ਬਟਾਲਾ, (ਸੈਂਡੀ, ਵਿਪਨ, ਅਸ਼ਵਨੀ,)- ਬਟਾਲਾ-ਕਾਦੀਆਂ ਰੋਡ 'ਤੇ ਵਡਾਲਾ ਗ੍ਰੰਥੀਆਂ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਇਕ 13 ਸਾਲਾ ਬੱਚੇ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਯੋਧਾ ਪੁੱਤਰ ਮਲਕੀਤ ਵਾਸੀ ਕਿਲਾ ਦਰਸ਼ਨ ਸਿੰਘ, ਜੋ ਹਲਵਾਈ ਦਾ ਕੰਮ ਕਰਦਾ ਹੈ। ਅੱਜ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਕਿਸੇ ਦੇ ਘਰ ਕੰਮ ਕਰਨ ਜਾ ਰਿਹਾ ਸੀ ਅਤੇ ਇਸ ਦੇ ਸਾਈਕਲ ਪਿੱਛੇ ਇਕ 13 ਸਾਲ ਦਾ ਬੱਚਾ ਪ੍ਰੀਤ ਪੁੱਤਰ ਰਵਿੰਦਰ ਵਾਸੀ ਸ਼ਾਹਬਾਦ ਬੈਠਾ ਸੀ। ਜਦੋਂ ਉਹ ਵਡਾਲਾ ਗ੍ਰੰਥੀਆਂ ਨੇੜੇ ਪੁੱਜਾ ਤਾਂ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਦੋਵੇਂ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ 108 ਨੰ. ਐਂਬੂਲੈਂਸ ਦੇ ਕਰਮਚਾਰੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਯੋਧਾ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਵਡਾਲਾ ਗ੍ਰੰਥੀਆਂ ਐੱਸ. ਆਈ. ਵਿਜੇ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਅਤੇ ਅਣਪਛਾਤੇ ਵਾਹਨ ਖਿਲਾਫ ਕੇਸ ਦਰਜ ਕਰ ਦਿੱਤਾ।
2 ਭਗੌੜੇ ਗ੍ਰਿਫਤਾਰ
NEXT STORY