ਜੈਤੋ, (ਰਘੂਨੰਦਨ ਪਰਾਸ਼ਰ,ਗੁਰਮੀਤਪਾਲ)- ਸੀ.ਆਈ.ਏ. ਸਟਾਫ ਜੈਤੋ ਅਤੇ ਥਾਣਾ ਬਾਜਾਖਾਨਾ ਪੁਲਸ ਟੀਮ ਨੇ ਭਗਤਾ-ਬਾਜਾਖਾਨਾ ਸੜਕ ’ਤੇ ਮੱਲਾ ਮੋੜ ਨੇੜੇ ਨਾਕਾਬੰਦੀ ਦੌਰਾਨ ਇਕ ਸਵਿਫਟ ਕਾਰ ਨੂੰ ਰੋਕਣ ਉਪਰੰਤ ਜਾਂਚ ਕੀਤੀ ਗਈ ਤਾਂ ਕਾਰ ਵਿਚ ਇਕ ਪਾਰਦਰਸ਼ੀ ਮੋਮੀ ਲਿਫਾਫਾ ਮਿਲਿਆ, ਜਿਸ ਵਿਚੋਂ 225 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਸ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 9 ਲੱਖ ਰੁਪਏ ਹੈ। ਪੁਲਸ ਨੇ ਕਾਰ ਸਵਾਰ ਮਨਦੀਪ ਕੌਰ ਪਤਨੀ ਲਖਵਿੰਦਰ ਸਿੰਘ ਅਤੇ ਡਰਾਇਵਰ ਵਿਕਰਮ ਸਿੰਘ ਪੁੱਤਰ ਜੋਗਿੰਦਰ ਪਾਲ ਨਿਵਾਸੀ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਮਨਦੀਪ ਕੌਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਇਕ ਨੀਗਰੋ ਕੋਲੋਂ ਲੈ ਕੇ ਆਈ ਹੈ। ਉਸਨੇ ਇਹ ਹੈਰੋਇਨ ਫ਼ਰੀਦਕੋਟ ਅਤੇ ਬਠਿੰਡਾ ਵਿਖੇ ਵੇਚਣੀ ਸੀ, ਦੂਜੇ ਪਾਸੇ ਕਾਰ ਡਰਾਈਵਰ ਵਿਕਰਮ ਸਿੰਘ ਨੇ ਮੰਨਿਆ ਹੈ ਕਿ ਉਹ ਦਿੱਲੀ ਦੇ ਹਰ ਗੇੜੇ ਦਾ 15000 ਰੁਪਏ ਲੈਂਦਾ ਸੀ, ਜੋ ਆਮ ਟੈਕਸੀ ਕਿਰਾਏ ਤੋਂ ਦੁਗਣਾ ਹੁੰਦਾ ਹੈ। ਪੁਲਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
'ਸਿੱਧੂ ਪੰਜਾਬ ਦੇ ਲੋਕਾਂ ਦੀ ਪਸੰਦ, ਫੈਸਲੇ ’ਚ ਦੇਰੀ ਦਾ ਪੰਜਾਬ ਕਾਂਗਰਸ ਨੂੰ ਹੋ ਸਕਦੈ ਨੁਕਸਾਨ'
NEXT STORY