ਹੁਸ਼ਿਆਰਪੁਰ (ਰਾਕੇਸ਼)-ਥਾਣਾ ਬੁੱਲੋਵਾਲ ਦੀ ਪੁਲਸ ਨੇ ਕੇਂਦਰੀ ਜੇਲ੍ਹ ਤੋਂ ਆਪਣੇ ਪਿਤਾ ਦੀ ਮੌਤ ’ਤੇ ਅੰਤਿਮ ਅਰਦਾਸ ’ਤੇ ਆਏ ਕੈਦੀ ਦੇ ਫਰਾਰ ਹੋਣ ’ਤੇ ਦੋ ਏ. ਐੱਸ. ਆਈ. ਅਤੇ ਇਕ ਹੈੱਡ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਬਿੰਦਰ ਕੁਮਾਰ ਪੁੱਤਰ ਲੇਟ ਮੋਹਨ ਲਾਲ ਵਾਸੀ ਮੁਹੱਲਾ ਦਸਮੇਸ਼ ਨਗਰ ਗਲੀ ਨੰ. 5 ਡਗਾਨਾ ਰੋਡ ਥਾਣਾ ਮਾਡਲ ਟਾਊਨ ਨੇ ਦੱਸਿਆ ਕਿ ਉਹ ਪੁਲਸ ਲਾਈਨ ਹੁਸ਼ਿਆਰਪੁਰ ’ਚ ਬਤੌਰ ਮੁੱਖ ਮੁਨਸ਼ੀ ਤਾਇਨਾਤ ਹੈ।
8 ਦਸੰਬਰ ਨੂੰ ਕੇਸ ਨੰ. 148 ਧਾਰਾ 306 ਅਧੀਨ ਕੇਂਦਰੀ ਜੇਲ੍ਹ ’ਚ ਬੰਦ ਦੋਸ਼ੀ ਮਨੀਸ਼ ਕਮਾਰ ਪੁੱਤਰ ਹਰਬੰਸ ਲਾਲ ਵਾਸੀ ਨਵੀਂ ਆਬਾਦੀ ਪੰਡੋਰੀ ਰੁਕਮਾਣ ਥਾਣਾ ਬੁੱਲੋਵਾਲ ਨੂੰ ਉਸ ਦੇ ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਕਰਵਾਉਣ ਲਈ ਮਾਣਯੋਗ ਅਦਾਲਤ ਵੱਲੋਂ ਦਿੱਤੇ ਹੁਕਮ ਮੁਤਾਬਕ ਬਤੌਰ ਗਾਰਦ ਏ. ਐੱਸ. ਆਈ. ਜਸਵਿੰਦਰ ਸਿੰਘ, ਸੀਨੀਅਰ ਸਿਪਾਹੀ ਵਰਿੰਦਰ ਦੀ ਡਿਊਟੀ ਲਾਈ ਸੀ। ਲਗਭਗ 3 ਵਜੇ ਦੁਪਹਿਰ ਉਹ ਪੁਲਸ ਲਾਈਨ ਹੁਸ਼ਿਆਰਪਰ ’ਚ ਆਪਣੇ ਦਫ਼ਤਰ ’ਚ ਤਾਇਨਾਤ ਸੀ। ਮੈਨੂੰ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਸੂਚਨਾ ਦਿੱਤੀ ਕਿ ਏ. ਐੱਸ. ਆਈ. ਜਸਵਿੰਦਰ ਨੇ ਫੋਨ ’ਤੇ ਦੱਸਿਆ ਕਿ ਮੈਂ ਅਤੇ ਸੀਨੀਅਰ ਸਿਪਾਹੀ ਵਰਿੰਦਰ ਜੋ ਕੈਦੀ ਮਨੀਸ਼ ਕੁਮਾਰ ਨੂੰ ਉਸ ਦੇ ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਕੇਂਦਰੀ ਜੇਲ੍ਹ ਹੁਸ਼ਿਆਰਪਰ ਤੋਂ ਲੈ ਕੇ ਆਏ ਸਨ।
ਇਹ ਵੀ ਪੜ੍ਹੋ : ਜਲੰਧਰ: ਸਪਾ ਸੈਂਟਰ ਦੇ ਮਾਲਕ ਤੋਂ ਰਿਸ਼ਵਤ ਲੈਣ ਵਾਲਾ SHO ਰਾਜੇਸ਼ ਅਰੋੜਾ ਸਸਪੈਂਡ, ਹੈਰਾਨ ਕਰਦੇ ਹੋਏ ਖ਼ੁਲਾਸੇ
ਮਨੀਸ਼ ਕਮਾਰ ਦੇ ਜੀਜਾ ਪਰਮਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਫੱਤੋਵਾਲ ਥਾਣਾ ਬੁੱਲੋਵਾਲ ਟ੍ਰੇਨਿੰਗ ਸੈਂਟਰ ਜਹਾਨ ਖੇਡਾਂ ’ਚ ਬਤੌਰ ਏ. ਐੱਸ. ਆਈ. ਤਾਇਨਾਤ ਹੈ, ਦੇ ਕਹਿਣ ’ਤੇ ਮੇਰੀ ਜ਼ਿੰਮੇਵਾਰੀ ਹੈ ’ਤੇ ਭਰੋਸਾ ਕਰਕੇ ਦੋਸ਼ੀ ਕੈਦੀ ਮਨੀਸ਼ ਕੁਮਾਰ ਦੀ ਹੱਥਕੜੀ ਖੋਲ੍ਹ ਦਿੱਤੀ ਪਰ ਦੋਸ਼ੀ ਮਨੀਸ਼ ਕੁਮਾਰ ਕੁਝ ਸਮੇਂ ਸਾਡੀ ਨਿਗਰਾਨੀ ’ਤੇ ਇਧਰ-ਓਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ ਰਿਹਾ। ਕੁਝ ਸਮੇਂ ਪਿੱਛੋਂ ਦੋਸ਼ੀ ਮੌਕੇ ਦਾ ਫਾਇਦਾ ਉਠਾ ਕੇ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਨੇ ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਡਡਿਆਣਾ ਥਾਣਾ ਹਰਿਆਣਾ, ਵਰਿੰਦਰ ਪੁੱਤਰ ਦੇਵਰਾਜ ਵਾਸੀ ਨਿਊ ਮਾਡਲ ਟਾਊਨ ਨੇੜੇ ਸ਼ਿਵ ਮੰਦਰ ਥਾਣਾ ਮਾਡਲ ਟਾਊਨ, ਪਰਮਜੀਤ ਸਿੰਘ ਪੁੱਤਰ ਨਿਰੰਜਨ ਦਾਸ ਵਾਸੀ ਫੱਤੋਵਾਲ ਥਾਣਾ ਬੁੱਲੋਵਾਲ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋਸ਼ੀ ਕੈਦੀ ਮਨੀਸ਼ ਕੁਮਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਟਿਆਲਾ ਤੋਂ ਰੂਹ ਕੰਬਾਊ ਖ਼ਬਰ: 17 ਸਾਲਾ ਪੁੱਤ ਦੀ ਹੋਈ ਮੌਤ, ਪੈਸੇ ਨਾ ਹੋਣ ਕਾਰਨ ਘਰ 'ਚ ਦੱਬੀ ਲਾਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਧੁੰਦ ਦੀ ਆੜ ’ਚ ਸਮੱਗਲਰਾਂ ਨੇ ਵਧਾਈ ਹਲਚਲ, BSF ਸਮੇਤ ਕੇਂਦਰ ਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ
NEXT STORY