ਚੰਡੀਗ਼ੜ੍ਹ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ, ਯੋਗਰਾਜ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਕੁੱਲ 7 ਗਰੇਡ ਬਣਾਏ ਗਏ ਹਨ। 90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 22,175 ਸੀ, ਜਿਨ੍ਹਾਂ ਨੂੰ ਏ ਪਲੱਸ ਗਰੇਡ ਦਿੱਤਾ ਗਿਆ ਹੈ। ਏ ਗਰੇਡ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 88,150 ਹੈ, ਜਿਸ ਵਿਚ 80 ਫੀਸਦੀ ਤੋਂ ਲੈ ਕੇ 90 ਫੀਸਦੀ ਤਕ ਅੰਕ ਹਾਸਲ ਕਰਨ ਵਾਲੇ ਪ੍ਰੀਖਿਆਰਥੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 70 ਤੋਂ 80 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਨੂੰ ਬੀ ਪਲੱਸ ਗਰੇਡ ’ਚ ਰੱਖਿਆ ਗਿਆ ਹੈ, ਜਿਸ ਵਿਚ ਪ੍ਰੀਖਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ 1,19,882 ਹੈ। 60 ਤੋਂ 70 ਫੀਸਦੀ ਤਕ ਅੰਕ ਹਾਸਲ ਕਰਨ ਵਾਲਿਆਂ ਨੂੰ ਬੀ ਗਰੇਡ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਦੀ ਗਿਣਤੀ 48,843 ਹੈ। 50 ਤੋਂ 60 ਫੀਸਦੀ ਤਕ ਅੰਕ ਹਾਸਲ ਕਰਨ ਵਾਲੇ ਸੀ ਪਲੱਸ ਗਰੇਡ ਦੇ ਪ੍ਰੀਖਿਆਰਥੀਆਂ ਦੀ ਗਿਣਤੀ 3,289 ਹੈ ਅਤੇ 40 ਤੋਂ 50 ਫੀਸਦੀ ਤਕ ਅੰਕ ਹਾਸਲ ਕਰਨ ਵਾਲਿਆਂ ਨੂੰ ਸੀ ਗਰੇਡ ’ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਗਿਣਤੀ 88 ਹੈ। ਇਸੇ ਤਰ੍ਹਾਂ 33 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਈ ਗਰੇਡ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਗਿਣਤੀ 713 ਹੈ। ਇਨ੍ਹਾਂ ਨੂੰ ਫੇਲ ਕਹਿਣ ਦੀ ਬਜਾਏ ਈ ਗਰੇਡ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 12ਵੀਂ ਦੇ ਨਤੀਜੇ ’ਚ ਕੁੜੀਆਂ ਨੇ ਮਾਰੀ ਬਾਜ਼ੀ, ਕੀਤਾ ਸਕੂਲ ਦਾ ਨਾਂ ਰੌਸ਼ਨ
ਕਾਮਰਸ ਦੇ ਰੈਗੂਲਰ ਪ੍ਰੀਖਿਆਰਥੀਆਂ ਦੀ ਪਾਸ ਦਰ 94.87 ਫੀਸਦੀ
ਚੇਅਰਮੈਨ ਨੇ ਦੱਸਿਆ ਕਿ ਕਾਮਰਸ ਦੇ ਰੈਗੂਲਰ ਪ੍ਰੀਖਿਆਰਥੀਆਂ ਦੀ ਪਾਸ ਦਰ 94.87 ਫੀਸਦੀ ਰਹੀ ਹੈ ਕਿਉਂਕਿ 31,562 ’ਚੋਂ 29,944 ਪ੍ਰੀਖਿਆਰਥੀ ਪਾਸ ਹੋਏ ਹਨ। ਹਿਊਮੈਨਟੀਜ਼ ਗਰੁੱਪ ਦਾ ਨਤੀਜਾ 97.10 ਫੀਸਦੀ ਰਿਹਾ ਹੈ। ਇਸ ਵਿਚ ਸਭ ਤੋਂ ਵੱਧ 2,07,285 ਪ੍ਰੀਖਿਆਰਥੀਆਂ ਨੇ ਹਿੱਸਾ ਲਿਆ ਅਤੇ 2,01,264 ਪ੍ਰੀਖਿਆਰਥੀ ਪਾਸ ਹੋਏ। ਸਾਇੰਸ ਗਰੁੱਪ ’ਚ 41,537 ਪ੍ਰੀਖਿਆਰਥੀਆਂ ਵਿਚੋਂ 39,045 ਪ੍ਰੀਖਿਆਰਥੀ ਪਾਸ ਹੋਏ ਅਤੇ ਉਨ੍ਹਾਂ ਦੀ ਪਾਸ ਦਰ 94 ਫ਼ੀਸਦੀ ਰਹੀ। ਵੋਕੇਸ਼ਨਲ ਦੇ 12,279 ’ਚੋਂ 12096 ਪ੍ਰੀਖਿਆਰਥੀ ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਦਰ 98.51 ਫੀਸਦੀ ਰਹੀ। ਪ੍ਰੋਫੈਸਰ ਯੋਗਰਾਜ ਨੇ ਦੱਸਿਆ ਕਿ ਇਸ ਸਾਲ ਓਪਨ ਸਕੂਲ ਪ੍ਰਣਾਲੀ ਅਧੀਨ 14,310 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਸਨ, ਜਿਨ੍ਹਾਂ ’ਚੋਂ 13,272 ਪਾਸ ਹੋਏ ਅਤੇ ਉਨ੍ਹਾਂ ਦੀ ਪਾਸ ਦਰ 92.75 ਫ਼ੀਸਦੀ ਰਹੀ। ਓਪਨ ਸਕੂਲ ਵਿਚ ਲੜਕੀਆਂ ਦੀ ਗਿਣਤੀ 4408 ਸੀ, ਜਿਨ੍ਹਾਂ ’ਚੋਂ 4144 ਪਾਸ ਹੋਈਆਂ। ਇਸੇ ਤਰ੍ਹਾਂ ਲੜਕਿਆਂ ਦੀ ਪਾਸ ਦਰ 92.18 ਫ਼ੀਸਦੀ ਰਹੀ ਕਿਉਂਕਿ 9,902 ’ਚੋਂ 9,128 ਲੜਕੇ ਪਾਸ ਹੋਏ ਹਨ।
ਇਹ ਵੀ ਪੜ੍ਹੋ : ਕੈਪਟਨ ਅਕਤੂਬਰ-ਨਵੰਬਰ ਤੱਕ ਸਭ ਸਿਆਸੀ ਮੁੱਦਿਆਂ ਨੂੰ ਕਰਨਗੇ ਹੱਲ, ਬਲਿਊ ਪ੍ਰਿੰਟ ਤਿਆਰ
ਸ਼ਹਿਰੀ ਖੇਤਰ ਦਾ ਨਤੀਜਾ 96.36 ਫੀਸਦੀ ਰਿਹਾ
ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਦਾ ਨਤੀਜਾ 96.37 ਫੀਸਦੀ ਰਿਹਾ। ਕੁੱਲ 1,70,069 ’ਚੋਂ 1,63,888 ਪ੍ਰੀਖਿਆਰਥੀ ਪਾਸ ਹੋਏ। ਇਸੇ ਤਰ੍ਹਾਂ ਐਫੀਲੀਏਟਿਡ ਅਤੇ ਆਦਰਸ਼ ਸਕੂਲਾਂ ਦਾ ਨਤੀਜਾ 93.31 ਫੀਸਦੀ ਰਿਹਾ। ਕੁੱਲ 74,643 ’ਚੋਂ 69,652 ਪ੍ਰੀਖਿਆਰਥੀ ਪਾਸ ਹੋਏ। ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 15,784 ਸੀ, ਜਿਸ ’ਚੋਂ 14,719 ਪ੍ਰੀਖਿਆਰਥੀ ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਦਰ 93.25 ਫੀਸਦੀ ਰਹੀ।
ਮੈਰੀਟੋਰੀਅਸ ਸਕੂਲਾਂ ਦੇ 4,244 ਵਿਦਿਆਰਥੀ ਇਸ ਪ੍ਰੀਖਿਆ ’ਚ ਬੈਠੇ, ਜਿਨ੍ਹਾਂ ’ਚੋਂ 4,233 ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਦਰ 99.74 ਰਹੀ। ਸਰਕਾਰੀ ਸਕੂਲਾਂ ਦੀ ਪਾਸ ਦਰ 98.05 ਫੀਸਦੀ ਰਹੀ। ਸਰਕਾਰੀ ਸਕੂਲਾਂ ਦੇ ਕੁੱਲ 1,69,492 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਸਨ, ਜਿਨ੍ਹਾਂ ’ਚੋਂ 1,66,184 ਪ੍ਰੀਖਿਆਰਥੀ ਪਾਸ ਹੋਣ ’ਚ ਸਫਲ ਰਹੇ। ਸਹਾਇਤਾ ਪ੍ਰਾਪਤ ਸਕੂਲਾਂ ਦੀ ਪਾਸ ਦਰ 96.71 ਫੀਸਦੀ ਰਹੀ। ਕੁੱਲ 28,500 ’ਚੋਂ 27,561 ਪ੍ਰੀਖਿਆਰਥੀ ਪਾਸ ਹੋਏ। ਇਸੇ ਤਰ੍ਹਾਂ ਆਰ. ਐੱਲ. ਏ. ਭਾਵ ਰਿਜ਼ਲਟ ਲੇਟ ਐਵਾਰਡ ਕਾਰਨ 10,282, ਰਿਜ਼ਲਟ ਲੇਟ ਈਲਿਜੀਬਿਲਟੀ ਦੇ 212, ਓਲਡ ਪੋਸਟਿੰਗ ਕਾਰਨ ਰਿਜ਼ਲਟ ਲੇਟ ਹੋਣ ਦੇ 19 ਅਤੇ ਰਿਜ਼ਲਟ ਲੇਟ ਫ਼ੀਸ ਕਰ ਕੇ 29 ਵਿਦਿਆਰਥੀਆਂ ਦਾ ਨਤੀਜਾ ਲੇਟ ਆਇਆ ਹੈ।
ਇਹ ਵੀ ਪੜ੍ਹੋ : ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਲੰਕਣ ਵਾਸਤੇ ਡੇਟਸ਼ੀਟ ਜਾਰੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਪੰਜਾਬ ਪੁਲਸ ਦੇ ਇਸ ਮੁਲਾਜ਼ਮ ਵਾਂਗ ਠੱਗੀ ਦੇ ਸ਼ਿਕਾਰ
NEXT STORY