾਗਮਣੀ ਪ੍ਰਕਾਸ਼ਨ। 1977

ਪੱਤਰਕਾਰੀ ਅਤੇ ਸਾਹਿਤਕਾਰੀ
ਪਿਛਲੇ ਦੋ ਦਹਾਕਿਆਂ ’ਚ ਪੰਜਾਬੀ ਪੱਤਰਕਾਰੀ ਦੀ ਬੋਲੀ ਇਕਦਮ ਬਦਲ ਗਈ ਹੈ। ਚੰਡੀਗੜ੍ਹ, ਪਟਿਆਲ਼ੇ ਤੇ ਲੁਧਿਆਣੇ ਵਾਲ਼ੀਆਂ ਯੂਨੀਵਰਸਟੀਆਂ ਨੇ ਪੱਤਰਕਾਰੀ ਦੇ ਵਿਭਾਗ ਖੋਲ੍ਹੇ ਹੋਏ ਹਨ। ਇਨ੍ਹਾਂ ਦੇ ਸਿਖਾਏ ਬੋਲੀ ਦਾ ਅੱਗੇ ਹੋਰ ਘਾਣ ਕਰੀ ਜਾਂਦੇ ਹਨ। ਇਸ ਮਸਲੇ ਦੀ ਜੜ੍ਹ ਵੀ ਅੰਗਰੇਜ਼ੀ ਹੀ ਹੈ। ਅਖ਼ਬਾਰਾਂ ਦੀਆਂ ਤਕਰੀਬਨ ਖ਼ਬਰਾਂ ਅੰਗਰੇਜ਼ੀ ਤੋਂ ਉਲਥਾਈਆਂ ਹੁੰਦੀਆਂ ਹਨ। ਕੰਮ ਦੇ ਗਾੜ੍ਹ ਕਰਕੇ ਤੇ ਅਪਣੀ ਕਿਰਤ ਤੇ ਬੋਲੀ ਨਾਲ਼ ਪਿਆਰ ਨਾ ਹੋਣ ਕਰਕੇ ਖ਼ਬਰਚੀ ਵਗਾਰ ਪੂਰੀ ਕਰ-ਕਰ ਰੋਜ਼ਾਨਾ ਅਖ਼ਬਾਰ ਦਾ ਖੂਹ ਜਿੱਡਾ ਢਿੱਡ ਭਰ ਕੇ ਸੁੱਖ ਦੀ ਨੀਂਦ ਸੌਂ ਜਾਂਦੇ ਹਨ। (ਪੱਤਰਕਾਰ ਤੁਰਕੀ ’ਚ ਖ਼ਬਰਚੀ ਹੁੰਦਾ ਹੈ; ਓਵੇਂ ਜਿਵੇਂ ਪੰਜਾਬੀ ’ਚ ਤੁਰਕੀ ਦੇ ਸ਼ਬਦ ਮਿਸ਼ਾਲਚੀ, ਨਿਸ਼ਾਨਚੀ, ਖ਼ਜ਼ਾਨਚੀ ਵਗ਼ੈਰਾ ਸਮਾਏ ਹੋਏ ਹਨ) ਪੰਜਾਬੀ ਖ਼ਬਰਚੀਆਂ ਤੇ ਯੂਨੀਵਰਸਟੀ ਦੇ ਉਸਤਾਦਾਂ ਦੀ ਬੋਲੀ ਭਾਵੇਂ ਰਲ਼ਦੀ-ਮਿਲ਼ਦੀ ਹੈ; ਪਰ ਅਜੋਕੀ ਅਖ਼ਬਾਰੀ ਬੋਲੀ ਦੀਆਂ ਕੁਝ ਮਿਸਾਲਾਂ ਇਹ ਹਨ:-

1) ਹਿੰਦੀ ਅਖ਼ਬਾਰਾਂ ਤੇ ਟੈਲੀਵੀਯਨ ਦੀ ਰੀਸੇ ਪੰਜਾਬੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਮਦਾਰੀ-ਜਮੂਰੇ ਵਾਂਙ ਬੋਲਦੀਆਂ ਹਨ। ਨਵੇਂ ਜ਼ਮਾਨੇ ਅਖ਼ਬਾਰ ਦੇ ਸੰਪਾਦਕ ਸਾਹਿਬਾਨ ਅਪਣੀ ‘ਠੇਠ ਪੰਜਾਬੀ’ ਦੀ ਆਪਣੀ ਆਪ ਵਡਿਆਈ ਕਰਦੇ ਰਹਿੰਦੇ ਹਨ ਪਰ ਇਹ ਅਖ਼ਬਾਰ ਵੀ ਪੰਜਾਬੀ ਨੂੰ ਪਲੀਤ ਕਰਨ ਵਿਚ ਕਿਸੇ ਨਾਲ਼ੋਂ ਪਿੱਛੇ ਨਹੀਂ। ਮਦਾਰੀ-ਜਮੂਰੇ ਵਾਂਙ ਬੋਲਦੀਆਂ ਇਸ ਦੀਆਂ ਸੁਰਖ਼ੀਆਂ ਦੀ ਵੰਨਗੀ:  ਕੁਝ ਵੀ ਨਹੀਂ ਸਵਾਰ ਸਕਿਆ ਅਫ਼ਗ਼ਾਨਿਸਤਾਨ ਉੱਤੇ ਪੱਛਮ ਦਾ ਕਬਜ਼ਾ; ਪੀਪੀਐੱਸ ਚੜ੍ਹਿਆ ਸਿਆਸਤ ਦੀ ਭੇਟ; ਪੰਜ ਸਾਲਾ ਬਾਲੜੀ ਨਾਲ ਕੀਤਾ ਦਰਿੰਦਿਆਂ ਬਲਾਤਕਾਰ। (ਨਵਾਂ ਜ਼ਮਾਨਾ, 9 ਸਤੰਬਰ 2007)

2) ਪੰਜਾਬੀ ਅਖ਼ਬਾਰ ਪੰਜਾਬੀ ਵਿਆਕਰਣ ਦੇ ਵਿਕਾਰੀ ਰੂਪ ਦਾ ਨਿਯਮ (ਰੂਲ ਆੱਵ ਔਬਲੀਕ ਫ਼ੌਰਮ) ਤਿਆਗ ਕੇ ਹਿੰਦੀ ਦੇ ਰੀਸੇ ਲੁਧਿਆਣੇ ’ਚ ਕਤਲ ਦੀ ਥਾਂ ਲੁਧਿਆਣਾ ’ਚ ਕਤਲ ਲਿਖਣ ਲਗ ਪਏ ਹਨ। ਪੰਜਾਬ ਦੀ ਆਵਾਜ਼ ਅਜੀਤ ਦੀ ਵੈੱਬਸਾਈਟ `ਤੇ 20 ਮਾਰਚ 2004 ਨੂੰ ਇਹ ਖ਼ਬਰ ਲੱਗੀ:…ਕੋਟਕਪੂਰਾ ਦੇ ਨੌਜਵਾਨ ਨਾਲ ਠੱਗੀ . ਇਹ ਤਾਂ ਇਹ ਖ਼ਬਰ ਲਿਖਣ ਵਾਲ਼ਾ ਹੀ ਦਸ ਸਕਦਾ ਹੈ ਕਿ ਉਹਨੇ ਪੰਜਾਬੀ ਦਾ ਮੁਹਾਵਰਾ ਵਰਤਦਿਆਂ…ਕੋਟਕਪੂਰੇ ਦੇ ਨੌਜਵਾਨ ਨਾਲ ਠੱਗੀ ਕਿਉਂ ਨਹੀਂ ਲਿਖਿਆ? 
ਕਿਸੇ ਪੰਜਾਬੀ ਨੂੰ ਪੰਜਾਬੀ ਦੀ ਵਿਆਕਰਣ ਚਿਤਾਰਨ ਨਾਲ਼ੋਂ ਉਦਾਸ ਗੱਲ ਹੋਰ ਕਿਹੜੀ ਹੋਣੀ ਹੈ! ਨਿਯਮ ਤਾਂ ਇਹ ਹੈ ਕਿ ਪੰਜਾਬੀ ਦੇ ਪੁਲਿੰਗ ਸ਼ਬਦ ਦੇ ਆਖ਼ਿਰ ’ਚ ‘ਆ’ ਸੰਬੰਧਕ (ਪੋਸਟ ਪੁਜ਼ੀਸ਼ਨ) ਲਗਦਾ ਹੈ, ਤਾਂ ਆ ਤੋਂ ‘ਏ’ ਬਣ ਜਾਂਦਾ ਹੈ. (ਇਹ ਨੇਮ ਕੁਝ ਸ਼ਬਦਾਂ `ਤੇ ਨਹੀਂ ਢੁੱਕਦਾ; ਜਿਵੇਂ ਪਰਮਾਤਮਾ, ਅੱਲ੍ਹਾ ਜਾਂ ਭਰਾ ਵਗ਼ੈਰਾ.) ਸ਼ਾਇਦ ਕਿਸੇ ਦਿਨ ਸਾਡੇ ਖ਼ਬਰਚੀ “ਉਹਨੂੰ ਕੁੱਤੇ ਨੇ ਵੱਢਿਆ” ਦੀ ਥਾਂ “ਉਸਨੂੰ ਕੁੱਤਾ ਨੇ ਕੱਟਿਆ” ਲਿਖਣ ਲਗ ਜਾਣ! ਹੁਣ ਅਖ਼ਬਾਰ “ਪਟਿਆਲਿਓਂ” ਆਈਆਂ ਖ਼ਬਰਾਂ ਨਹੀਂ ਛਾਪਦੇ, “ਪਟਿਆਲਾ ਤੋਂ” ਆਈਆਂ ਖ਼ਬਰਾਂ ਛਾਪਦੇ ਹਨ।

3) ਆਮ ਗ਼ਲਤੀਆਂ:- “ਕਹਿਣਾ ਚਾਹੁੰਦਾ ਹਾਂ” ਦੀ ਥਾਂ “ਕਹਿਣਾ ਚਾਹਵਾਂਗਾ”। “ਕਰਨ ਲੱਗਾ ਹਾਂ” ਦੀ ਥਾਂ “ਕਰਨ ਜਾ ਰਿਹਾ ਹਾਂ”। “ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? ਦੀ ਥਾਂ “ਤੁਸੀਂ ਇਸਨੂੰ ਕਿਵੇਂ ਲੈਂਦੇ ਹੋ”। “ਫ਼ੈਸਲਾ ਕਰਨਾ” ਹੁਣ  “ਫ਼ੈਸਲਾ ਲੈਣਾ” ਹੋ ਚੁੱਕਾ ਹੈ। ਅੰਗਰੇਜ਼ੀ ਸ਼ਬਦ ਔਨ/ਐਟ ਬਿਨਾਂ ਸੋਚਿਆਂ ‘ਉੱਤੇ’ ਇਸ ਤਰ੍ਹਾਂ ਬਣਾਇਆ ਹੁੰਦਾ ਹੈ - ਕਹਾਣੀ ਉੱਤੇ ਫ਼ਿਲਮ/ ਫ਼ਲਾਨੀ ਕਿਤਾਬ ਉੱਤੇ ਗੋਸ਼ਟੀ। ਬਲਵੰਤ ਗਾਰਗੀ ਨੇ ਦੇਰ ਹੋਈ ਲੇਖ ਲਿਖਿਆ ਸੀ - ਸੁਰਿੰਦਰ
ਕੌਰ ਉੱਤੇ ਫ਼ਿਲਮ। ਮੈਂ ਇਹਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਸੁਰਿੰਦਰ ਕੌਰ ਦੀ ਫ਼ਿਲਮ ਬਣਾਈ ਹੋਣੀ ਹੈ, ਨਾ ਕਿ ਉਹਦੇ ਉੱਤੇ!

4) ਕਰਤਰੀ ਵਾਚ (ਐਕਟਿਵ ਵੌਇਸ) ਦੀ ਥਾਂ ਕਰਮਨੀ ਵਾਚ (ਪੈਸਿਵ ਵੌਇਸ) ਵਰਤਣ ਦੀ ਸਾਰਿਆਂ ਨਾਲ਼ੋਂ ਵਧ ਆਦਤ ਸੰਤੋਖ ਸਿੰਘ ਧੀਰ ਨੂੰ ਹੈ। ਮੈਂ ਇਨ੍ਹਾਂ ਨੂੰ ਇਹ ਗੱਲ ਚਿਤਾਰੀ ਵੀ ਸੀ ਪਰ ਇਨ੍ਹਾਂ ਨੇ ਅਣਸੁਣੀ ਕਰ ਦਿੱਤੀ। ਦੋ ਕੁ ਮਿਸਾਲਾਂ ਬਥੇਰੀਆਂ ਹਨ - ਇਨ੍ਹਾਂ ਦੀਆਂ 51 ਕਹਾਣੀਆਂ ਦੀ ਕਿਤਾਬ ਦੇ ਪਹਿਲੇ ਹੀ ਬੰਦ ਦਾ ਦੂਜਾ ਵਾਕ ਹੈ - “ਮੰਗੋ ਤੇ ਕੋਈ ਇਕ ਸਵਾਰ ਆਦਿ, ਲਗਭਗ ਇਕ ਦਹਾਕਾ ਮਗਰੋਂ ਜਾ ਕੇ ਲਿਖੀਆਂ ਗਈਆਂ ਸਨ।” ਮੈਂ ਇਹ ਵਾਕ ਇੰਜ ਲਿਖਦਾ - “ਮੰਗੋ ਤੇ ਕੋਈ ਇਕ ਸਵਾਰ ਤੇ ਹੋਰ ਕਹਾਣੀਆਂ ਮੈਂ ਕੋਈ ਇਕ ਦਹਾਕੇ ਮਗਰੋਂ ਜਾ ਕੇ ਲਿਖੀਆਂ ਸਨ।” ਇਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ ਲਿਖ ਰਿਹਾ ਧੀਰ ਦੇ ਮੁਖਬੰਧ ਦਾ ਆਖ਼ਿਰੀ ਵਾਕ ਹੈ- “…ਮੇਰੇ ਵਲੋਂ ਏਥੇ ਕੁਝ ਵੀ ਆਖਿਆ ਜਾਣਾ ਵਾਜਬ ਨਹੀਂ।”-ਠੇਠ ਬੋਲੀ ’ਚ ਇਹ ਵਾਕ ਇੰਜ ਬਣਦਾ ਹੈ- ਮੇਰਾ ਕੁਝ ਵੀ
ਆਖਣਾ ਵਾਜਿਬ ਨਹੀਂ।

ਪੰਜਾਬੀ ਵਿਚ ਅੰਗਰੇਜ਼ੀ ਦੀ ‘ਬਾਈ’

ਤਕਰੀਬਨ ਸਾਰੇ ਲਿਖਾਰੀ ਇਹਦਾ ਕੁਚੱਜਾ ਅਨੁਵਾਦ ਦੁਆਰਾ ਜਾਂ ਵੱਲੋਂ ਕਰਦੇ ਹਨ। ਹਿੰਦੀ ਵਾਲ਼ਾ ਦੁਆਰਾ/ਦਵਾਰਾ ਤਾਂ ਪੰਜਾਬੀ ਦਾ ਮੁਹਾਵਰਾ ਅਸਲੋਂ ਹੀ ਨਹੀਂ ਹੈ।

              ਵੰਨਗੀ:

ਜੀਤ ਸਿੰਘ ਸੀਤਲ ਦੁਆਰਾ ਸੰਪਾਦਤ ਹੀਰ…ਪਾਠਕਾਂ ਦੀ ਸਹਾਇਤਾ ਲਈ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਦੋ ਕੋਸ਼ ਪ੍ਰਕਾਸ਼ਤ ਕੀਤੇ ਗਏ ਹਨ। ਇਕ ਫ਼ਾਰਸੀ-ਪੰਜਾਬੀ ਕੋਸ਼ (ਜੋ ਜੀਤ ਸਿੰਘ ਸੀਤਲ ਵੱਲੋਂ ਤਿਆਰ ਤੇ ਯੂਨੀਵਰਸਟੀ ਦੇ ਵਿਦਵਾਨਾਂ ਵੱਲੋਂ ਸੰਸ਼ੋਧਿਆ ਗਿਆ ਹੈ) ਅਤੇ ਦੂਜਾ ‘ਪੰਜਾਬੀ ਦੇ ਪ੍ਰਸਿੱਧ ਕਿੱਸਾ-ਕਾਵਿ ਦਾ ਸ਼ਬਦ-ਕੋਸ਼’ (ਵੱਲੋਂ ਡਾ. ਜਗਤਾਰ ਸਿੰਘ)। - ਵਾਰਿਸ ਦੇ ਅੰਗ-ਸੰਗ। ਪ੍ਰੋ. ਜੀ. ਐਸ. ਰਿਆਲ। ਪੰਜਾਬੀ ਟ੍ਰਿਬਿਊਨ। 24 ਜੂਨ 2007

ਠੇਠ ਪੰਜਾਬੀ: ਜੀਤ ਸਿੰਘ ਸੀਤਲ ਦੀ ਜੋੜੀ ਹੀਰ… ਪਾਠਕਾਂ ਦੀ ਸੌਖ ਲਈ ਪੰਜਾਬੀ ਯੂਨੀਵਰਸਟੀ ਨੇ ਦੋ ਕੋਸ਼ ਛਾਪੇ ਹਨ। ਪਹਿਲਾ ਜੀਤ ਸਿੰਘ ਸੀਤਲ ਦਾ ਤਿਆਰ ਕੀਤਾ ਯੂਨੀਵਰਸਟੀ ਦੇ ਵਿਦਵਾਨਾਂ ਦਾ ਸੋਧਿਆ ‘ਫ਼ਾਰਸੀ-ਪੰਜਾਬੀ ਕੋਸ਼’ਤੇ ਦੂਜਾ ਡਾ. ਜਗਤਾਰ ਸਿੰਘ ਦਾ ‘ਪੰਜਾਬੀ ਦੇ ਪ੍ਰਸਿੱਧ ਕਿੱਸਾ-ਕਾਵਿ ਦਾ ਸ਼ਬਦ-ਕੋਸ਼’।


ਪਤਾ ਨਹੀਂ, ਭਾਸ਼ਾ-ਵਿਗਿਆਨੀ ਪ੍ਰੋਫ਼ੈਸਰ ਰਿਆਲ ਨੇ ਜੀਤ ਸਿੰਘ ਸੀਤਲ ਦੇ ਨਾਂ ਨਾਲ਼ ‘ਡਾ.’ ਦੀ ਉਪਾਧੀ ਕਿਉਂ ਨਹੀਂ ਲਾਈ? ਅਪਣੇ ਜਾਂ ਹੋਰਨਾਂ ਦੇ ਨਾਂ ਨਾਲ਼ ਬਿਨਾਂ ਕਿਸੇ ਗੱਲੋਂ ‘ਡਾ. ਪ੍ਰੋ.’ ਲਿਖਣ ਦੀ ਕਸਰ ਸਿਰਫ਼ ਪੰਜਾਬੀਆਂ ਨੂੰ ਹੈ। ਯੂਨੀਵਰਸਟੀਆਂ ਦੇ ਅਪਣੇ ਪਰਚਿਆਂ ਵਿਚ ਵੀ ‘ਡਾ. ਪ੍ਰੋ.’ ਕਿਸੇ ਖ਼ਾਸ ਪ੍ਰਸੰਗ ਵਿਚ ਲਿਖੀਦਾ ਹੈ। ਦੁਨੀਆ ਵਿਚ ਇੱਕੋ ਪੰਜਾਬੀ ਯੂਨੀਵਰਸਟੀ ਹੈ ਤੇ ਉਹ ਹੈ ਵੀ ਪਟਿਆਲ਼ੇ। ਇਹ ਤੱਥ ਹਰ ਕੋਈ ਜਾਣਦਾ ਹੈ ਅਖ਼ਬਾਰਾਂ ਅਤੇ ਹਰ ਛਪੀ ਲਿਖਤ ਵਿਚ ‘ਪੰਜਾਬੀ ਯੂਨੀਵਰਸਟੀ ਪਟਿਆਲਾ’ ਲਿਖਣਾ ਸਹੀ ਨਹੀਂ। ਸਾਡੇ ਆਲਸੀ ਲਿਖਾਰੀ ਜੋ ਚੰਦ ਚਾੜ੍ਹੀ ਜਾਂਦੇ ਹਨ, ਮੈਂ ਉਹਦੀਆਂ ਸੈਂਕੜੇ ਮਿਸਾਲਾਂ ਦੇ ਸਕਦਾ ਹਾਂ। ਰਹਿੰਦੀ ਕਸਰ ਪਿਛਲੇ ਦੋ ਦਹਾਕਿਆਂ ’ਚ ਪੋਸਟੀਆਂ (ਪੋਸਟ-ਮੌਡਰਨਿਸਟਾਂ) ਨੇ ਪੂਰੀ ਕਰ ਦਿੱਤੀ ਹੈ। ਪੰਜਾਬੀ ਸਾਹਿਤ ਦੇ ਕਿਸੇ ਡਾਕਟਰ ਵਿਦਵਾਨ ਦੀ ਲਿਖੀ ਸਾਰੀ-ਦੀ-ਸਾਰੀ ਸੰਪਾਦਕੀ ਦੀ ਵੰਨਗੀ ਤਾਂ ਮੈਂ ਦੇਣੋਂ ਰਿਹਾ ਪਰ ਸਿਆਣਿਆਂ ਨੇ ਕਿਹਾ ਹੈ ਕਿ ਇੱਕੋ ਦਾਣੇ ਤੋਂ ਬੋਹਲ਼ ਦਾ ਪਤਾ
ਲਗ ਜਾਂਦਾ ਹੁੰਦਾ ਹੈ। ਲਓ ਪੜ੍ਹੋ ਅਤੇ ਜਾਣੋ ਕਿ ਮੈਂ ਕਾਹਦਾ ਰੋਣਾ ਰੋਂਦਾ ਹਾਂ:


ਨਵੀਂ ਪੰਜਾਬੀ ਕਵਿਤਾ ਦੇ ਪ੍ਰਯੋਗ ਨਾ ਸਿਰਫ਼ ਇਸਦੇ ਵਿਧੀ-ਵਿਧਾਨ ਦੀਆਂ ਜੁਗਤਾਂ ਤੱਕ ਸੀਮਤ ਹਨ, ਸਗੋਂ ਵਿਚਾਰਧਾਰਾਈ ਧਰਾਤਲਾਂ ਸਮੇਤ, ਕਵਿਤਾ ਦੇ ਸਮੁੱਚ ਨੂੰ ਆਪਣੇ ਕਲਾਵੇ ਵਿਚ ਲੈਂਦੇ ਹੋਏ, ਅਸੀਮ ਨਵੀਆਂ ਸੰਭਾਵਨਾਵਾਂ ਦੇ ਰੂਬਰੂ ਵੀ ਹਨ। ਏਸ ਚਿੱਤਰ-ਪੱਟ ਉਤੇ ਬਿਖਰੇ ਰੰਗਾਂ ਦੀਆਂ ਸ਼ੋਖ਼ ਅਦਾਵਾਂ ਵਿੱਚ ਮਾਨਵੀ-ਰਿਸ਼ਤਿਆਂ ਦੀ ਤ੍ਰਿਸ਼ਨਗੀ ਦਾ ਉਹ ਆਲਮ ਦਰਕਾਰ ਹੈ, ਜੋ ਅਧੁਨਿਕ ਮਨੁੱਖ ਦੀ ਮਾਨਸਿਕਤਾ ਨੂੰ ਦਿਨ-ਰਾਤ ਕੁਰੇਦਦਾ ਹੈ ਤੇ ਨਵੀਆਂ ਤੋਂ ਨਵੀਆਂ ਸੋਚ-ਰਾਹਾਂ ਵਲ ਅਗਰਸਰ ਕਰਦਾ ਹੈ। ਨਵੀਂ ਸੋਚ ਦੀਆਂ ਨਵੀਆਂ ਉਡਾਣਾਂ ਵੱਲ ਉੱਡਦੀ ਨਵੀਂ ਮਾਨਸਿਕਤਾ, ਜਦੋਂ ਰਹਿਤਲਾਂ ਦੀਆਂ ਰਸਭਰੀਆਂ ਨਾਲ ਰਾਹਗੁਜ਼ਰ ਹੁੰਦੀ ਹੈ ਤਾਂ ਇਕ ਅਜੀਬ ਕਸ਼ਮਕਸ਼ ਪੈਦਾ ਹੁੰਦੀ ਹੈ।

- ਕਾਵਿਲੋਕ, ਜਨਵਰੀ-ਮਾਰਚ, 2000

ਕ੍ਰਿਸ਼ਣਾ ਸੋਬਤੀ ਨੇ ਹਿੰਦੀ-ਪੰਜਾਬੀ ਦਾ ਗੁਤਾਵਾ ਸੰਨ 1940 ਦੇ ਨੇੜੇ-ਤੇੜੇ ਕਰਨਾ ਸ਼ੁਰੂ ਕੀਤਾ ਸੀ। ਹੁਣ ਪੂਰਬੀ ਪੰਜਾਬ ਦੇ ਘਰ-ਘਰ ਬੋਲੀ ਜਾਂਦੀ ਹਿੰਦੀ ਸੁਣ ਕੇ ਸੋਬਤੀ ਵਰਗੇ ਬੜੇ ਹੁੱਬਦੇ ਹੋਣਗੇ। ਪਹਿਲਾਂ ਲਹੌਰ ਤੇ ਦਿੱਲੀ ’ਚ ਪੰਜਾਬ ਦੀਆਂ ਕਹਾਣੀਆਂ ਦੀਆਂ ਲੜੀਵਾਰ ਦੂਰਦਰਸ਼ਨੀ ਫ਼ਿਲਮਾਂ ਤੇ ਹੁਣ ਬੰਬਈਆ ਫ਼ਿਲਮਾਂ ਸੋਬਤੀ ਵਾਲ਼ੇ ਗੁਤਾਵੇ ਨੂੰ ਟਕਸਾਲੀ ਪੰਜਾਬੀ ਬਣਾ ਕੇ ਸਾਹ ਲੈਣਗੀਆਂ। ਟਰੇਨ ਟੂ ਪਾਕਿਸਤਾਨ, ਪਿੰਜਰ ਤੇ ਭਗਤ ਸਿੰਘ ਊਧਮ ਸਿੰਘ ਵਾਲ਼ੀਆਂ ਫ਼ਿਲਮਾਂ ਵਿਚ ਪੰਜਾਬੀ-ਹਿੰਦੀ ਦੇ ਕੀਤੇ ਗੁਤਾਵੇ ਤੋਂ ਕਿਸੇ ਬੇਗ਼ੈਰਤ ਨੂੰ ਹੀ ਖ਼ੁਸ਼ੀ ਹੁੰਦੀ ਹੋਣੀ
ਹੈ। ਪਹਿਲਾਂ ਪੰਜਾਬੀ ਹਿੰਦੂਆਂ ਨੂੰ ਮਿਹਣਾ ਦੇਈਦਾ ਸੀ ਕਿ ਇਹ ਪੰਜਾਬੀ ਦੇ ਸਕੇ ਨਹੀਂ ਬਣਦੇ, ਹੁਣ ਸਿੱਖਾਂ ਦੇ ਘਰੀਂ ਬੋਲੀ ਜਾਂਦੀ ਦੂਰਦਰਸ਼ਨੀ-ਹਿੰਦੀ ਦਾ ਮਿਹਣਾ ਕੌਣ ਕਿਹਨੂੰ ਦੇਵੇਗਾ?
ਨਵੀਂ ਪੀੜ੍ਹੀ ਬੇਜ਼ਬਾਨ ਪੀੜ੍ਹੀ ਹੈ; ਨਾ ਇਹਨੂੰ ਪੰਜਾਬੀ ਆਉਂਦੀ ਹੈ, ਨਾ ਹਿੰਦੀ ਤੇ ਨਾ ਅੰਗਰੇਜ਼ੀ।

1960 ਦੇ ਦਹਾਕੇ ’ਚ ਜੋਸ਼ ਕੰਵਲ ਨੇ ਪੰਜਾਬੀ ਨੂੰ ‘ਸੰਸਕ੍ਰਿਤਾਉਣ’ ਵਿਰੁਧ ਫ਼ਿਰਕਾਪ੍ਰਸਤ ਮੁਹਿੰਮ ਇਹ ਆਖ ਕੇ ਸ਼ੁਰੂ ਕੀਤੀ ਸੀ ਕਿ ਇਹ ਹਿੰਦੂ ਬ੍ਰਾਹਮਣਵਾਦੀ “ਦਿੱਲੀ” ਦੀ ਕੋਈ ਬੜੀ ਵੱਡੀ ਸਾਜ਼ਿਸ਼ ਹੈ ਤੇ ਯੂਨੀਵਰਸਟੀਆਂ ਚ ਬੈਠੇ ਵਿਦਵਾਨਾਂ ਨੂੰ “ਉੱਤੋਂ” ਹੁਕਮ ਆਉਂਦੇ ਹਨ ਕਿ ਪੰਜਾਬੀ ਜਿੰਨੀ ਵਿਗਾੜ ਸਕਦੇ ਹੋ, ਵਿਗਾੜੋ! ਜੋਸ਼ ਤਾਂ ਹੰਢਿਆ ਹੋਇਆ ਸਿਆਸਤੀ ਸੀ ਤੇ ‘ਵਿਗਿਆਨਕ ਸੋਚ’ ਦਾ ਦਾਅਵੇਦਾਰ ਵੀ; ਉਹਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬੀ ਨੂੰ ‘ਸੰਸਕ੍ਰਿਤਾਉਣ ਦਾ ਕੰਮ’ 1920 ਦੇ ਦਹਾਕੇ ਤੋਂ ਹੀ ਸ਼ੁਰੂ ਹੋ ਗਿਆ ਸੀ ਤੇ ਓਦੋਂ ਦਿੱਲੀ ਦੇ ਹੁਕਮਰਾਨ ਬ੍ਰਾਹਮਣ ਨਹੀਂ ਸਨ। ਓਦੋਂ ਪੰਜਾਬੀ ਸਿੱਖ ਯੂਰਪ ਦਾ ਫ਼ਲਸਫ਼ਾ ਸਣੇ ਮਾਰਕਸਵਾਦ ਦੇ ਪੰਜਾਬੀ ਬੋਲੀ ’ਚ ਪਰਤਾਉਣ ਲੱਗੇ ਸੀ। ਪੂਰਨ ਸਿੰਘ ਨਿਤੑਸ਼ੇ ਬਾਰੇ ਲਿਖ ਰਿਹਾ ਸੀ; ਧਰਮ ਅਨੰਤ ਸਿੰਘ ਅਫ਼ਲਾਤੂਨ ਬਾਰੇ ਤੇ ਕਿਰਤੀ ਪਰਚੇ ਦਾ ਬਾਨੀ ਸੰਤੋਖ ਸਿੰਘ ਮਾਰਕਸ ਬਾਰੇ। 1926 ਚ ਕਿਰਤੀ ਪਰਚੇ ਵਿਚ ਛਪੇ ਮਾਰਕਸੀ ਸਿਧਾਂਤਕ ਲੇਖ ਤੇ ਮਗਰੋਂ ਤੇਜਾ ਸਿੰਘ ਸੁਤੰਤਰ ਤੇ ਭਾਗ ਸਿੰਘ ਦੀਆਂ ਲਾਲ ਕਮਿਉਨਿਸਟ ਪਾਰਟੀ ਦੀਆਂ ਲਿਖਤਾਂ ਪੜ੍ਹ ਕੇ ਜੋਸ਼-ਕੰਵਲ ਦੀ ਮੁਹਿੰਮ ਬੇਥਵ੍ਹੀ ਲਗਦੀ ਹੈ। ਸੰਤ ਸਿੰਘ ਸੇਖੋਂ ਜਦੋਂ ਸੰਸਕ੍ਰਿਤ ਨਾਲ਼ ਲੱਦੀ ਹੋਈ ਪੰਜਾਬੀ ਲਿਖਣ ਲੱਗਾ ਸੀ, ਓਦੋਂ ਦਿੱਲੀ ’ਚ ਬ੍ਰਾਹਮਣ ਰਾਜ ਨਹੀਂ ਸੀ ਕਰਦੇ।

ਪੰਜਾਬੀ ਤਾਂ ਕੀ, ਹਿੰਦੀ ਤੇ ਉਰਦੂ ਵੀ ਯੂਰਪੀ ਬੋਲੀਆਂ ਦਾ ਟਾਕਰਾ ਨਹੀਂ ਕਰ ਸਕਦੀ। ਚਾਹੀਦਾ ਤਾਂ ਇਹ ਸੀ ਕਿ ਹਰ ਨਵਾਂ ਸ਼ਬਦ ਉਹਦੀ ਜੜ੍ਹ ਤੇ ਤਾਸੀਰ ਦੇਖ ਕੇ ਘੜਿਆ ਜਾਂਦਾ, ਜਿਵੇਂ ਚੀਨੀਆਂ ਜਾਪਾਨੀਆਂ ਨੇ ਵੀਹਵੀਂ ਸਦੀ ’ਚ ਨਵੇਂ ਸ਼ਬਦ ਘੜੇ ਸੀ। ਹੁਣ ਦੋ ਪੰਜਾਬੀਆਂ ਹੋ ਗਈਆਂ ਹਨ - ਪੂਰਬੀ ਪੰਜਾਬ ’ਚ ਬੇਲੋੜੇ ਸੰਸਕ੍ਰਿਤ ਸ਼ਬਦਾਂ ਨੇ ਤੇ ਪੱਛਮੀ ਪੰਜਾਬ ’ਚ ਫ਼ਾਰਸੀ-ਅਰਬੀ ਨੇ ਪੰਜਾਬੀ ਦਾ ਰੂਪ ਵਿਗਾੜ ਕੇ ਰਖ ਦਿੱਤਾ ਹੈ। ਪੰਜਾਬੀ ਦੀ ਤਰੱਕੀ ਸੰਸਕ੍ਰਿਤ, ਅਰਬੀ, ਫ਼ਾਰਸੀ, ਅੰਗਰੇਜ਼ੀ ਤੇ ਹੋਰਨਾਂ ਬੋਲੀਆਂ ਦੇ ਸ਼ਬਦ ਲੈਣ ਬਿਨਾਂ ਨਹੀਂ ਹੋ ਸਕਦੀ; ਸੰਸਕ੍ਰਿਤ ਤਾਂ ਇਹਦੀ ਸਕੀ-ਸੋਧਰੀ ਹੈ। ਲੋੜ ਸਾਰੀ ਫ਼ਿਰਕੂ ਤੁਅੱਸਬ ਨੂੰ ਲਾਂਭੇ ਰੱਖ ਕੇ ਸਾਵੀਂ ਸਮਝ ਵਰਤਣ ਦੀ ਹੈ। ਜਿਸ ਬੋਲੀ ਦੀਆਂ ਬਾਹਵਾਂ ਜਿੰਨੀਆਂ ਖੁੱਲ੍ਹੀਆਂ ਹੋਣ, ਉਹਦਾ ਸਿਰ ਓਨਾ ਹੀ ਉੱਚਾ ਹੁੰਦਾ ਹੈ।

ਭਾਸ਼ਾ ਬਹਤਾ ਨੀਰ
ਭਗਤ ਕਬੀਰ ਨੇ ਲਿਖਿਆ ਸੀ - ਸੰਸਕ੍ਰਿਤ ਹੈ ਕੂਪਜਲ, ਭਾਸ਼ਾ ਬਹਤਾ ਨੀਰ…। ਆਮ ਧਾਰਣਾ ਵੀ ਹੈ ਕਿ ਬੋਲੀ ਉਹ ਜਿਹਨੂੰ ਲੋਕ ਬੋਲਣ; ਕਿ ਹਰ ਬੋਲੀ ਵੇਲੇ ਨਾਲ਼ ਬਦਲਦੀ ਰਹਿੰਦੀ ਹੈ; ਜੋ ਪੰਜਾਬੀ 12ਵੀਂ ਸਦੀ ਚ ਬਾਬਾ ਫ਼ਰੀਦ ਬੋਲਦੇ ਹੋਣਗੇ, ਉਹ 15ਵੀਂ ਸਦੀ ’ ਬਾਬਾ ਨਾਨਕ ਨਹੀਂ ਬੋਲਦੇ ਸੀ। ਮੇਰੀ ਬੇਨਤੀ ਇਹ ਹੈ ਕਿ ਸਾਡੇ ਬਾਬਿਆਂ ਦੇ ਵੇਲੇ ਦੁਨੀਆ ਹੁਣ ਜਿੰਨੀ ਛੋਟੀ ਨਹੀਂ ਸੀ। ਓਦੋਂ ਅੱਜ ਵਾਂਙ ਅਖ਼ਬਾਰ, ਕਿਤਾਬਾਂ ਤੇ ਰੇਡੀਓ ਟੀਵੀ ਨਹੀਂ ਸੀ ਹੁੰਦੇ; ਨਾ ਓਦੋਂ ਕਰੋੜਾਂ ਰੁਪਏ ਰੋੜ੍ਹਦੀਆਂ ਯੂਨੀਵਰਸਟੀਆਂ ਹੁੰਦੀਆਂ ਸਨ। ਓਦੋਂ ਪੰਜਾਬੀ ਉੱਤੇ ਅੰਗਰੇਜ਼ੀ ਤੇ ਹਿੰਦੀ ਦੇ ਚਾਰੇ ਪਾਸਿਓਂ ਤਾਬੜਤੋੜ ਹਮਲੇ ਨਹੀਂ ਸੀ ਹੁੰਦੇ। ਮੈਂ ਨਿਤ ਪੰਜਾਬੀ ਨਾਲ਼ੋਂ ਵਧ ਅੰਗਰੇਜ਼ੀ ਪੜ੍ਹਦਾ ਹਾਂ। ਪਰਦੇਸ ਵਿਚ ਤਕਰੀਬਨ ਹਰ ਵੇਲੇ ਅੰਗਰੇਜ਼ੀ ਮੇਰੇ ਕੰਨੀਂ ਪੈਂਦੀ ਹੈ ਪਰ ਮੇਰੀ ਆਤਮਾ ਪੰਜਾਬੀ ਹੈ - ਸ਼ਰਫ਼ ਵਾਂਙ ਮੈਂ ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
 ਲਿਖਾਰੀ ਅਪਣੀ ਬੋਲੀ ਦਾ ਲੱਜਪਾਲ ਹੁੰਦਾ ਹੈ; ਬੋਲੀ ਨੂੰ ਸਿਰਫ਼ ਲਿਖਾਰੀ ਹੀ ਸੁੱਚੀ ਰੱਖ ਸਕਦਾ ਹੈ। ਜਿਸ ਬੋਲੀ ਦੀ ਲਾਜ ਉਹਦੇ ਲਿਖਾਰੀ ਹੀ ਰੋਲਣ ਲੱਗ ਜਾਣ, ਉਹਨੂੰ ਕੋਈ ਰੱਬ ਵੀ ਨਹੀਂ ਬਚਾ ਸਕਦਾ। ਸਾਡੇ ਕੋਲ਼ ਸ਼ਬਦ ਥੋਹੜੇ ਹਨ; ਮੋਤੀਆਂ ਹੀਰਿਆਂ ਤੋਂ ਵੀ ਮਹਿੰਗੇ। ਇਨ੍ਹਾਂ ਨੂੰ ਰੋਲਣਾ ਪਾਪ ਹੈ। ਫ਼ਰਾਂਸੀਸੀਆਂ ਤੇ ਬੰਗਾਲੀਆਂ ਜਿੰਨਾ ਅਪਣੀ ਬੋਲੀ ਨੂੰ ਪਿਆਰ ਹੋਰ ਕੋਈ ਨਹੀਂ ਕਰਦਾ ਸੁਣਿਆ। ਪੈਰਿਸ ਤੇ ਕਲਕੱਤੇ ਸੁੱਚੀ ਬੋਲੀ ਦੀਆਂ ਸਭਾਵਾਂ ਬਣੀਆਂ ਹੋਈਆਂ ਹਨ। ਕੀ ਅਸੀਂ ਇਹੋ ਜਿਹੀ ਕੋਈ ਠੇਠ ਪੰਜਾਬੀ ਸਭਾ ਨਹੀਂ ਬਣਾ ਸਕਦੇ? ਖਵਰੇ ਮੇਰੀਆਂ ਇਹ ਗੱਲਾਂ ਉਜਾੜ ’ਚ ਮਾਰੀਆਂ ਕੂਕਾਂ ਹਨ। ਫੇਰ ਸੋਚੀਦਾ ਹੈ, ਕੀ ਪਤਾ ਕਿਤੇ ਕਿਸੇ ਦੇ ਮੇਰੀ ਗੱਲ ਦਿਲ ਲੱਗ ਜਾਵੇ। ਮੇਰੇ ਆਖੇ ਅਖ਼ਬਾਰਾਂ ਵਾਲ਼ੇ ਕਿਤਾਬਾਂ ਦੀ “ਘੁੰਡ-ਚੁਕਾਈ” ਵਾਲ਼ਾ ਕੁਹਜਾ ਸ਼ਬਦ ਲਿਖਣੋਂ ਹਟ ਤਾਂ ਗਏ ਹਨ। ਨਾਲ਼ ਹੀ ਮੈਨੂੰ ਡਰ ਲਗਦਾ ਹੈ, ਕਿਤੇ ਪੰਜਾਬੀ ਦਾ ਹਾਲ ਸਾਡੇ ਕਿਸੇ ਮਿੱਤਰ ਦੇ ਫੁੱਫੜ ਵਾਲ਼ਾ ਨਾ ਹੋ ਜਾਏ। ਉਹ ਅਪਣੇ ਭਤੀਜੇ ਤੋਂ ਅਪਣੀ ਦਾਹੜੀ ਦੇ ਧੌਲ਼ੇ ਕਢਵਾਉਂਦਾ ਰਹਿੰਦਾ ਸੀ। ਹੁੰਦੇ-ਹੁੰਦੇ ਧੌਲ਼ੇ ਬਹੁਤ ਹੋ ਗਏ ਤੇ ਕਾਲ਼ੇ ਥੋਹੜੇ ਕੁ ਹੀ ਰਹਿ ਗਏ. ਭਤੀਜਾ ਕਹਿੰਦਾ -

ਫੁੱਫੜਾ, ਹੁਣ ਤਾਂ ਸਾਰੇ ਈ ਚਿੱਟੇ ਹੋ ਗਏ; ਕਾਲ਼ੇ ਜਿਹੜੇ ਦੋ-ਚਾਰ ਰਹਿੰਦੇ ਆ, ਓਹੀਓ ਚੁਗ ਦਿੰਦਾਂ!

  • annihilation
  • Punjabi
  • Amarjeet chandan

ਪਟਿਆਲਾ ਲਈ ਖੁਸ਼ਖਬਰੀ : 'ਸਾਹਬ' ਦਾ ਮਾਲੀ ਹੋਇਆ 'ਕੋਰੋਨਾ' ਮੁਕਤ, ਹਸਪਤਾਲ 'ਚੋਂ ਮਿਲੀ ਛੁੱਟੀ

NEXT STORY

Stories You May Like

  • punjabi businessman firing death
    ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
  • punjabi university  department of higher education
    ਪੰਜਾਬੀ ਯੂਨੀਵਰਸਿਟੀ ਅਤੇ ਉੱਚ ਸਿੱਖਿਆ ਵਿਭਾਗ ਨੂੰ ਲੀਗਲ ਨੋਟਿਸ!
  • big incident in uk
    ਇੰਗਲੈਂਡ 'ਚ ਸਨਸਨੀਖੇਜ਼ ਵਾਰਦਾਤ ! 26 ਸਾਲਾ ਪੰਜਾਬੀ ਨੌਜਵਾਨ ਦਾ ਕਤਲ
  • famous punjabi singers got into a fight
    ਮਸ਼ਹੂਰ ਪੰਜਾਬੀ ਸਿੰਗਰਾਂ ਦੀ ਹੋ ਗਈ ਲੜਾਈ! ਮਾਲ ਦੇ ਬਾਹਰ ਚੱਲੀ ਗੋਲੀ (ਵੀਡੀਓ)
  • 12 punjabis arrested in us for multi million dollar transport fraud
    US 'ਚ 12 ਪੰਜਾਬੀ ਗ੍ਰਿਫਤਾਰ! ਜਾਅਲੀ ਟਰਾਂਸਪੋਰਟ ਕੰਪਨੀ ਬਣਾ ਕੇ ਕੀਤੀ ਲੱਖਾਂ ਡਾਲਰ ਦੀ ਧੋਖਾਧੜੀ
  • partap singh bajwa on jagbani
    ਤਰਨਤਾਰਨ ਚੋਣ ‘ਤੇ ਪ੍ਰਤਾਪ ਬਾਜਵਾ ਦਾ ਵਿਸ਼ੇਸ਼ ਇੰਟਰਵਿਊ, ਸੁਣੋ ਕਿਸ ਨਾਲ ਮੁਕਾਬਲਾ ਤੇ ਕੀ ਹੈ ਕਾਂਗਰਸ ਦੀ ਤਿਆਰੀ?
  • famous punjabi actor death
    ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ; ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ
  • punjabi boy dies suddenly in dubai
    ਦੁਬਈ ਤੋਂ ਆਈ ਬੁਰੀ ਖ਼ਬਰ ਨੇ ਵਿਛਾ ਦਿੱਤੇ ਸੱਥਰ, ਪੰਜਾਬੀ ਮੁੰਡੇ ਦੀ ਮੌਤ, ਰੋ-ਰੋ ਕਮਲੇ ਹੋਏ ਮਾਪੇ (ਵੀਡੀਓ)
  • long power cut to be imposed in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
  • punjab weather department makes big forecast
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ
  • ct group of institutions safe and legal mobility awareness outreach program
    CT ਗਰੁੱਪ ਵਿਖੇ ਪੰਜਾਬ ਦਾ ਪਹਿਲਾ 'ਸੇਫ ਐਂਡ ਲੀਗਲ ਮੋਬਿਲਿਟੀ ਅਵੇਅਰਨੈੱਸ ਆਉਟਰੀਚ...
  • beautification projects are flying in jalandhar city
    ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਦੀ ਲਾਪ੍ਰਵਾਹੀ ਨਾਲ ਸੁੰਦਰੀਕਰਨ ਮੁਹਿੰਮ ਦੀਆਂ...
  • punjab students benefiting from post matric scholarship
    ਪੰਜਾਬ ਸਰਕਾਰ ਦਾ ਅਹਿਮ ਕਦਮ! ਹੁਣ ਇਨ੍ਹਾਂ ਕਾਲਜਾਂ ਦੇ ਵਿਦਿਆਰਥੀ ਵੀ ਲੈ ਸਕਣਗੇ...
  • young man returns home from malaysia thanks to balbir singh seechewal
    ਸੰਤ ਸੀਚੇਵਾਲ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਘਰ ਵਾਪਸੀ, ਰੋ-ਰੋ ਸੁਣਾਇਆ ਜੇਲ੍ਹ 'ਚ...
  • protest ended murdered driver jagjit singh s cremation allowed for family
    Punjab: ਸਰਕਾਰੀ ਬੱਸਾਂ ਦਾ ਧਰਨਾ ਖ਼ਤਮ! ਮ੍ਰਿਤਕ ਡਰਾਈਵਰ ਜਗਜੀਤ ਸਿੰਘ ਦਾ ਪਰਿਵਾਰ...
  • important news for those registering in punjab
    Punjab: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਕੀਤੇ ਗਏ ਅਹਿਮ ਬਦਲਾਅ
Trending
Ek Nazar
a girl came to gurdaspur with her lover without thinking

ਬਿਨਾਂ ਸੋਚੇ-ਸਮਝੇ ਪ੍ਰੇਮੀ ਨਾਲ ਗੁਰਦਾਸਪੁਰ ਆਈ ਕੁੜੀ, ਬਾਅਦ 'ਚ ਮੁੰਡੇ ਨੇ ਉਹ...

shehnaaz gill will get her eggs frozen at the age of 31

31 ਦੀ ਉਮਰ 'ਚ 'ਐਗਸ ਫ੍ਰੀਜ਼' ਕਰਵਾਏਗੀ ਸ਼ਹਿਨਾਜ਼ ਗਿੱਲ ! ਮਾਂ ਬਣਨ ਨੂੰ ਲੈ...

mobile theft ceir portal police recovery

ਕੀ ਚੋਰੀ ਹੋਇਆ Phone ਮਿਲ ਸਕਦੈ ਵਾਪਸ? ਗੁਆਚਦੇ ਸਾਰ ਕਰੋ ਬੱਸ ਛੋਟਾ ਜਿਹਾ ਕੰਮ

6 letters lucky lady

ਇਨ੍ਹਾਂ 6 ਅੱਖਰਾਂ ਤੋਂ ਨਾਮ ਵਾਲੀਆਂ ਔਰਤਾਂ ਆਪਣੇ ਪਤੀ ਲਈ ਹੁੰਦੀਆਂ ਨੇ ਬੇਹੱਦ...

big news jalandhar  a person train at phillaur railway station was burnt alive

ਜਲੰਧਰ ਤੋਂ ਵੱਡੀ ਖ਼ਬਰ! ਫਿਲੌਰ ਰੇਲਵੇ ਸਟੇਸ਼ਨ 'ਤੇ ਟਰੇਨ 'ਤੇ ਚੜ੍ਹਿਆ ਵਿਅਕਤੀ...

teacher wore club pants to school video goes viral

Video : Club ਟਾਈਟ ਪੈਂਟ ਪਾ ਕੇ ਸਕੂਲ ਪੁੱਜੀ ਮਹਿਲਾ Teacher ਤਾਂ...

master s house attacked twice with petrol bombs after refusing to pay ransom

ਅਧਿਆਪਕ ਦੇ ਘਰ 'ਤੇ 2 ਵਾਰ ਪੈਟਰੋਲ ਬੰਬ ਨਾਲ ਹਮਲਾ, ਮਾਮਲਾ ਕਰੇਗਾ ਹੈਰਾਨ

first glimpse daughter

ਇਕ ਸਾਲ ਬਾਅਦ ਮਸ਼ਹੂਰ ਜੋੜੇ ਨੇ ਪਹਿਲੀ ਵਾਰ ਦਿਖਾਈ ਧੀ ਦੀ ਝਲਕ, ਕਿਊਟਨੈੱਸ 'ਤੇ...

what are the requirements for opening petrol pump

ਕੀ ਹਨ Petrol Pump ਖੋਲ੍ਹਣ ਦੀਆਂ ਸ਼ਰਤਾਂ? ਮਹੀਨੇ ਦੀ ਮੋਟੀ ਕਮਾਈ ਜਾਣ ਰਹਿ ਜਾਓਗੇ...

upsc  girl  exam  failed  ganga river

UPSC ਨੂੰ ਕੁੜੀ ਨੇ ਮੰਨ ਲਿਆ ਜ਼ਿੰਦਗੀ ਦਾ ਇਮਤਿਹਾਨ ! ਪ੍ਰੀਖਿਆ 'ਚ ਹੋਈ ਫੇਲ੍ਹ...

case registered against mother for throwing newborn baby into bushes

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ ’ਚ ਮਾਂ ਖਿਲਾਫ ਕੇਸ ਦਰਜ

new twist in the case of throwing a newborn baby into a ditch

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ 'ਚ ਨਵਾਂ ਮੋੜ, ਮਾਪਿਆਂ ਦੀ ਹੋਈ...

newborn baby found thrown on thorns in amritsar

ਕਹਿਰ ਓ ਰੱਬਾ: ਅੰਮ੍ਰਿਤਸਰ 'ਚ ਕੰਡਿਆਂ 'ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ

roads closed in jalandhar tomorrow traffic police releases route plan

ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

major restrictions imposed in fazilka

ਫਾਜ਼ਿਲਕਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਨਵੇਂ ਹੁਕਮ ਲਾਗੂ

divyanka tripathi

'ਅਸੀਂ ਜਲਦੀ ਹੀ Good News ਦੇਵਾਂਗੇ...', ਵਿਆਹ ਦੇ 9 ਸਾਲ ਬਾਅਦ ਮਾਂ ਬਣੇਗੀ...

arattai the app that came to compete with whatsapp

Whatsapp ਨੂੰ ਟੱਕਰ ਦੇਣ ਆਇਆ Arattai App ਹੋਇਆ Flop! ਡਿੱਗੀ ਰੈਂਕਿੰਗ

how to reduce aqi at home without air purifier

ਬਿਨਾਂ Air Purifier ਦੇ ਘਰ ਰਹੇਗਾ Pollution Free! ਵਰਤੋ ਇਹ ਆਸਾਨ ਤਰੀਕੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • partap bajwa sc commission notice
      ਪ੍ਰਤਾਪ ਸਿੰਘ ਬਾਜਵਾ ਨੂੰ SC ਕਮਿਸ਼ਨ ਦਾ ਨੋਟਿਸ, ਡਿਪਟੀ ਕਮਿਸ਼ਨਰ ਨੂੰ ਵੀ ਸਖ਼ਤ...
    • school  boy  family
      ਸਕੂਲ ਗਏ ਪੁੱਤ ਨੂੰ ਘਰ ਉਡੀਕਦਾ ਰਿਹਾ ਪਰਿਵਾਰ, ਰਸਤੇ 'ਚ ਹੀ ਵਾਪਰ ਗਈ ਅਣਹੋਣੀ
    • pakistan drone drugs
      ਪਾਕਿਸਤਾਨ ਨੇ ਡਰੋਨ ਰਾਹੀਂ ਪੰਜਾਬ ਭੇਜੀ 2.8 ਕਿੱਲੋ 'ਆਈਸ', ਅੰਮ੍ਰਿਤਸਰ ਪੁਲਸ...
    • patwari threat
      'ਮੈਂ ਪਹਿਲਾਂ ਵੀ ਬੜੇ ਪਟਵਾਰੀ ਵਿਜੀਲੈਂਸ ਨੂੰ ਫੜਾਏ ਆ, ਹੁਣ ਤੈਨੂੰ...
    • youth akali leader shot at with a sharp gunshot
      ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ
    • a girl came to gurdaspur with her lover without thinking
      ਬਿਨਾਂ ਸੋਚੇ-ਸਮਝੇ ਪ੍ਰੇਮੀ ਨਾਲ ਗੁਰਦਾਸਪੁਰ ਆਈ ਕੁੜੀ, ਬਾਅਦ 'ਚ ਮੁੰਡੇ ਨੇ ਉਹ...
    • accident in chananwal
      ਪਿੰਡ ਚੰਨਣਵਾਲ 'ਚ ਪ੍ਰਵਾਸੀ ਮਜ਼ਦੂਰ ਦੀ ਦਰਦਨਾਕ ਮੌਤ
    • heartbreaking incident in punjab
      ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਸ਼ਾ ਤਸਕਰਾਂ ਨੇ ਕੁੱਟ-ਕੁੱਟ ਮਾਰ'ਤਾ ਮੁੰਡਾ
    • punjab police si
      ਪੰਜਾਬ ਪੁਲਸ ਦੇ SI ਨੇ ਨਹੀਂ ਕੀਤੀ DGP ਦੇ ਹੁਕਮਾਂ ਦੀ ਪਰਵਾਹ! ਪੈ ਗਈ ਕਾਰਵਾਈ
    • punjab weather department makes big forecast
      ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +