ਤਰਨਤਾਰਨ, (ਆਹਲੂਵਾਲੀਆ)- ਜਗਜੀਤ ਸਿੰਘ ਸੁੱਚੂ ਮੁੱਖ ਇੰਜੀਨੀਅਰ ਬਿਜਲੀ ਬੋਰਡ ਪਾਵਰ ਕਾਰਪੋਰੇਸ਼ਨ ਤੇ ਸਟੋਰੇਜ ਅਤੇ ਵਰਕਸ਼ਾਪ ਲੁਧਿਆਣਾ ਨੇ ਆਊਟਲੈੱਟ ਸਟੋਰ ਤਰਨਤਾਰਨ ਅਤੇ ਪੱਟੀ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਸਟੋਰਾਂ ਵਿਚ ਉਪਲੱਬਧ ਵੱਖ-ਵੱਖ ਟਰਾਂਸਫਾਰਮਰਾਂ ਦੀ ਚੈਕਿੰਗ ਕੀਤੀ ਅਤੇ ਜੋ ਆਈਟਮਾਂ ਘੱਟ ਸਨ ਉਹ ਪੰਜਾਬ ਦੇ ਦੂਜੇ ਸਟੋਰਾਂ ਤੋਂ ਮੁਹੱਈਆ ਕਰਵਾਉਣ ਲਈ ਹੁਕਮ ਜਾਰੀ ਕੀਤੇ। ਟੀ. ਆਰ. ਵਾਈ. ਵਿਚ ਅੱਗ ਲੱਗਣ ਦੀਆਂ ਸੰਭਾਵਨਾਵਾਂ ਨੂੰ ਖਤਮ ਕਰਨ ਲਈ ਐਕਸੀਅਨ ਤੇ ਉਪ ਮੰਡਲ ਅਫਸਰ ਤਰਨਤਾਰਨ ਨੂੰ ਡਿਸਪੋਜ਼ਲ ਆਇਲ ਅਤੇ ਲੱਕੜ ਦੀਆਂ ਰੀਲਾਂ ਨੂੰ ਜਲਦ ਡਿਸਪੋਜ਼ ਆਫ ਕਰਨ ਦੇ ਹੁਕਮ ਜਾਰੀ ਕੀਤੇ।
ਉਨ੍ਹਾਂ ਵਧੀਕ ਨਿਗਰਾਨ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ ਨੂੰ ਸਟੋਰਾਂ ਦੇ ਵਿਚੋਂ ਲੰਘਾਈਆਂ ਐੱਲ. ਟੀ., ਐੱਚ. ਟੀ. ਲਾਈਨਾਂ ਨੂੰ ਪਾਸੇ ਕਰਨ ਲਈ ਕਿਹਾ ਤਾਂ ਕਿ ਅੱਗ ਲੱਗਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ, ਸਤਨਾਮ ਸਿੰਘ, ਪਰਮਜੀਤ ਸਿੰਘ ਤਰਨਤਾਰਨ ਨੇ 63 ਕੇ. ਵੀ. ਏ. ਟਰਾਂਸਫਾਰਮਰ, ਸਿੰਗਲ ਫੇਸ ਟਰਾਂਸਫਾਰਮਰ, ਕੰਡਕਟਰ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ। ਮੌਕੇ 'ਤੇ ਮੌਜੂਦ ਕਿਸਾਨਾਂ ਦੇ ਵਫਦ ਨੂੰ ਇੰਜੀਨੀਅਰ ਸੁੱਚੂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਬਿਜਲੀ ਵਿਭਾਗ ਵੱਲੋਂ ਹਰ ਸਹੂਲਤ ਦਿੱਤੀ ਜਾਵੇਗੀ।
ਲੜਕੀ ਨੇ ਕੀਤੀ ਖੁਦਕੁਸ਼ੀ
NEXT STORY