ਬਟਾਲਾ, (ਸੈਂਡੀ, ਬੇਰੀ)- ਅੱਜ ਧੀਰ ਮੋੜ ਬਾਈਪਾਸ ਵਿਖੇ ਕਰੰਟ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬਚਨ ਸਿੰਘ ਵਾਸੀ ਤਲਵੰਡੀ ਲਾਲ ਜੋ ਕਿ ਧੀਰ ਮੋੜ ਬਾਈਪਾਸ ਦੇ ਨਜ਼ਦੀਕ ਇਕ ਦੇਗ ਢਲਾਈ ਦੀ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਅੱਜ ਫੈਕਟਰੀ ਵਿਚ ਕੰਮ ਕਰਦਿਆਂ ਅਚਾਨਕ ਉਸ ਨੂੰ ਕਰੰਟ ਦਾ ਜ਼ਬਰਦਸਤ ਝਟਕਾ ਲੱਗਾ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ, ਜਿਸ ਨੂੰ ਤੁਰੰਤ ਫੈਕਟਰੀ ਮਾਲਕਾਂ ਨੇ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ, ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮੰਡਿਆਲਾ ਵਿਖੇ ਘਰਾਂ ਨੇੜੇ ਖੋਲ੍ਹੇ ਠੇਕੇ ਦਾ ਲੋਕਾਂ ਕੀਤਾ ਡਟ ਕੇ ਵਿਰੋਧ
NEXT STORY