ਡੇਰਾਬੱਸੀ, (ਅਨਿਲ)- ਘੱਗਰ ਨਦੀ ’ਚ ਆਏ ਪਾਣੀ ਦੇ ਤੇਜ਼ ਵਹਾਅ ਵਿਚ ਨਜ਼ਦੀਕੀ ਪਿੰਡ ਕਕਰਾਲੀ ਦਾ 11 ਸਾਲਾ ਛੇਵੀਂ ਕਲਾਸ ਦਾ ਵਿÎਦਿਆਰਥੀ ਪੈਰ ਧੋਣ ਗਿਆ ਤਾਂ ਰੁਡ਼੍ਹ ਗਿਆ, ਜਿਸ ਦਾ ਅਜੇ ਤਕ ਕੁਝ ਨਹੀਂ ਪਤਾ ਲੱਗਾ। ਪੁਲਸ ਨੇ ਘੱਗਰ ਦੇ ਘਨੌਰ ਤਕ ਜਾਂਦੇ ਪਾਣੀ ’ਚ ਉਸਦੀ ਭਾਲ ਕੀਤੀ ਪਰ ਅਸਫ਼ਲਤਾ ਮਿਲੀ। ਮੁਬਾਰਕਪੁਰ ਪੁਲਸ ਚੌਕੀ ਦੇ ਇੰਚਾਰਜ ਭਿੰਦਰ ਸਿੰਘ ਖੰਗੂਡ਼ਾ ਨੇ ਦੱਸਿਆ ਕਿ ਕਕਰਾਲੀ ਦਾ ਸਿਮਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਆਪਣੇ ਦੋਸਤਾਂ ਨਾਲ ਸ਼ੁੱਕਰਵਾਰ ਸ਼ਾਮ ਨੂੰ ਘੱਗਰ ਨਦੀ ਦੇ ਕੰਢੇ ’ਤੇ ਗਿਆ ਸੀ। ਮੀਂਹ ਪੈਣ ’ਤੇ ਚਿੱਕਡ਼ ਉਸਦੇ ਪੈਰ ਨੂੰ ਲਗ ਗਿਆ ਤੇ ਪੈਰ ਧੋਣ ਲਈ ਉਹ ਘੱਗਰ ਨਦੀ ਦੇ ਵਿਚ ਚਲਾ ਗਿਆ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿਚ ਉਹ ਰੁਡ਼੍ਹ ਗਿਆ। ਸਿਮਰਨਜੀਤ ਦੇ ਦੋਸਤਾਂ ਨੇ ਰੌਲਾ ਪਾਇਆ ਪਰ ਉਦੋਂ ਤਕ ਦੇਰ ਹੋ ਚੁੱਕੀ ਸੀ। ਪੁਲਸ ਨੇ ਸੂਚਨਾ ਮਿਲਣ ’ਤੇ ਗੋਤਾਖੋਰਾਂ ਦੀ ਮਦਦ ਨਾਲ ਭਾਂਖਰਪੁਰ, ਮੁਬਾਰਕਪੁਰ, ਮਨੌਲੀ, ਅਮਲਾਲਾ ਆਦਿ ਤੋਂ ਇਲਾਵਾ ਘਨੌਰ ਤਕ ਉਸ ਦੀ ਭਾਲ ਕੀਤੀ ਪਰ ਸਿਮਰਨਜੀਤ ਦਾ ਕੁਝ ਪਤਾ ਨਹੀਂ ਲੱਗਾ। ਪੁਲਸ ਘੱਗਰ ਦੇ ਪਾਣੀ ਦਾ ਵਹਾਅ ਘਟਣ ਦਾ ਇੰਤਜ਼ਾਰ ਕਰ ਰਹੀ ਹੈ।
ਰਾਹੁਲ ਨੇ ਹਰੇਕ ਸੂਬਾਈ ਇਕਾਈ ਦੇ ਜਨਰਲ ਸਕੱਤਰ ਇੰਚਾਰਜਾਂ ਕੋਲੋਂ 2019 ਦੀਆਂ ਚੋਣਾਂ ਨੂੰ ਦੇਖਦਿਆਂ ਰਿਪੋਰਟ ਮੰਗੀ
NEXT STORY