ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਸਿਵਲ ਹਸਪਤਾਲ ਦੇ ਬਾਥਰੂਮ 'ਚੋਂ ਸ਼ੱਕੀ ਹਾਲਾਤ 'ਚ ਇਕ ਨੌਜਵਾਨ ਦੀ ਲਾਸ਼ ਮਿਲੀ। ਹਸਪਤਾਲ 'ਚੋਂ ਨੌਜਵਾਨ ਦੀ ਲਾਸ਼ ਮਿਲਣ 'ਤੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋ ਗਈਆਂ ਹਨ ਕਿਉਂਕਿ ਮ੍ਰਿਤਕ ਨੌਜਵਾਨ ਹਸਪਤਾਲ 'ਚ ਦਾਖਲ ਨਹੀਂ ਸੀ।
ਥਾਣਾ ਸਿਟੀ ਦੇ ਐੱਸ. ਐੱਚ. ਓ. ਗੁਰਵੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਦੇ ਵਾਰਡ ਨੰਬਰ 3 ਦੇ ਬਾਥਰੂਮ 'ਚੋਂ ਮਿਲੀ ਹੈ। ਪੁਲਸ ਸਾਰੇ ਪਹਿਲੂਆਂ 'ਤੇ ਬਰੀਕੀ ਨਾਲ ਜਾਂਚ ਕਰੇਗੀ ਕਿ ਇਹ ਨੌਜਵਾਨ ਬਾਥਰੂਮ ਵਿਚ ਕਿਵੇਂ ਅਤੇ ਕੀ ਕਰਨ ਆਇਆ ਸੀ। ਪੁਲਸ ਦੀ ਪਹਿਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਣ ਨੌਜਵਾਨ ਦੀ ਮੌਤ ਹੋਈ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਹੀ ਸਹੀ ਕਾਰਣਾਂ ਬਾਰੇ ਦੱਸਿਆ ਜਾ ਸਕੇਗਾ। ਨੌਜਵਾਨ ਦੀ ਪਛਾਣ ਨਾ ਹੋਣ ਕਾਰਣ ਇਸ ਨੂੰ 72 ਘੰਟਿਆਂ ਲਈ ਮੋਰਚਰੀ ਵਿਚ ਰੱਖਿਆ ਜਾਵੇਗਾ।
ਇਕ ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ
NEXT STORY