ਲੁਧਿਆਣਾ(ਹਿਤੇਸ਼)– ਪੰਜਾਬ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਲੈ ਕੇ ਅਸੰਤੋਸ਼ ਦੀ ਚੰਗਿਆੜੀ ਸੁਲਗਨੀ ਸ਼ੁਰੂ ਹੋ ਗਈ ਹੈ, ਜਿਸ ਨੂੰ ਸ਼ਾਂਤ ਕਰਨ ਲਈ ਆਉਣ ਵਾਲੇ ਦਿਨਾਂ ਵਿਚ ਵਿਧਾਇਕਾਂ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਦੋ ਵਾਰ ਜਿੱਤੇ 4 ਵਿਧਾਇਕਾਂ ਨੂੰ ਚੰਨੀ ਨੇ ਬਣਾਇਆ ਮੰਤਰੀ
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਆਪਣੇ ਕਰੀਬੀ ਕੌਂਸਲਰ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਟਾਲਾ ’ਚ ਪ੍ਰਤਾਪ ਬਾਜਵਾ ਦੀ ਸਿਫਾਰਿਸ਼ ਵਾਲੇ ਚੇਅਰਮੈਨ ਨੂੰ ਹਟਾ ਕੇ ਤ੍ਰਿਪਤ ਰਾਜਿੰਦਰ ਬਾਜਵਾ ਦੇ ਲਗਭਗ ਨੂੰ ਦੋਬਾਰਾ ਚੇਅਰਮੈਨ ਬਣਾਇਆ ਗਿਆ ਹੈ। ਭਾਵੇਂਕਿ ਇਹ ਅਹੁਦਾ ਆਉਣ ਵਾਲੇ ਕੁਝ ਮਹੀਨਿਆਂ ਲਈ ਲਗਾਏ ਗਏ ਹਨ ਪਰ ਹਾਈਕਮਾਂਡ ਕੋਲ ਫੀਡਬੈਕ ਪੁੱਜਾ ਹੈ ਕਿ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ।
ਇਨ੍ਹਾਂ ’ਚ ਅੰਮ੍ਰਿਤਸਰ ਦੇ ਲਈ ਇੰਦਰਬੀਰ ਬੁਲਾਰੀਆ ਦਾ ਨਾਂ ਲਿਆ ਗਿਆ ਹੈ, ਜਦਕਿ ਲੁਧਿਆਣਾ ਤੋਂ ਸੁਰਿੰਦਰ ਡਾਬਰ ਅਤੇ ਸੰਜੇ ਤਲਵਾੜ ਦੇ ਨਾਂ ਦੀ ਚਰਚਾ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇੰਪਰੂਵਮੈਂਟ ਟਰੱਸਟ ਦਾ ਅਹੁਦਾ ਹਾਸਲ ਕਰਨ ਲਈ ਕਈ ਹੋਰ ਜ਼ਿਲਿਆਂ ਦੇ ਵਿਧਾਇਕ ਵੀ ਲਾਬਿੰਗ ਕਰ ਰਹੇ ਹਨ। ਜਿਨ੍ਹਾਂ ’ਚ ਜਲੰਧਰ ਤੋਂ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਸੁਰਿੰਦਰ ਚੌਧਰੀ ਦਾ ਨਾਮ ਸ਼ਾਮਲ ਹੈ।
ਇਹ ਵੀ ਪੜ੍ਹੋ- ਚੰਨੀ ਮੰਤਰੀ ਮੰਡਲ 'ਚ ਮਾਲਵਾ ਦਾ ਬੋਲਬਾਲਾ, ਦੋਆਬਾ ਨੂੰ ਮਿਲਿਆ ਸਭ ਤੋਂ ਘੱਟ ਸ਼ੇਅਰ
6 ਨਵੇਂ ਚਿਹਰਿਆਂ ਨੂੰ ਬਣਾਇਆ ਗਿਆ ਹੈ ਮੰਤਰੀ
ਚਰਨਜੀਤ ਚੰਨੀ ਦੀ ਕੈਬਨਿਟ ’ਚ ਕਈ ਇਸ ਤਰ੍ਹਾਂ ਮੰਤਰੀ ਸ਼ਾਮਲ ਹਨ, ਜੋ ਦੋ ਅਤੇ ਤਿੰਨ ਵਾਰ ਜਿੱਤਣ ਦੇ ਬਾਵਜੂਦ ਪਹਿਲੀ ਵਾਰ ਮੰਤਰੀ ਬਣਾਏ ਗਏ। ਜਿਨ੍ਹਾਂ ਵਿਚ ਰਾਜਕੁਮਾਰ ਵੇਰਕਾ, ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ, ਰਣਦੀਪ ਨਾਭਾ ਅਤੇ ਰਾਜਾ ਵੜਿੰਗ ਦਾ ਨਾਂ ਸ਼ਾਮਲ ਹੈ।
ਚੰਨੀ ਮੰਤਰੀ ਮੰਡਲ 'ਚ ਮਾਲਵਾ ਦਾ ਬੋਲਬਾਲਾ, ਦੋਆਬਾ ਨੂੰ ਮਿਲਿਆ ਸਭ ਤੋਂ ਘੱਟ ਸ਼ੇਅਰ
NEXT STORY