ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਨਗਰ ਨਿਗਮ ਵਲੋਂ ਆਪਣੀਆਂ ਸਾਰੀਆਂ ਇਮਾਰਤਾਂ ’ਚ ਸੋਲਰ ਪੈਨਲ ਲਾਏ ਜਾਣਗੇ, ਜਿਸ ਲਈ ਵਿਭਾਗ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ 112 ਇਮਾਰਤਾਂ ਨੂੰ ਫਾਈਨਲ ਕੀਤਾ ਹੈ, ਜਿਨ੍ਹਾਂ ’ਤੇ ਸੋਲਰ ਪੈਨਲ ਲਾਏ ਜਾ ਸਕਦੇ ਹਨ। ਇਸ ਸਬੰਧੀ ਪ੍ਰਸਤਾਵ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਸਦਨ ਦੀ ਆਉਣ ਵਾਲੀ ਮੀਟਿੰਗ ’ਚ ਪ੍ਰਵਾਨਗੀ ਲਈ ਰੱਖਿਆ ਜਾ ਸਕਦਾ ਹੈ। ਨਿਗਮ ਵਲੋਂ 17 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪੈਨਲ ਲਾਏ ਜਾਣਗੇ। ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਗਰਿੱਡ ਨੂੰ ਦਿੱਤੀ ਜਾਵੇਗੀ। ਨਗਰ ਨਿਗਮ ਵਲੋਂ ਇਮਾਰਤਾਂ ’ਤੇ ਸੋਲਰ ਪੈਨਲ ਲਾਉਣ ਦਾ ਕੰਮ ਚਾਲੂ ਵਿੱਤੀ ਸਾਲ ਦੌਰਾਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ’ਤੇ CM ਮਾਨ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣਗੇ, ਪਟਿਆਲਾ ਵਿਖੇ ਹੋਵੇਗਾ ਸੂਬਾ ਪੱਧਰੀ ਸਮਾਗਮ
25 ਸਾਲਾਂ ਲਈ ਲਾਏ ਜਾਣਗੇ, 8 ਸਾਲ ’ਚ ਲਾਗਤ ਹੋਵੇਗੀ ਪੂਰੀ
ਨਗਰ ਨਿਗਮ ਨੇ ਅੰਦਾਜ਼ਾ ਲਾਇਆ ਹੈ ਕਿ ਸਾਰੀਆਂ ਇਮਾਰਤਾਂ ’ਤੇ ਸੋਲਰ ਪੈਨਲ ਲਾਉਣ ’ਤੇ 17 ਕਰੋੜ ਰੁਪਏ ਦਾ ਖਰਚਾ ਆਏਗਾ, ਜੋ 8 ਸਾਲਾਂ ’ਚ ਰਿਕਵਰ ਕਰ ਲਿਆ ਜਾਵੇਗਾ। ਇਹ ਪੈਨਲ 25 ਸਾਲਾਂ ਲਈ ਲਾਏ ਜਾਣਗੇ। ਨਿਗਮ ਦਾ ਦਾਅਵਾ ਹੈ ਕਿ ਨਿਗਮ ਦੀਆਂ ਸਾਰੀਆਂ ਵੱਡੀਆਂ ਇਮਾਰਤਾਂ ’ਤੇ ਸੋਲਰ ਪੈਨਲ ਲਾਉਣ ਨਾਲ ਬਿਜਲੀ ਦੀ ਕਾਫ਼ੀ ਬੱਚਤ ਹੋਵੇਗੀ। ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ’ਚ ਹੀ ਇਸ ਪ੍ਰਾਜੈਕਟ ਲਈ ਬਜਟ ਰੱਖਿਆ ਗਿਆ ਹੈ, ਇਸ ਲਈ ਵਿੱਤੀ ਵਰ੍ਹੇ ’ਚ ਹੀ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੋਲਰ ਪੈਨਲ ਨਗਰ ਨਿਗਮ ਵਲੋਂ ਚਲਾਈ ਜਾ ਰਹੀ ਗਊਸ਼ਾਲਾ, ਮੈਟੀਰੀਅਲ ਰਿਕਵਰੀ ਫੈਸੀਲਿਟੀ (ਐੱਮ. ਆਰ. ਐੱਫ.) ਸੈਂਟਰ ਸਮੇਤ ਸਾਰੇ ਕਮਿਊਨਿਟੀ ਸੈਂਟਰਾਂ ਅਤੇ ਹੋਰ ਇਮਾਰਤਾਂ ’ਤੇ ਲਾਏ ਜਾਣਗੇ। ਇਨ੍ਹਾਂ ਸੋਲਰ ਪੈਨਲਾਂ ਤੋਂ ਪੈਦਾ ਹੋਣ ਵਾਲੀ ਵਾਧੂ ਬਿਜਲੀ ਗਰਿੱਡ ਨੂੰ ਦਿੱਤੀ ਜਾਵੇਗੀ। ਨਿਗਮ ਦਾ ਇਹ ਫੈਸਲਾ ਗ੍ਰੀਨ ਐਨਰਜੀ ਨੂੰ ਉਤਸ਼ਾਹਿਤ ਕਰੇਗਾ ਅਤੇ ਪ੍ਰਸ਼ਾਸਨ ਵਲੋਂ ਨਿਰਧਾਰਤ ਟੀਚੇ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ‘ਪੰਜਾਬ ਬਚਾ ਲਓ ਯਾਤਰਾ’ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀਆਂ ਨੂੰ ਨਸੀਹਤ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਦੀ ਵੱਡੀ ਸਫ਼ਲਤਾ, ਟਰੱਕ 'ਚ ਲੁਕੋ ਕੇ 63 ਕਿਲੋ ਅਫ਼ੀਮ ਲਿਆ ਰਹੇ 4 ਤਸਕਰ ਕੀਤੇ ਗ੍ਰਿਫ਼ਤਾਰ
NEXT STORY