ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਰਵਰੀ/ਮਾਰਚ 2026 ’ਚ ਹੋਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਦਾ ਸ਼ਡਿਊਲ ਅਤੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਬੋਰਡ ਵਲੋਂ ਜਾਰੀ ਪੱਤਰ ਅਨੁਸਾਰ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 1 ਤੋਂ 12 ਫਰਵਰੀ ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਪ੍ਰੀਖਿਆਵਾਂ 'ਚ ਰੈਗੂਲਰ ਵਿਦਿਆਰਥੀਆਂ ਨਾਲ-ਨਾਲ ਓਪਨ ਸਕੂਲ, ਕੰਪਾਰਟਮੈਂਟ, ਰੀ-ਅਪੀਅਰ ਅਤੇ ਵਾਧੂ ਵਿਸ਼ੇ ਵਾਲੇ ਪ੍ਰੀਖਿਆਰਥੀ ਵੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਆਤਿਸ਼ੀ ਵੀਡੀਓ ਮਾਮਲੇ 'ਚ ਸੁਨੀਲ ਜਾਖੜ ਨੇ ਫੋਰੈਂਸਿਕ ਜਾਂਚ 'ਤੇ ਚੁੱਕੇ ਸਵਾਲ (ਵੀਡੀਓ)
ਇਸ ਵਾਰ ਬੋਰਡ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਵਿੱਦਿਅਕ ਸੈਸ਼ਨ 2025-26 ਤੋਂ 12ਵੀਂ ਸ਼੍ਰੇਣੀ ਦੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਵੀ ਐਕਸਟਰਨਲ ਟ੍ਰੇਨਰ (ਬਾਹਰੀ ਸਟਾਫ਼) ਵਲੋਂ ਲੈਣ ਦਾ ਫ਼ੈਸਲਾ ਲਿਆ ਹੈ। ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਸੈਲਫ ਸੈਂਟਰ ਵਿਚ ਹੀ ਹੋਣਗੀਆਂ ਅਤੇ ਇਨ੍ਹਾਂ ਦੇ ਪ੍ਰਸ਼ਨ-ਪੱਤਰ ਆਨਲਾਈਨ ਲਿੰਕ ਜ਼ਰੀਏ ਭੇਜੇ ਜਾਣਗੇ। ਉੱਥੇ 10ਵੀਂ ਸ਼੍ਰੇਣੀ ਦੀ ਕੰਪਿਊਟਰ ਸਾਇੰਸ ਪ੍ਰੈਕਟੀਕਲ ਪ੍ਰੀਖਿਆ ਸਕੂਲ ਪੱਧਰ ’ਤੇ ਹੀ ਹੋਵੇਗੀ, ਜਿਸ ਦੇ ਲਈ ਅਧਿਆਪਕਾਂ ਨੂੰ ਪ੍ਰੀਖਿਆ ਦੀ ਛੋਟੀ ਵੀਡੀਓ ਕਲਿੱਪ ਬਣਾ ਕੇ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਕਿ ਲੋੜ ਪੈਣ ’ਤੇ ਬੋਰਡ ਨੂੰ ਭੇਜੀ ਜਾ ਸਕੇ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਆਤਿਸ਼ੀ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰੇ
ਇਨ੍ਹਾਂ ਵਿਸ਼ਿਆਂ ਲਈ ਨਿਯੁਕਤ ਹੋਣਗੇ ਐਕਸਟਰਨਲ ਅਧਿਆਪਕ
12ਵੀਂ ਸ਼੍ਰੇਣੀ ਦੇ ਮੁੱਖ ਵਿਸ਼ਿਆਂ ਵਰਗੇ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ, ਅਕਾਊਟੈਂਸੀ-2, ਫੰਡਾਮੈਂਟਲਸ ਆਫ. ਈ. ਬਿਜ਼ਨੈੱਸ, ਹੋਮ ਸਾਇੰਸ ਅਤੇ ਕੰਪਿਊਟਰ ਐਪਲੀਕੇਸ਼ਨ ਲਈ ਬੋਰਡ ਵਲੋਂ ਐਕਸਟਰਨਲ ਟ੍ਰੇਨਰ ਨਿਯੁਕਤ ਕੀਤੇ ਜਾਣਗੇ। ਇਸ ਦੇ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਕੰਪਿਊਟਰ ਲੈਕਚਰਾਰ/ਅਧਿਆਪਕਾਂ ਦੀ ਡਿਊਟੀ ਇੰਟਰਚੇਂਜ ਕਰ ਕੇ ਦੂਜੇ ਸਕੂਲਾਂ ਵਿਚ ਲਗਾਉਣਗੇ। ਬਾਕੀ ਬਚੇ ਹੋਰ ਵਿਸ਼ਿਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸਕੂਲ ਪੱਧਰ ’ਤੇ ਹੀ ਸਬੰਧਿਤ ਵਿਸ਼ਿਆਂ ਦੇ ਅਧਿਆਪਕਾਂ ਵਲੋਂ ਤਿਆਰ ਪ੍ਰਸ਼ਨ-ਪੱਤਰਾਂ ਦੇ ਆਧਾਰ ’ਤੇ ਲਈਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ : ਨਕੱਈ
NEXT STORY