ਜਲੰਧਰ(ਧਵਨ)– ਪੰਜਾਬ ’ਚ ਰਾਤ ਦੇ ਸਮੇਂ ਸੜਕੀ ਰਸਤੇ ਸਫਰ ਕਰਦੇ ਸਮੇਂ ਰਾਹ ’ਚ ਭਿਆਨਕ ਸੜਕ ਹਾਦਸੇ ਨੂੰ ਦੇਖ ਕੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਜ਼ੀਰਾ ਨੇ ਆਪਣੀਆਂ ਮੋਟਰ ਗੱਡੀਆਂ ਰੁਕਵਾਈਆਂ ਅਤੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਇਕ ਪਾਇਲਟ ਜਿਪਸੀ ਰਾਹੀਂ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ।
ਮਿਲੀਆਂ ਖਬਰਾਂ ਮੁਤਾਬਕ ਰੰਧਾਵਾ ਜਦੋਂ ਵਿਧਾਇਕ ਜ਼ੀਰਾ ਨਾਲ ਸ਼ਨੀਵਾਰ ਦੀ ਰਾਤ ਨੂੰ ਡੇਰਾ ਬਾਬਾ ਨਾਨਕ ਜਾ ਰਹੇ ਸਨ ਤਾਂ ਉਨ੍ਹਾਂ ਨੇ ਰਾਹ ’ਚ ਇਕ ਮੋਟਰ ਗੱਡੀ ਨੂੰ ਹਾਦਸੇ ਦਾ ਸ਼ਿਕਾਰ ਹੋਈ ਦੇਖਿਆ। ਉਨ੍ਹਾਂ ਤੁਰੰਤ ਆਪਣੀ ਕਾਰ ਰੁਕਵਾਈ ਅਤੇ ਜ਼ਖਮੀ ਲੋਕਾਂ ਦੀ ਮਦਦ ’ਚ ਜੁਟ ਗਏ। ਰੰਧਾਵਾ ਨੇ ਆਪਣੇ ਨਾਲ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਮੌਕੇ ’ਤੇ ਜ਼ਖਮੀ ਹੋਏ ਵਿਅਕਤੀਆਂ ਦੇ ਸਰੀਰ ’ਚੋਂ ਵਗਦਾ ਖੂਨ ਰੋਕਣ ਲਈ ਕੱਪੜਾ ਬੰਨ੍ਹ ਕੇ ਉਨ੍ਹਾਂ ਨੂੰ ਆਰਜ਼ੀ ਰਾਹਤ ਪਹੁੰਚਾਈ।
ਰੰਧਾਵਾ ਅਤੇ ਜ਼ੀਰਾ ਨੇ ਤੁਰੰਤ ਕਈ ਜ਼ਖਮੀ ਵਿਅਕਤੀਆਂ ਨੂੰ ਆਪਣੀ ਪਾਇਲਟ ਜਿਪਸੀ ’ਚ ਬਿਠਾਇਆ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਭੇਜ ਦਿੱਤਾ।
ਨਹੀਂ ਰਹੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ
NEXT STORY