ਚੀਮਾ ਮੰਡੀ, (ਗੋਇਲ)- ਪਿਛਲੇ ਦਿਨੀਂ ਭਾਰਤ ਚੀਨ ਬਾਰਡਰ ਤੇ ਲਦਾਖ ਦੀ ਗਲਵਾਨ ਘਾਟੀ ਵਿੱਚ ਝੜਪ ਦੋਰਾਨ ਪਿੰਡ ਤੋਲਾਵਾਲ ਦੇ ਸ਼ਹੀਦ ਹੋਏ ਫੌਜੀ ਜਵਾਨ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਲ ਰਾਹੀਂ ਲਾਇਵ ਹੋ ਕੇ ਗੱਲਬਾਤ ਕਰਦੇ ਹੋਏ ਜਿਥੇ ਹਮਦਰਦੀ ਪ੍ਰਗਟ ਕੀਤੀ ਗਈ ਉਥੇ ਉਨ੍ਹਾਂ ਸ਼ਹੀਦ ਗੁਰਬਿੰਦਰ ਸਿੰਘ ਵੱਲੋਂ ਦੇਸ਼ ਲਈ ਦਿਤੀ ਸ਼ਹਾਦਤ ਨੂੰ ਸਲੂਟ ਵੀ ਕੀਤਾ ਗਿਆ, ਇਸ ਮੌਕੇ ਸ਼ਹੀਦ ਗੁਰਬਿੰਦਰ ਸਿੰਘ ਦੀ ਭਤੀਜੀ ਜਸਮੀਨ ਕੌਰ ਜੋ ਕੀ ਸਰਸਵਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਮੰਡੀ ਵਿਖੇ 8 ਵੀ ਕਲਾਸ ਵਿੱਚ ਪੜਦੀ ਹੈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਚਾਚਾ ਜੀ ਦਾ ਸੁਪਨਾ ਸੀ ਕਿ ਮੈਂ ਪੜ ਕੇ ਫੌਜ ਦੀ ਵੱਡੀ ਅਫਸਰ ਬਣਾ ਜਿਸ 'ਤੇ ਜਸਮੀਨ ਕੌਰ ਨੂੰ ਉਨ੍ਹਾਂ ਪੂਰਾ ਹੌਸਲਾ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਪੂਰੀ ਮਦਦ ਕਰਕੇ ਤੁਹਾਡੇ ਚਾਚਾ ਜੀ ਦੇ ਸੁਪਨੇ ਨੂੰ ਸਾਕਾਰ ਕਰਨਗੇ। ਇਸ ਮੌਕੇ ਸ਼ਹੀਦ ਗੁਰਬਿੰਦਰ ਸਿੰਘ ਦੇ ਪਿਤਾ ਲਾਭ ਸਿੰਘ, ਮਾਤਾ ਚਰਨਜੀਤ ਕੌਰ, ਭਰਾ ਗੁਰਪ੍ਰੀਤ ਸਿੰਘ, ਭੈਣ ਸੁਖਜੀਤ ਕੌਰ ਤੇ ਹੋਰ ਰਿਸ਼ਤੇਦਾਰ ਵੀ ਹਾਜਰ ਸਨ।
ਲੁਧਿਆਣਾ ’ਚ ਵੱਧਦਾ ਜਾ ਰਿਹੈ ਕੋਰੋਨਾ, ਇਕ ਦਿਨ ’ਚ ਹੋਈਆਂ 3 ਮੌਤਾਂ
NEXT STORY