ਤਰਨਤਾਰਨ, (ਚਮੇਲ)- ਐਂਟੀ ਕੁਰੱਪਸ਼ਨ ਸੁਸਾਇਟੀ ਵੱਲੋਂ ਜ਼ਿਲਾ ਦਫਤਰ ਤਰਨਤਾਰਨ ਵਿਖੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਸੰਬੰਧੀ ਸਾਹਿਲ ਨੇ ਕਿਹਾ ਕਿ ਅਸੀਂ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਵਿਕ ਰਹੀ ਚਾਈਨੀਜ਼ ਡੋਰ ਨੂੰ ਬੰਦ ਕਰਵਾਇਆ ਜਾਵੇ ਕਿÀੁਂਕਿ ਇਹ ਬਹੁਤ ਖਤਰਨਾਕ ਹੈ। ਇਸ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।
ਸਰਕਾਰ ਵੱਲੋਂ ਇਸ 'ਤੇ ਮੁਕੰਮਲ ਪਾਬੰਦੀ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਕੁਝ ਵਪਾਰੀ ਆਪਣੇ ਫਾਇਦੇ ਲਈ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਕੁਝ ਥੋਕ ਵਪਾਰੀ ਇਸ ਡੋਰ ਨੂੰ ਜਮ੍ਹਾ ਕਰ ਰਹੇ ਹਨ ਤਾਂ ਜੋ ਇਸ ਨੂੰ ਬਲੈਕ 'ਚ ਮਹਿੰਗੇ ਭਾਅ 'ਤੇ ਵੇਚਿਆ ਜਾ ਸਕੇ। ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਟਿੰਕੂ, ਲੀਗਲ ਐਡਵਾਈਜ਼ਰ ਆਦੇਸ਼ ਅਗਨੀਹੋਤਰੀ, ਜ਼ਿਲਾ ਪ੍ਰਧਾਨ ਅਰੁਣ ਕੁਮਾਰ ਗੱਬਰ, ਸੀਨੀਅਰ ਮੀਤ ਪ੍ਰਧਾਨ ਐੱਸ. ਸੀ. ਵਿੰਗ ਗੁਰਨਾਮ ਸਿੰਘ, ਜਨਰਲ ਸਕੱਤਰ ਪੰਜਾਬ ਸੁਖਬਾਜ਼ ਸਿੰਘ, ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਚਾਵਲਾ, ਪ੍ਰਤਾਪ ਸਿੰਘ ਬਹਿਲਾ ਮੀਤ ਪ੍ਰਧਾਨ ਬੀ. ਸੀ. ਵਿੰਗ, ਰਵੀ ਅਰੋੜਾ ਜਨਰਲ ਸਕੱਤਰ, ਡਾ. ਮਨਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਮਨਚੰਦਾ, ਅਮਨਦੀਪ ਸਿੰਘ ਆਦਿ ਮੌਜੂਦ ਸਨ।
ਕਤਲ ਦਾ ਮਾਮਲਾ : ਕਵਿਤਾ ਨੂੰ ਘੁਮਾਉਣ ਦੇ ਬਹਾਨੇ ਲੱਭਦਾ ਰਿਹਾ 'ਸੇਫ ਪਲੇਸ'
NEXT STORY