ਫ਼ਿਰੋਜ਼ਪੁਰ (ਕੁਮਾਰ)—ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇਕ ਇਕ ਵਾਅਦਾ ਪੂਰਾ ਕਰੇਗੀ। ਇਹ ਦਾਅਵਾ ਕਰਦੇ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸੱਤਾ ਦੇ ਪਹਿਲੇ 6 ਮਹੀਨਿਆਂ ਵਿਚ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਕਰਜ਼ੇ ਮੁਆਫ ਕਰਨ ਦੀ ਘੋਸ਼ਣਾ ਕਰਨਾ, ਬਹੁਤ ਵੱਡੀ ਗੱਲ ਹੈ ਅਤੇ ਕੁਝ ਹੀ ਸਮੇਂ ਵਿਚ ਸਰਕਾਰ ਵੱਲੋਂ ਹੋਰ ਵਾਅਦੇ ਵੀ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਕੋਲ ਕਾਂਗਰਸ ਸਰਕਾਰ ਦੇ ਖਿਲਾਫ ਬੋਲਣ ਦੇ ਲਈ ਕੋਈ ਮੁੱਦਾ ਨਹੀਂ ਹੈ। ਇਸ ਲਈ ਅਕਾਲੀ ਆਗੂ ਬੁਖਾਲਾਹਟ ਵਿਚ ਹਨ।
ਵਿਧਾਇਕ ਪਿੰਕੀ ਨੇ ਕਿਹਾ ਕਿ ਸਾਡੀ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦੇਵੇਗੀ। ਮੈਨੂੰ ਥੋੜ੍ਹਾ ਸਮਾਂ ਚਾਹੀਦਾ, ਮੈਂ ਆਪਣੀ ਜਨਮਭੂਮੀ ਫਿਰੋਜ਼ਪੁਰ ਨੂੰ ਕਰਮਭੂਮੀ ਵਿਚ ਬਦਲ ਦੇਵਾਂਗਾ ਅਤੇ ਇਥੇ ਦੇ ਲੋਕਾਂ ਨੂੰ ਕੋਈ ਕਮੀ ਨਹੀਂ ਰਹਿਣ ਦੇਵਾਂਗਾ। ਉਨ੍ਹਾਂ ਨੇ ਇਕ ਪ੍ਰਸ਼ਨ ਦਾ ਉਤਰ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਵਿਚ ਸੰਸਦੀ ਉਮੀਦਵਾਰ ਚੌਧਰੀ ਸੁਨੀਲ ਜਾਖੜ ਦੀ ਸ਼ਾਨਦਾਰ ਜਿੱਤ ਹੋਵੇਗੀ ਅਤੇ ਇਸ ਹੋਣ ਵਾਲੀ ਸੰਸਦੀ ਉਪ ਚੋਣ ਵਿਚ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੂੰਹਤੋੜ ਜਵਾਬ ਦਿੰਦੇ ਸਬਕ ਸਿਖਾ ਦੇਣਗੇ। ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਪੰਜਾਬ ਦੇ ਲੋਕ ਦੁਖੀ ਤੇ ਪ੍ਰੇਸ਼ਾਨ ਹਨ। ਇਸ ਮੌਕੇ ਕਾਂਗਰਸ ਆਗੂ ਬਿੱਟੂ ਸਾਂਘਾ, ਧਰਮਜੀਤ ਸਿੰਘ, ਐਡਵੋਕੇਟ ਗੁਲਸ਼ਨ ਮੌਂਗਾ, ਹਰਿੰਦਰ ਸਿੰਘ ਖੋਸਾ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਆਦਿ ਮੌਜੂਦ ਸਨ।
ਮੋਟਰਸਾਈਕਲ ਦੇ ਪਟਾਕੇ ਪਾਉਣ 'ਤੇ ਜ਼ੁਰਮਾਨੇ ਦੇ ਨਾਲ ਹੋ ਸਕਦੀ ਹੈ 6 ਸਾਲ ਦੀ ਸਜ਼ਾ, ਪਾਬੰਦੀ ਦੇ ਹੁਕਮ ਲਾਗੂ
NEXT STORY