ਜਲੰਧਰ (ਜਤਿੰਦਰ, ਭਾਰਦਵਾਜ)— ਜ਼ਿਲਾ ਸੈਸ਼ਨ ਜੱਜ ਐੱਨ. ਕੇ. ਗਰਗ ਦੀ ਅਦਾਲਤ ਵੱਲੋਂ ਗੀਤਾ ਪਤਨੀ ਸੁਨੀਲ ਕੁਮਾਰ ਨਿਵਾਸੀ ਹਰਨਾਮਦਾਸਪੁਰਾ ਜਲੰਧਰ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਕੇ ਉਸ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਉਸ ਦੇ ਪਤੀ ਸੁਨੀਲ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ, 13 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ ਸਾਲ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ, ਜਦਕਿ ਸਹੁਰਾ ਅਸ਼ੋਕ ਕੁਮਾਰ ਅਤੇ ਦਿਓਰ ਵਿਨੇ ਕੁਮਾਰ ਨੂੰ ਦੋਸ਼ ਸਾਬਤ ਨਾ ਹੋਣ 'ਤੇ ਬਰੀ ਕਰ ਦਿੱਤਾ।
ਇਸ ਮਾਮਲੇ ਵਿਚ ਮ੍ਰਿਤਕਾ ਗੀਤਾ ਦੇ ਪਿਤਾ ਜਗਦੀਸ਼ ਚੰਦਰ ਨਿਵਾਸੀ ਕਪੂਰਥਲਾ ਵੱਲੋਂ 2015 'ਚ ਉਸ ਦੀ ਬੇਟੀ ਗੀਤਾ ਦੀ ਦਾਜ ਲਈ ਤੰਗ ਪਰੇਸ਼ਾਨ ਕਰ ਚਾਕੂ ਨਾਲ ਕਈ ਤਿੱਖੇ ਵਾਰ ਕਰ ਹੱਤਿਆ ਕਰਨ ਦੇ ਦੋਸ਼ ਵਿਚ ਪਤੀ ਸੁਨੀਲ ਕੁਮਾਰ ਅਤੇ ਉਸ ਦੇ ਪਿਤਾ ਅਸ਼ੋਕ ਕੁਮਾਰ, ਉਰਮਿਲਾ ਸੱਸ ਅਤੇ ਦਿਓਰ ਵਿਜੇ ਕੁਮਾਰ ਵਿਰੁੱਧ ਬਸਤੀ ਬਾਵਾ ਖੇਲ ਥਾਣੇ 'ਚ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਉਸ ਦੇ ਪਤੀ ਨੂੰ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਕਪੂਰਥਲਾ ਦੇ ਰਹਿਣ ਵਾਲੇ ਜਗਦੀਸ਼ ਚੰਦਰ ਦੀ ਬੇਟੀ ਗੀਤਾ ਦਾ ਵਿਆਹ ਜਲੰਧਰ ਵਿਖੇ ਹਰਨਾਮਦਾਸਪੁਰਾ 'ਚ ਹੋਇਆ ਸੀ। ਦੋਹਾਂ ਦੀ 'ਲਵ ਮੈਰਿਜ' ਸੀ ਪਰ ਵਿਆਹ ਤੋਂ ਬਾਅਦ ਦੋਹਾਂ 'ਚ ਲੜਾਈ-ਝਗੜਾ ਰਹਿੰਦਾ ਸੀ ਅਤੇ ਦਾਜ ਦੇ ਲਈ ਗੀਤਾ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ।
ਡੇਰਾ ਬਾਬਾ ਨਾਨਕ 'ਚ ਭੜਕੀ ਹਿੰਸਾ, ਫੂਕੇ ਠੇਕੇ ਤੇ ਸਾੜੀਆਂ ਗੱਡੀਆਂ, ਮਾਹੌਲ ਤਣਾਅਪੂਰਨ
NEXT STORY