ਲੁਧਿਆਣਾ (ਪੰਕਜ) : ਪੰਜਾਬ ਪੁਲਸ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਪੰਜਾਬ ਹੋਮਗਾਰਡ ਦੇ ਜਵਾਨਾਂ ਲਈ ਖੁਸ਼ਖ਼ਬਰੀ ਹੈ। ਹੋਮਗਾਰਡਾਂ ਨੂੰ 26 ਜਨਵਰੀ 2025 ਤੋਂ 1100.69 ਰੁਪਏ ਦੀ ਜਗ੍ਹਾ 1424.69 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਤਨਖ਼ਾਹ ਮਿਲਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਸਪੈਸ਼ਲ ਡੀ. ਜੀ. ਪੀ. ਵੱਲੋਂ ਭੇਜੇ ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਹੋਮਗਾਰਡ ਵਿਭਾਗ 'ਚ ਮੁਲਾਜ਼ਮ 7 ਜੁਲਾਈ 2020 ਤੋਂ ਤਾਇਨਾਤ ਹਨ ਅਤੇ ਉਨ੍ਹਾਂ ਨੂੰ ਰੋਜ਼ਾਨਾ 1100.69 ਰੁਪਏ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾ ਰਹੀ ਸੀ। ਹੁਣ ਉਨ੍ਹਾਂ ਨੂੰ 26 ਜਨਵਰੀ ਤੋਂ 1424.69 ਰੁਪਏ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਿਉਂ ਨਹੀਂ ਪਈ ਜ਼ਿਆਦਾ ਠੰਡ? ਜਾਣੋ ਕੀ ਕਹਿੰਦਾ ਹੈ ਮੌਸਮ ਵਿਭਾਗ
ਹਾਲਾਂਕਿ ਪੰਜਾਬ ਹੋਮਗਾਰਡ ਦੀ ਸਥਾਪਨਾ ਦਸੰਬਰ 1946 ਵਿਚ ਹੋਈ ਸੀ ਪਰ ਫੀਲਡ 'ਚ ਉਤਰ ਕੇ ਕੰਮ ਕਰਨ ਦਾ ਮੌਕਾ ਹੋਮਗਾਰਡ ਜਵਾਨਾਂ ਨੂੰ ਉਸ ਸਮੇਂ ਮਿਲਿਆ, ਜਦੋਂ ਪੰਜਾਬ 'ਚ ਅੱਤਵਾਦ ਦਾ ਦੌਰ ਸੀ ਅਤੇ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਸਨ। ਇਹੀ ਉਹ ਸਮਾਂ ਸੀ, ਜਦੋਂ ਹੋਮਗਾਰਡ ਦੇ ਜਵਾਨਾਂ ਨੂੰ ਫੀਲਡ 'ਚ ਉਤਾਰਿਆ ਗਿਆ ਅਤੇ ਜਵਾਨਾਂ ਨੇ ਪੰਜਾਬ ਪੁਲਸ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਤਵਾਦ ਖ਼ਿਲਾਫ਼ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਲੜਾਈ 'ਚ ਕਈ ਜਵਾਨ ਸ਼ਹੀਦ ਵੀ ਹੋਏ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਧਰਮਸ਼ਾਲਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਸ਼ੁਰੂ ਹੋਈ ਦੂਜੀ ਉਡਾਣ
ਹਾਲਾਂਕਿ ਕੁੱਝ ਸਾਲ ਪਹਿਲਾਂ ਹੋਮਗਾਰਡ ਵਿਭਾਗ ਨੂੰ ਪੰਜਾਬ ਪੁਲਸ 'ਚ ਮਰਜ ਕਰਨ ਸਬੰਧੀ ਯਤਨ ਵੀ ਸ਼ੁਰੂ ਹੋਏ ਸਨ ਪਰ ਕਿਸੇ ਕਾਰਨ ਕਰਕੇ ਇਹ ਪ੍ਰਕਿਰਿਆ ਸਿਰੇ ਨਹੀਂ ਚੜ੍ਹ ਸਕੀ। ਪੰਜਾਬ ਹੋਮਗਾਰਡ ਦੇ ਮੌਜੂਦਾ ਸਮੇਂ 'ਚ 10 ਹਜ਼ਾਰ ਦੇ ਕਰੀਬ ਜਵਾਨ ਤਾਇਨਾਤ ਹਨ ਅਤੇ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਪੇਂਡੂ ਅਤੇ ਸ਼ਹਿਰੀ ਦੋ ਕੰਪਨੀਆਂ ਹਨ, ਜਿਨ੍ਹਾਂ 'ਚ ਤਾਇਨਾਤ ਜਵਾਨ ਪੁਲਸ ਥਾਣਿਆਂ ਦੇ ਨਾਲ-ਨਾਲ ਬੈਂਕਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਦੀ ਕਮਾਨ ਸੰਭਾਲੇ ਹੋਏ ਹਨ। ਹਾਲਾਂਕਿ ਤਨਖ਼ਾਹ ਵਿਚ ਵਾਧੇ ਦਾ ਫ਼ੈਸਲਾ ਕਰਨੈਲ ਸਿੰਘ ਨਾਮੀ ਜਵਾਨ ਵੱਲੋਂ ਅਦਾਲਤ 'ਚ ਪਾਈ ਰਿੱਟ 'ਚ ਆਏ ਫ਼ੈਸਲੇ ਕਾਰਨ ਦੱਸਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸੀਰੀਅਲ ਕਿਲਰ, ਪਹਿਲਾਂ ਬਣਾਉਂਦਾ ਸਬੰਧ ਫਿਰ ਕਤਲ ਕਰਨ ਤੋਂ ਬਾਅਦ ਪੈਰਾਂ 'ਚ ਸਿਰ ਰੱਖ ਕੇ...
NEXT STORY