ਪਟਿਆਲਾ (ਬਲਜਿੰਦਰ)-ਸ਼ਹਿਰ ਦੇ ਸੈਂਚੁਰੀ ਇਨਕਲੇਵ ਦੀ ਇਕ ਹਫਤਾ ਪਹਿਲਾਂ ਲਾਪਤਾ ਹੋਈ ਨਾਬਾਲਗ ਲੜਕੀ ਧਾਰਵੀ ਦੀ ਲਾਸ਼ ਅੱਜ ਸਵੇਰੇ ਸ਼ੁਤਰਾਣਾ ਕੋਲੋਂ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਹੈ। ਪਰਿਵਾਰ ਕੋਲੋਂ ਸ਼ਨਾਖਤ ਕਰਵਾਉਣ ਤੋਂ ਬਾਅਦ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ। ਇਸ ਦੀ ਪੁਸ਼ਟੀ ਮਾਡਲ ਟਾਊਨ ਚੌਕੀ ਦੇ ਇੰਚਾਰਜ ਐੈੱਸ. ਆਈ. ਗੁਰਦੀਪ ਸਿੰਘ ਨੇ ਕੀਤੀ। ਪੁਲਸ ਨੇ ਇਸ ਮਾਮਲ ਵਿਚ 174 ਦੀ ਕਾਰਵਾਈ ਕੀਤੀ ਹੈ।
ਇਥੇ ਇਹ ਦੱਸਣਯੋਗ ਹੈ ਕਿ 29-30 ਜਨਵਰੀ ਦੀ ਰਾਤ ਨੂੰ ਸੈਂਚੁਰੀ ਇਨਕਲੇਵ ਪਟਿਆਲਾ ਵਿਖੇ ਰਹਿਣ ਵਾਲੀ 17 ਸਾਲਾ ਧਾਰਵੀ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਈ ਸੀ। ਇਸ ਸਬੰਧੀ ਉਸਦੇ ਪਿਤਾ ਲਲਿਤ ਕੁਮਾਰ ਨੇ ਪੁਲਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 363, 346 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਲੜਕੀ ਦੀ ਲਾਸ਼ ਸੁਤਰਾਣਾ ਕੋਲੋਂ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ। ਅੱਜ ਪੁਲਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਫਿਲਹਾਲ 174 ਦੀ ਕਾਰਵਾਈ ਕੀਤੀ ਹੈ।
ਚਾਕੂ ਨਾਲ ਵਾਰ ਕਰਕੇ ਪਤਨੀ ਨੂੰ ਦਿੱਤੀ ਸੀ ਦਰਦਨਾਕ ਮੌਤ, ਹੁਣ ਮਿਲੀ ਪਤੀ ਨੂੰ ਉਮਰਕੈਦ
NEXT STORY