ਚੰਡੀਗੜ੍ਹ : ਪੰਜਾਬ ਵਿਧਾਨ ਦੇ ਸਭਾ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਦੋ ਮਨੀ ਬਿੱਲ ਸਰਬ ਸਹਿਮਤੀ ਨਾਲ ਪਾਸ ਕਰ ਦਿੱਤੇ ਗਏ। ਇਸ ਦੌਰਾਨ ਇਕ ਵੀ ਵੋਟ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਨਹੀਂ ਪਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਉਣ ਵਾਲੇ ਦਿਨਾਂ ਦੌਰਾਨ ਸੂਬੇ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ) ਦੀ ਵਰਤੋਂ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਨਫਰਾਸਟਰਕਚਰ, ਰੈਵੇਨਿਊ, ਹੈਲਥ ਅਤੇ ਖੇਤੀਬਾੜੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਪਾਇਲਟ ਪ੍ਰਾਜੈਕਟ ਸਰਕਾਰ ਚਲਾ ਕੇ ਦੇਖ ਚੁੱਕੀ ਹੈ, ਜਿਸ ਦੇ ਵੱਡੇ ਫਾਇਦੇ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਏ. ਆਈ. ਦੀ ਜਾਂਚ ਲਈ ਸੜਕਾਂ ਦੀ ਰਿਪੇਅਰ ਦੇ ਮੈਨੂਅਲ ਐਸਟੀਮੇਟ ਤਿਆਰ ਕੀਤਾ ਗਿਆ। ਹੈਰਾਨੀ ਹੋਵੇਗੀ ਕਿ ਏ. ਆਈ. ਤਕਨੀਕ ਰਾਹੀਂ ਤਿਆਰ ਐਸਟੀਮੇਟ ਵਿਚ 65 ਹਜ਼ਾਰ ਕਿ. ਮੀ. ਦਾ ਗੈਸ 163.26 ਕਰੋੜ ਰੁਪਏ ਵਿਚ ਮੈਨੂਅਲ ਐਸਟੀਮੇਟ ਤੋਂ ਘੱਟ ਸੀ। ਜਦਕਿ 540 ਕਿ.ਮੀ ਅਜਿਹੀਆਂ ਸੜਕਾਂ ਮਿਲੀਆਂ ਜਿਹੜੀਆਂ ਕਾਗਜ਼ਾਂ ਵਿਚ ਤਾਂ ਹਨ ਪਰ ਅਸਲ ਵਿਚ ਇਹ ਧਰਤੀ ਉਪਰ ਨਹੀਂ ਹਨ। ਮੁੱਖ ਮੰਤਰੀ ਨੇ ਕਿਹਾ ਕਿ 540 ਕਿਲੋਮੀਟਰ ਅਜਿਹੀਆਂ ਸੜਕਾਂ ਹਨ, ਜਿਹੜੀਆਂ ਕਾਗਜ਼ਾਂ ਵਿਚ ਬਣੀਆਂ ਵੀ, ਉਨ੍ਹਾਂ ਦੀ ਰਿਪੇਅਰ ਵੀ ਸਮੇਂ ਸਮੇਂ ’ਤੇ ਹੁੰਦੀ ਰਹੀ ਪਰ ਅਸਲ ਵਿਚ ਇਹ ਧਰਤੀ ’ਤੇ ਹਨ ਹੀ ਨਹੀਂ। ਇਸ ਲਈ ਪੰਜਾਬ ਦਾ ਖਜ਼ਾਨਾ ਲੁੱਟਿਆ ਗਿਆ, ਅਸੀਂ ਉਸ ਨੂੰ ਬੰਦ ਕਰ ਰਹੇ ਹਾਂ।
ਇਹ ਵੀ ਪੜ੍ਹੋ : ਸ਼ਰਾਬ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ ’ਚ ਪੰਜਾਬ ਸਰਕਾਰ, ਚੁੱਕਿਆ ਜਾ ਰਿਹੈ ਵੱਡਾ ਕਦਮ
ਪੰਜਾਬ ਵਿਰੋਧੀ ਚੱਲ ਰਹੀ ਭਾਜਪਾ
ਵਿਧਾਨ ਸਭਾ ਵਿਚ ਮੁੱਖ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਵੀ ਵੱਡੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਰੋਧੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦਾ ਪੈਸਾ ਰੋਕ ਰਹੀ ਹੈ। ਕੇਂਦਰ ਨੇ ਪੰਜਾਬ ਦੇ ਫੰਡ ਰੋਕੇ ਹੋਏ ਹਨ। ਕੇਂਦਰ ਵੱਲੋਂ ਰੋਜ਼ਾਨਾ ਕੋਈ ਅਜਿਹੀ ਗੱਲ ਕੀਤੀ ਜਾ ਰਹੀ ਹੈ, ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਹੀ ਨਾ ਹੋਵੇ ਜਦਕਿ ਪੰਜਾਬ ਨੇ ਦੇਸ਼ ਦਾ ਅੰਨ ਭਰਨ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਹਰ ਗੱਲ ’ਤੇ ਪੰਜਾਬ ਨੂੰ ਘੇਰਿਆ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਦਾ ਵੱਸ ਚੱਲਦਾ ਤਾਂ ਦੇਸ਼ ਦੇ ਰਾਸ਼ਟਰੀ ਗੀਤ ਵਿਚੋਂ ਵੀ ਪੰਜਾਬ ਦਾ ਨਾਂ ਕੱਢ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਕੀ ਪਰਾਲੀ ਸਿਰਫ ਪੰਜਾਬ ਵਿਚ ਹੀ ਸਾੜੀ ਜਾ ਰਹੀ ਹੈ। ਕੇਂਦਰ ਸਾਡੇ ਹੱਕੀ ਫੰਡ ਵੀ ਇੰਝ ਦਿੰਦਾ ਹੈ ਜਿਵੇਂ ਅਹਿਸਾਨ ਕਰ ਰਿਹਾ ਹੋਵੇ। ਇੰਨੇ ਪੰਜਾਬ ਵਿਰੋਧੀ ਫੈਸਲਿਆਂ ’ਤੇ ਪੰਜਾਬ ਭਾਜਪਾ ਵਾਲੇ ਚੁੱਪ ਕਿਉਂ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਡੀ. ਸੀ. ਦੀ ਵੱਡੀ ਕਾਰਵਾਈ, ਪਟਵਾਰੀ ਅਤੇ ਕਾਨੂੰਨਗੋ ਨੂੰ ਕੀਤਾ ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਨੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਗੈਰ ਕਿਹਾ ਕਿ ਉਹ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਉਹ ਪੰਜਾਬ ਨਾਲ ਧੱਕਾ ਹੁੰਦਾ ਦੇਖ ਕੇ ਵੀ ਚੁੱਪ ਕਿਉਂ ਹਨ। ਅੱਜ ਪੰਜਾਬ ਨੂੰ ਆਰਥਿਕ ਮਾਰ ਮਾਰੀ ਜਾ ਰਹੀ। ਈ. ਡੀ. ਰਾਹੀਂ ਡਰਾਇਆ ਜਾ ਰਿਹਾ। ਸਾਰੇ ਫੈਡਰਲ ਕਾਨੂੰਨ ਸਾਨੂੰ ਫਾਲੋ ਕਰਨੇ ਪੈਂਦੇ, ਕੁੱਝ ਤਾਂ ਸੂਬਿਆਂ ਕੋਲ ਰਹਿਣ ਦਿਓ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਆਪਣਾ ਵਿਰਸਾ, ਸਾਨੂੰ ਆਪਣਾ ਘਰ, ਆਪਣਾ ਫਾਇਨਾਂਸ ਇਕ ਵਧੀਆ ਲਾਣੇਦਾਰ ਬਣ ਕੇ ਰਲ-ਮਿਲ ਕੇ ਬਚਾਉਣਾ ਪਵੇਗਾ। ਜਿਹੜੇ ਬਿੱਲ (ਜੀ. ਐੱਸ. ਟੀ.) ਪੰਜਾਬ ਸਰਕਾਰ ਲੈ ਕੇ ਆ ਰਹੀ ਹੈ, ਇਸ ਵਿਚ ਕਿੰਤੂ-ਪ੍ਰੰਤੂ ਕਰਨ ਦੀ ਬਜਾਏ ਪੰਜਾਬ ਸਰਕਾਰ ਦਾ ਸਾਥ ਦਿਓ ਤਾਂ ਜੋ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਤੋਰਿਆ ਜਾ ਸਕੇ।
ਇਹ ਵੀ ਪੜ੍ਹੋ : ਪੁਲਸ ਚੌਕੀ ਲਾਧੂਕਾ ਮੰਡੀ ਦਾ ਏ. ਐੱਸ. ਆਈ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ 'ਚ ਹਰਜੋਤ ਬੈਂਸ ਨੇ ਪਰਗਟ ਸਿੰਘ ਨੂੰ 1158 ਭਰਤੀਆਂ ਦੇ ਮਾਮਲੇ 'ਚ ਘੇਰਿਆ
NEXT STORY