ਚੰਡੀਗੜ੍ਹ, (ਸੁਸ਼ੀਲ)- 15 ਸਾਲ ਦੀ ਨਾਬਾਲਗਾ ਦੇ ਮੰਗਲਵਾਰ ਨੂੰ ਹੋਏ ਬੱਚੇ ਨੇ ਵੀਰਵਾਰ ਸਵੇਰੇ ਜੀ. ਐੱਮ. ਸੀ. ਐੱਚ.-32 ਵਿਚ ਦਮ ਤੋੜ ਦਿੱਤਾ। ਉਸ ਨੇ 7 ਮਹੀਨੇ ਦੇ ਪ੍ਰੀ-ਮਚਿਓਰ ਬੱਚੇ ਨੂੰ ਜਨਮ ਦਿੱਤਾ ਸੀ। ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਥੇ ਹੀ ਸੈਕਟਰ-34 ਥਾਣਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਗੁਆਂਢੀ ਨਾਬਾਲਗ ਲੜਕੇ 'ਤੇ ਰੇਪ ਦਾ ਮਾਮਲਾ ਦਰਜ ਕੀਤਾ ਸੀ।
ਇਸ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਸੀ। ਨਾਬਾਲਗਾ ਨੂੰ ਮੰਗਲਵਾਰ ਨੂੰ ਪੇਟ ਵਿਚ ਦਰਦ ਹੋਇਆ ਸੀ। ਪਰਿਵਾਰ ਨੇ ਬੱਚੀ ਨੂੰ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਕਰਵਾਇਆ ਸੀ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਗਰਭਵਤੀ ਹੈ।
ਦਿਹਾਤੀ ਕਾਂਗਰਸ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
NEXT STORY