ਰਾਜਪੁਰਾ : ਹਲਕਾ ਰਾਜਪੁਰਾ ਦੇ ਇਸਲਾਮਪੁਰ ਰੋਡ 'ਤੇ ਸਥਿਤ ਸਮਸ਼ਾਨਘਾਟ 'ਚ ਬੀਤੇ ਦਿਨੀਂ 2 ਔਰਤਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅੱਜ ਜਦੋਂ ਫੁੱਲ ਚੁਗਣ ਦੀ ਰਸਮ ਹੋਣੀ ਸੀ ਤਾਂ ਔਰਤਾਂ ਦੀਆਂ ਅਸਥੀਆਂ ਗਾਇਬ ਮਿਲੀਆਂ, ਜਿਸ ਕਾਰਨ ਪਰਿਵਾਰ ਬੇਹੱਦ ਪਰੇਸ਼ਾਨ ਹੈ। ਉੱਥੇ ਹੀ ਸ਼ਹਿਰ ਵਾਸੀ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਵੀ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਰੋਸ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ : ਦੋਸਤ ਘਰ ਗਏ ਮੁੰਡੇ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, 2 ਵਾਰ ਰਿਫਿਊਜ਼ ਹੋ ਚੁੱਕਾ ਸੀ ਕੈਨੇਡਾ ਦਾ ਵੀਜ਼ਾ
ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜਪੁਰਾ ਸ਼ਹਿਰ ਦੇ ਸਾਬਕਾ ਕੌਂਸਲਰ ਪਵਨ ਮੁਖੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਸਮਸ਼ਾਨਘਾਟ 'ਚ ਕੁੰਡ ਨੰਬਰ-5 'ਚ ਸਸਕਾਰ ਕੀਤਾ ਗਿਆ ਸੀ ਪਰ ਜਦੋਂ ਅੱਜ ਆਪਣੇ ਰਿਸ਼ਤੇਦਾਰਾਂ ਅਤੇ ਹੋਰਨਾਂ ਦੇ ਨਾਲ ਫੁੱਲਾਂ ਦੀ ਰਸਮ ਕਰਨ ਦੇ ਲਈ ਪਹੁੰਚੇ ਤਾਂ ਦੇਖਿਆ ਕਿ ਕੁੰਡ ਵਿਚੋਂ ਅਸਥੀਆਂ ਗਾਇਬ ਸਨ। ਇਸ ਤਰ੍ਹਾਂ ਸ਼ਹਿਰ ਵਸਨੀਕ ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਕੁੰਡ ਨੰਬਰ-7 ਵਿੱਚ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਭੱਜ ਰਹੇ ਕੈਦੀ ਨੂੰ ਫੜ੍ਹਦਿਆਂ ਜ਼ਮੀਨ 'ਤੇ ਡਿੱਗਿਆ ASI, ਦਿਲ ਦਾ ਦੌਰਾ ਪੈਣ ਕਾਰਨ ਮੌਤ (ਵੀਡੀਓ)
ਬੀਤੇ ਦਿਨ ਲੱਕੜਾਂ ਗਿੱਲੀਆਂ ਹੋਣ ਕਾਰਨ ਅੱਗ ਲਗਾਉਣ ਵਿੱਚ ਦਿੱਕਤ ਆ ਰਹੀ ਸੀ ਤੇ ਜਦੋਂ ਕੁੱਝ ਸਰੀਰ ਦਾ ਟੁਕੜਾ ਰਹਿ ਗਿਆ ਸੀ ਤਾਂ ਉਸ ਨੂੰ ਦੁਬਾਰਾ ਅਗਨੀ ਭੇਂਟ ਕੀਤਾ ਗਿਆ। ਅੱਜ ਜਦੋਂ ਸਮਸ਼ਾਨਘਾਟ ਵਿੱਚ ਪਹੁੰਚੇ ਤਾਂ ਅੱਗੇ ਰਾਖ ਇਕੱਠੀ ਕੀਤੀ ਹੋਈ ਸੀ ਅਤੇ ਅਸਥੀਆ ਗਾਇਬ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸਭ ਦੇ ਪਿੱਛੇ ਸਮਸ਼ਾਨਘਾਟ ਵਿੱਚ ਰੱਖਿਆ ਹੋਇਆ ਮਾਲੀ ਮੋਨੂੰ ਜ਼ਿੰਮੇਵਾਰ ਹੈ। ਪੀੜਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ। ਇਸ ਮੌਕੇ ਥਾਣਾ ਸਿਟੀ ਪੁਲਸ ਨੇ ਪੁੱਜ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਮਾਲੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ 'ਚ ਚੋਰਾਂ ਨੇ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰ ਹੋਏ ਫਰਾਰ
NEXT STORY