ਸੰਦੌੜ, (ਰਿਖੀ)— ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਬਾਪਲਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਧਰਵਿੰਦਰ ਸਾਧਾ ਦੀ ਬਾਪਲਾ ਤੋਂ ਮਾਣਕੀ ਵੱਲ ਜਾਂਦੀ ਸੜਕ 'ਤੇ ਮੋਬਾਇਲ ਟਾਵਰ ਦੇ ਕੋਲੋਂ ਖੇਤਾਂ 'ਚੋਂ ਲਾਸ਼ ਮਿਲੀ ਹੈ।
ਥਾਣਾ ਸੰਦੌੜ ਦੇ ਮੁਖੀ ਪਰਮਿੰਦਰ ਸਿੰਘ ਨੇ ਦੱੱਸਿਆ ਕਿ ਪਿੰਡ ਬਾਪਲਾ ਦੇ ਇਕ ਕਿਸਾਨ ਦੇ ਘਰ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਧਰਵਿੰਦਰ ਸਾਧਾ ਖੇਤਾਂ ਵਿਚ ਬਣੇ ਮੋਟਰ ਦੇ ਕੋਠੇ ਵਿਚ ਰਹਿੰਦਾ ਸੀ, ਜਿਸ ਦਾ ਕਿਸੇ ਅਣਪਛਾਤੇ ਵਿਅਕਤੀਆਂ ਨੇ ਸਿਰ ਵਿਚ ਵੱਡਾ ਪੱਥਰ ਮਾਰ ਕੇ ਕਤਲ ਕਰ ਦਿੱਤਾ । ਪ੍ਰਵਾਸੀ ਮਜ਼ਦੂਰ ਦੇ ਚਾਚਾ ਅਜਾਨੇ ਕੈਲਾਸ਼ ਸਾਧਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਲਈ ਲਾਸ਼ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤੀ ਹੈ।
ਡੀ. ਐੈੱਸ. ਪੀ. ਮਾਲੇਰਕੋਟਲਾ ਯੋਗੀ ਰਾਜ ਅਤੇ ਸੰਦੌੜ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ।
ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਭਜਾਉਣ 'ਤੇ ਮਾਮਲਾ ਦਰਜ
NEXT STORY