ਲੁਧਿਆਣਾ (ਪੰਕਜ) : ਰੈਵੇਨਿਊ ਵਿਭਾਗ ’ਚ ਤਾਇਨਾਤ ਭ੍ਰਿਸ਼ਟ ਮੁਲਾਜ਼ਮਾਂ ਦੇ ਕਾਰਨਾਮੇ ਇਕ ਤੋਂ ਬਾਅਦ ਇਕ ਕਰਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। 34 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਪਟਵਾਰੀ, ਉਸ ਦੇ ਕਰਿੰਦੇ ਅਤੇ ਪਿਤਾ ਅਤੇ ਭਰਾ ’ਤੇ ਵਿਜੀਲੈਂਸ ਵੱਲੋਂ ਦਰਜ ਕੀਤੇ ਮਾਮਲੇ ਤੋਂ ਬਾਅਦ ਡੀ. ਸੀ. ਨੇ ਰੈਵੇਨਿਊ ਰਿਕਾਰਡ ’ਚ ਛੇੜ-ਛਾੜ ਕਰਨ ਵਾਲੇ ਇਕ ਪਟਵਾਰੀ ਅਤੇ ਕਾਨੂੰਨਗੋ ਨੂੰ ਗਲਾਡਾ ਅਧਿਕਾਰੀਆਂ ਤੋਂ ਮਿਲੀ ਸ਼ਿਕਾਇਤ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਹੈ। ਅਸਲ ’ਚ ਸੂਬੇ ਵਿਚ ਚੱਲ ਰਹੇ ਹਾਈਵੇ ਪ੍ਰਾਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਪ੍ਰਕਿਰਿਆ ਤਹਿਤ ਗਲਾਡਾ ਵੱਲੋਂ 28 ਅਗਸਤ 2023 ਨੂੰ ਪਿੰਡ ਗਿੱਲ-2 ’ਚ ਐਕਵਾਇਰ ਹੋਈ ਜ਼ਮੀਨ ਸਬੰਧੀ ਪਟਵਾਰੀ ਸੁਖਜਿੰਦਰ ਸਿੰਘ ਤੋਂ ਰਿਪੋਰਟ ਮੰਗੀ ਸੀ।
ਇਹ ਵੀ ਪੜ੍ਹੋ : ਸ਼ਰਾਬ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ ’ਚ ਪੰਜਾਬ ਸਰਕਾਰ, ਚੁੱਕਿਆ ਜਾ ਰਿਹੈ ਵੱਡਾ ਕਦਮ
ਸੁਖਜਿੰਦਰ ਵੱਲੋਂ ਭੇਜੀ ਰਿਪੋਰਟ ’ਚ ਐਕਵਾਇਰ ਹੋਈ ਜ਼ਮੀਨ ਦੇ ਮਾਲਕ ਦੇ ਨਾਲ ਹੋਈ ਖੇਡ ਦੀ ਜਦੋਂ ਵਿਭਾਗ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਗਿੱਲ-2 ਦੀ ਜਿਸ ਪ੍ਰਾਪਰਟੀ ਦੀ ਗਲਾਡਾ ਨੇ ਪਟਵਾਰੀ ਸੁਖਜਿੰਦਰ ਸਿੰਘ ਨੂੰ ਰੈਵੇਨਿਊ ਰਿਕਾਰਡ ਜਾਂਚ ਰਿਪੋਰਟ ਭੇਜਣ ਲਈ ਕਿਹਾ ਸੀ, ਉਸ ਵਿਚ ਜਾਣ-ਬੁੱਝ ਕੇ ਗੜਬੜ ਕੀਤੀ ਗਈ ਸੀ। ਪਟਵਾਰੀ ਨੇ ਖਸਰਾ ਨੰ. 1164 ਤਤੀਮਾ ਨੂੰ ਰਿਕਾਰਡ ਦੇ ਉਲਟ ਜਾ ਕੇ ਇਕ ਨਵਾਂ ਇੰਤਕਾਲ ਨੰ. 93400 ਤਹਿਤ ਲਗਾ ਕੇ ਪੂਰਾ ਰਿਕਾਰਡ ਹੀ ਬਦਲ ਕੇ ਰੱਖ ਦਿੱਤਾ। ਸਾਜ਼ਿਸ਼ ਤਹਿਤ ਖੇਡੀ ਗਈ ਇਸ ਖੇਡ ਨਾਲ ਨਾ ਸਿਫਰ ਰੈਵੇਨਿਊ ਰਿਕਾਰਡ ਨਾਲ ਛੇੜ-ਛਾੜ ਕਰ ਕੇ ਖਰਾਬ ਕਰ ਦਿੱਤਾ ਗਿਆ, ਸਗੋਂ ਜਿਸ ਪਰਿਵਾਰ ਦੀ ਜ਼ਮੀਨ ਐਕਵਾਇਰ ਹੋਈ ਸੀ, ਉਨ੍ਹਾਂ ਨੂੰ ਵੀ ਇਨਸਾਫ ਲਈ ਅਦਾਲਤਾਂ ਦੀ ਸ਼ਰਣ ’ਚ ਜਾਣਾ ਪਿਆ। ਪਟਵਾਰੀ ਵੱਲੋਂ ਰਿਕਾਰਡ ’ਚ ਗੋਲਮਾਲ ਕਰ ਕੇ ਤਿਆਰ ਕੀਤੀ ਗਈ ਰਿਪੋਰਟ ਦੀ ਜਾਂਚ ਕਰਨ ਵਾਲੇ ਕਾਨੂੰਨਗੋ ਸੁਖਜੀਤਪਾਲ ਸਿੰਘ ਨੇ ਵੀ ਅਬਜੈਕਸ਼ਨ ਲਗਾਉਣ ਦੀ ਬਜਾਏ ਚੁੱਪ-ਚਾਪ ਸਾਈਨ ਕਰ ਦਿੱਤੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਐੱਸ. ਪੀ ਅਤੇ ਦੋ ਡੀ. ਐੱਸ. ਪੀਜ਼ ਸਣੇ ਸੱਤ ਪੁਲਸ ਅਧਿਕਾਰੀ ਮੁਅੱਤਲ
ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗਲਾਡਾ ਅਧਿਕਾਰੀਆਂ ਵੱਲੋਂ ਇਸ ਸਬੰਧੀ ਡੀ. ਸੀ. ਸੁਰਭੀ ਮਲਿਕ ਨੂੰ ਸ਼ਿਕਾਇਤ ਭੇਜ ਕੇ ਪਟਵਾਰੀ ਅਤੇ ਕਾਨੂੰਨਗੋ ਖਿਲਾਫ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ’ਤੇ ਫੈਸਲਾ ਲੈਂਦੇ ਹੋਏ ਡੀ. ਸੀ. ਨੇ ਸੁਖਜਿੰਦਰ ਸਿੰਘ ਪਟਵਾਰੀ ਅਤੇ ਸੁਖਜੀਤਪਾਲ ਸਿੰਘ ਕਾਨੂੰਨਗੋ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਦੱਸ ਦੇਈਏ ਕਿ ਰੈਵੇਨਿਊ ਰਿਕਾਰਡ ’ਚ ਛੇੜ-ਛਾੜ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਸਿਰਦਰਦ ਬਣੇ ਹੋਏ ਹਨ। ਇਕ ਦਿਨ ਪਹਿਲਾਂ ਹੀ ਵਿਜੀਲੈਂਸ ਨੇ ਪੀਰੂਬੰਦਾ ਪਟਵਾਰ ਸਰਕਲ ’ਚ ਤਾਇਨਾਤ ਪਟਵਾਰੀ ਗੁਰਵਿੰਦਰ ਸਿੰਘ, ਉਸ ਦੇ ਨਿੱਜੀ ਕਰਿੰਦੇ ਨਿੱਕੂ, ਭਰਾ ਅਤੇ ਪਿਤਾ ਖਿਲਾਫ ਇਕ ਇੰਤਕਾਲ ਮਨਜ਼ੂਰ ਕਰਨ ਬਦਲੇ 34 ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਸੀ, ਜਿਸ ਜ਼ਮੀਨ ਨੂੰ ਇੰਤਕਾਲ ਦੇ ਬਦਲੇ ਪਟਵਾਰੀ ਅਤੇ ਉਸ ਦੀ ਟੀਮ ਨੇ ਲੱਖਾਂ ਰੁਪਏ ਦੀ ਰਿਸ਼ਵਤ ਵਸੂਲੀ ਸੀ, ਉਹ ਬੱਸ ਅੱਡੇ ਦੇ ਕੋਲ ਸਥਿਤ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਤਿੰਨ ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਨੌਜਵਾਨ ਦੀ ਅਚਾਨਕ ਮੌਤ
ਪਿਛਲੇ ਲੰਬੇ ਸਮੇਂ ਤੋਂ ਇਸ ਜ਼ਮੀਨ ਸਬੰਧੀ ਵਿਵਾਦ ਚੱਲ ਰਿਹਾ ਸੀ ਅਤੇ ਨਗਰ ਸੁਧਾਰ ਟਰੱਸਟ ਨੇ ਵੀ ਇਸ ਜ਼ਮੀਨ ਨੂੰ ਲੱਖਾਂ ਰੁਪਏ ਖਰਚ ਕੇ ਟਾਈਲਾਂ ਲਗਾਉਣ ਦਾ ਟੈਂਡਰ ਦਿੱਤਾ ਸੀ। 27 ਸਾਲ ਪੁਰਾਣੇ ਇੰਤਕਾਲ ਨੂੰ ਮਨਜ਼ੂਰ ਕਰਵਾਉਣ ਲਈ 35 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਪਟਵਾਰੀ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਇੰਨੀ ਵੱਡੀ ਰਕਮ ਦੇਣ ਵਾਲੇ ਅਤੇ ਖੁਦ ਨੂੰ ਜ਼ਮੀਨ ਦਾ ਮਾਲਕ ਦੱਸਣ ਵਾਲੇ ਸ਼ਿਕਾਇਤਕਰਤਾ ’ਤੇ ਵੀ ਵਿਭਾਗ ਦੀ ਪੈਨੀ ਨਜ਼ਰ ਪੈ ਗਈ ਹੈ ਅਤੇ ਉਸ ਦੇ ਵਸੀਕੇ ਦੀ ਵੀ ਜਾਂਚ ਕਰਨ ਦੀ ਚਰਚਾ ਹੈ।
ਇਹ ਵੀ ਪੜ੍ਹੋ : ਫਰੀਦਕੋਟ ’ਚ ਸ਼ਰੇਆਮ ਵੱਢ ’ਤਾ ਮੁੰਡਾ, 10-12 ਜਣਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਵਾਰਦਾਤ, ਦੇਖੋ ਵੀਡੀਓ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਬਾ ਨਾਨਕ ਜੀ ਦੇ ਗੁਰਪੁਰਬ 'ਤੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀਆਂ, ਤਸਵੀਰਾਂ
NEXT STORY