ਕਪੂਰਥਲਾ (ਮਹਾਜਨ)- ਕਪੂਰਥਲਾ ਦੇ ਨਜ਼ਦੀਕੀ ਪਿੰਡ ਧੰਮ ਦੇ ਇਕ ਵਿਅਕਤੀ ਦਾ ਹਜ਼ਾਰਾਂ ਰੁਪਏ ਬਿਜਲੀ ਬਿੱਲ ਆ ਜਾਣ ਕਾਰਨ ਪੀੜਤ ਵਿਅਕਤੀ ਬਿਜਲੀ ਵਿਭਾਗ ਦੇ ਚੱਕਰ ਕੱਟ-ਕੱਟ ਕੇ ਮਜਬੂਰ ਹੋਇਆ ਪਿਆ ਹੈ। ਜਸਵੀਰ ਸਿੰਘ ਪੁੱਤਰ ਬਚਿੱਤਰ ਸਿੰਘ ਪਿੰਡ ਧੰਮ ਨੇ ਦੱਸਿਆ ਕਿ ਬਿਜਲੀ ਦਾ ਮੀਟਰ ਮੇਰੇ ਭਰਾ ਨਿਰਭੈਅ ਸਿੰਘ ਦੇ ਨਾਂ ’ਤੇ ਜੋਕਿ ਜਲੰਧਰ ਵਿਖੇ ਰਹਿੰਦਾ ਹੈ। ਜਦੋਂ 'ਆਪ' ਦੀ ਸਰਕਾਰ ਬਣੀ ਸੀ, ਉਸ ਤੋਂ ਬਾਅਦ 600 ਜੂਨਿਟ ਮੂਫ਼ਤ ਬਿਜਲੀ ਮਿਲਣ ਕਰਕੇ ਉਨ੍ਹਾਂ ਦਾ ਬਿੱਲ 0 ਆਉਂਦਾ ਸੀ ਅਤੇ ਕਾਫ਼ੀ ਦੇਰ ਬਾਅਦ ਉਨ੍ਹਾਂ ਦਾ ਬਿੱਲ 20 ਅਗਸਤ 2023 ਨੂੰ 9990 ਰੁਪਏ ਆ ਗਿਆ।
ਇਹ ਵੀ ਪੜ੍ਹੋ : ਪਿਤਾ ਦੀ ਮੌਤ ’ਤੇ ਅੰਤਿਮ ਅਰਦਾਸ ’ਚ ਆਇਆ ਕੈਦੀ ਹੋਇਆ ਫਰਾਰ, ਪੁਲਸ ਨੂੰ ਪਈਆਂ ਭਾਜੜਾਂ
ਫਿਰ 20 ਅਕਤੂਬਰ 2023 ਨੂੰ 62610 ਰੁਪਏ ਬਿੱਲ ਆ ਗਿਆ, ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਵਿੱਚ ਚਾਰ ਪਸ਼ੂ ਰੱਖੇ ਹੋਏ ਹਨ ਅਤੇ ਇਕ ਐੱਲ. ਈ. ਡੀ. ਬਲਬ ਅਤੇ ਛੋਟੀ ਜਿਹੀ ਮੋਟਰ ਪਸ਼ੂਆ ਨੂੰ ਪਾਣੀ ਪਿਆਉਣ ਲਈ ਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਆਦਾ ਬਿੱਲ ਆਉਣ ਕਰਕੇ ਉਹ ਕਈ ਵਾਰ ਐੱਸ. ਡੀ. ਓ. ਕਪੂਰਥਲਾ ਨੂੰ ਲਿਖ਼ਤੀ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਦੱਸਿਆ ਕਿ ਉਹ ਇੰਨਾ ਜ਼ਿਆਦਾ ਬਿੱਲ ਨਹੀਂ ਭਰ ਸਕਦਾ। ਕਰੀਬ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਅੱਜ ਵੀ ਮੀਟਰ ਬੰਦ ਹੈ, ਜੋ ਮੋਟਰ ਵਗੈਰਾ ਚਲਾਉਣ ’ਤੇ ਵੀ ਨਹੀਂ ਚੱਲ ਰਿਹਾ। ਮੀਟਰ ਖ਼ਰਾਬ ਹੋਣ ਕਰਕੇ ਮੇਰਾ ਇੰਨਾ ਬਿੱਲ ਆਇਆ ਹੈ। ਉਸ ਨੇ ਲਾਇਨਮੈਨ ਨੂੰ ਚੈੱਕ ਕਰਨ ਲਈ ਕਿਹਾ ਤਾਂ ਜਦੋਂ ਉਹ ਚੈੱਕ ਕਰ ਰਿਹਾ ਸੀ ਤਾਂ ਮੀਟਰ ਕਾਫ਼ੀ ਪੁਰਾਣਾ ਹੋਣ ਕਰਕੇ ਉਸ ਦੀ ਸੀਲ਼ ਵੀ ਟੁੱਟ ਗਈ ਅਤੇ ਉਸ ਨੇ ਕਿਹਾ ਕਿ ਮੀਟਰ ਖ਼ਰਾਬ ਹੈ।
ਪੀੜਤ ਕਿਸਾਨ ਨੇ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਕਿਸੇ ਯੋਗ ਅਫ਼ਸਰ ਦੀ ਡਿਊਟੀ ਲਾ ਕੇ ਜਾਂਚ ਪੜਤਾਲ ਕਰਕੇ ਉਸ ਦਾ ਬਿੱਲ ਮੁਆਫ਼ ਕੀਤਾ ਜਾਵੇ। ਇਸ ਸਬੰਧੀ ਐੱਸ. ਡੀ. ਓ. ਕਪੂਰਥਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੀਟਰ ਤਾਂ ਅੱਜ ਮੋਟਰ ਚੱਲਣ ’ਤੇ ਵੀ ਨਹੀਂ ਚੱਲ ਰਿਹਾ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਦੋਬਾਰਾ ਲਿਖਤੀ ਸ਼ਿਕਾਇਤ ਕਰ ਦੇਵੇ। ਮੈਂ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰ ਦੇਵਾਂਗਾ।
ਇਹ ਵੀ ਪੜ੍ਹੋ : ਜਲੰਧਰ: ਸਪਾ ਸੈਂਟਰ ਦੇ ਮਾਲਕ ਤੋਂ ਰਿਸ਼ਵਤ ਲੈਣ ਵਾਲਾ SHO ਰਾਜੇਸ਼ ਅਰੋੜਾ ਸਸਪੈਂਡ, ਹੈਰਾਨ ਕਰਦੇ ਹੋਏ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਿੱਖਿਆ ਵਿਭਾਗ ਨੇ ਕੀਤਾ ਵੱਡਾ ਐਲਾਨ, ਸਕੂਲਾਂ ਮੁਖੀਆਂ ਨੂੰ ਨਿਰਦੇਸ਼ ਜਾਰੀ
NEXT STORY