ਪੱਟੀ, (ਪਾਠਕ)- ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ-ਇਲਾਜ ਇਕ ਵਿਅਕਤੀ ਬਿਨਾਂ ਕਿਸੇ ਨੂੰ ਦੱਸਿਆਂ ਹੀ ਹਸਪਤਾਲ 'ਚੋਂ ਬਾਹਰ ਚਲਾ ਗਿਆ। ਹਸਪਤਾਲ ਤੋਂ ਕੁੱਝ ਦੂਰ ਜਾ ਕੇ ਹੀ ਉਹ ਆਪਣਾ ਸੰਤੁਲਨ ਗੁਆ ਕੇ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਰਾਮ ਚੰਦ ਵਾਸੀ ਵਾਰਡ ਨੰਬਰ 5 ਜੋ ਕਿ ਕਾਲਾ ਪੀਲੀਆ ਹੋਣ ਕਾਰਨ ਸਿਵਲ ਹਸਪਤਾਲ ਵਿਖੇ ਜ਼ੇਰੇ-ਇਲਾਜ ਸੀ, ਰਾਤ ਸਮੇਂ ਅਚਾਨਕ ਬਿਨਾਂ ਕਿਸੇ ਨੂੰ ਦੱਸਿਆਂ ਹੀ ਹਸਪਤਾਲ ਦੇ ਬਾਹਰ ਚਲਾ ਗਿਆ ਅਤੇ ਕੁੱਝ ਦੂਰੀ 'ਤੇ ਜਾ ਕੇ ਡਿੱਗ ਪਿਆ। ਉਸ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਕਾਂਗਰਸ ਸਰਕਾਰ ਜਲਦੀ ਹੀ ਲਾ ਰਹੀ ਹੈ ਕਿਸਾਨਾਂ 'ਤੇ ਬਿਜਲੀ ਦੇ ਬਿੱਲ : ਸੁਖਬੀਰ
NEXT STORY