ਬੁਢਲਾਡਾ (ਮਨਜੀਤ)- ਮਾਲਵੇ ਦੀ ਨਰਮਾ ਪੱਟੀ ਅੰਦਰ ਕਿਸਾਨਾਂ ਨੂੰ ਚਿੱਟੀ ਮੱਖੀ, ਭੂਰੀ ਜੂੰ, ਨਕਲੀ ਬੀਜ ਅਤੇ ਕੀਟਨਾਸ਼ਕ ਦਵਾਈਆਂ ਮਿਲਣ ਕਾਰਨ ਨਰਮੇ ਦਾ ਲਾਹੇਵੰਦ ਝਾੜ ਨਾ ਮਿਲਣ ਕਾਰਨ ਕਿਸਾਨਾਂ ਨੂੰ ਵੱਡੀ ਆਰਥਿਕ ਮਾਰ ਦਾ ਸਾਹਮਣਾ ਕਰਨ ਦੀ ਸੂਚਨਾ ਮਿਲੀ ਹੈ, ਕਿਉਂਕਿ ਨਰਮੇ ਦੀ ਫਸਲ ਤੋਂ ਪਹਿਲਾ ਬੂਟੇ ਸੁੱਕਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੇਤੀ ਦੀ ਵਰਤੋਂ ਵਾਲੀਆਂ ਵਸਤਾਂ ਮਹਿੰਗੇ ਭਾਅ 'ਤੇ ਖਰੀਦ ਕੇ ਵਰਤੀਆਂ ਸਨ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਜ਼ਿਕਰਯੋਗ ਹੈ ਕਿ ਇਸ ਵੇਲੇ ਖੇਤੀ ਦਾ ਧੰਦਾ ਕਰਜ਼ਿਆ ਦੀ ਮਾਰ ਹੇਠ ਆ ਕੇ ਆਰਥਿਕ ਕੰਗਾਲੀ ਵਾਲੇ ਪਾਸੇ ਜਾ ਰਿਹਾ ਹੈ। ਕਿਸਾਨਾਂ ਨੂੰ ਗਿਲਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਸਿਆਸੀ ਲੋਕ ਵੱਡੇ ਵੱਡੇ ਵਾਅਦੇ ਕਰਕੇ ਸੁੱਖ ਭੋਗ ਰਹੇ ਹਨ ਪਰ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਕਰਜ਼ਿਆਂ ਦੇ ਮੱਕੜਜਾਲ 'ਚ ਫਸ ਕੇ ਮੌਤ ਦੇ ਮੂੰਹ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਪਿੰਡ ਕੁਲੈਹਿਰੀ ਦੇ ਕਿਸਾਨ ਨਾਇਬ ਸਿੰਘ ਸਪੁੱਤਰ ਮੋਦਨ ਸਿੰਘ ਡੇਢ ਏਕੜ, ਪ੍ਰਿਤਪਾਲ ਸਿੰਘ ਸਪੁੱਤਰ ਗੁਰਮੇਲ ਸਿੰਘ 1 ਏਕੜ, ਸਤਪਾਲ ਸਿੰਘ ਸਪੁੱਤਰ ਗੁਰਲਾਲ ਸਿੰਘ 3 ਏਕੜ, ਜਤਿੰਦਰ ਸਿੰਘ ਸਪੁੱਤਰ ਰਾਮ ਸਿੰਘ ਡੇਢ ਏਕੜ, ਕੇਵਲ ਸਿੰਘ ਸਪੁੱਤਰ ਦਰਸ਼ਨ ਸਿੰਘ 3 ਏਕੜ, ਬਿੱਕਰ ਸਿੰਘ ਸਪੁੱਤਰ ਰਣਜੀਤ ਸਿੰਘ 1 ਏਕੜ, ਜੱਗਾ ਸਿੰਘ ਜੀਤ ਸਿੰਘ 1 ਏਕੜ, ਨਾਇਬ ਸਿੰਘ ਨੰਬਰਦਾਰ ਸਪੁੱਤਰ ਜਰਨੈਲ ਸਿੰਘ ਢਾਈ ਏਕੜ, ਗੁਰਪਿਆਰ ਸਿੰਘ ਸਪੁੱਤਰ ਚਤਿੰਨ ਸਿੰਘ 2 ਏਕੜ , ਬਲਮ ਸਿੰਘ ਸਪੁੱਤਰ ਗੁਰਚਰਨ ਸਿੰਘ ਸਵਾ ਏਕੜ ਜ਼ਮੀਨ 'ਚ ਬੜੀ ਮਿਹਨਤ ਨਾਲ ਨਰਮੇ ਦੀ ਕਾਸ਼ਤ ਕੀਤੀ। ਕਈ ਕਿਸਾਨਾਂ ਨੇ ਜ਼ਮੀਨਾਂ ਠੇਕੇ 'ਤੇ ਲੈ ਕੇ ਨਰਮੇ ਦੀ ਕਾਸ਼ਤ ਕੀਤੀ, ਜਿਨ੍ਹਾਂ ਨੂੰ ਵੱਡਾ ਘਾਟਾ ਹੋਇਆ। ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਪੰਜਾਬ ਸਰਕਾਰ ਤੋਂ ਇਸ ਘਾਟੇ ਦੀ ਪੂਰਤੀ ਲਈ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੱਲੇ ਤੱਕ ਕੋਈ ਸੰਬੰਧਤ ਵਿਭਾਗੀ ਅਧਿਕਾਰੀ ਅਤੇ ਪ੍ਰਸ਼ਾਸਨ ਅਧਿਕਾਰੀ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਇਥੇ ਨਹੀਂ ਆਇਆ।
ਨੋਟ :-ਪਿੰਡ ਕੁਲੈਹਿਰੀ ਦੇ ਕਿਸਾਨ ਤਬਾਹ ਨਰਮੇ ਦੀ ਫਸਲ ਦਿਖਾਉਦੇ ਹੋਏ।
ਸੁੱਚਾ ਸਿੰਘ ਲੰਗਾਹ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਕਰੇਗਾ ਸਖਤ ਕਾਰਵਾਈ
NEXT STORY