ਅੰਮ੍ਰਿਤਸਰ- 11 ਫਰਵਰੀ ਨੂੰ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਡੀ ਬਲਾਕ 'ਚ ਇਕ ਛੇ ਮੰਜ਼ਿਲਾਂ ਹੋਟਲ ਦੇ ਟੋਪ ਫਲੋਰ ਤੋਂ ਇੱਕ ਬਜ਼ੁਰਗ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਜਿਸ ਤੋਂ ਬਾਅਦ ਉਸ ਬਜ਼ੁਰਗ ਨੂੰ ਹਸਪਤਾਲ ਲਜਾਇਆ ਗਿਆ ਉੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਜੀਵ ਕੁਮਾਰ ਦੇ ਰੂਪ 'ਚ ਹੋਈ ਸੀ। ਉਸੇ ਮਾਮਲੇ 'ਚ ਹੁਣ ਮ੍ਰਿਤਕ ਰਜੀਵ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਮ੍ਰਿਤਕ ਵਿਅਕਤੀ ਦੇ ਪੁੱਤਰ ਰਜਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਰਾਜੀਵ ਕੁਮਾਰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਡਿਪਰੈਸ਼ਨ 'ਚ ਸਨ ਕਿਉਂਕਿ ਉਨ੍ਹਾਂ ਨੇ ਬਿਜ਼ਨਸ 'ਚ ਆਪਣੇ ਭਾਈਵਾਲ ਰਕੇਸ਼ ਨਈਅਰ, ਅਮਿਤ ਨੰਦਾ ਅਤੇ ਰਮੇਸ਼ ਅਰੋੜਾ ਤੋਂ ਕਰੋੜਾਂ ਰੁਪਏ ਲੈਣੇ ਸਨ।
ਇਹ ਵੀ ਪੜ੍ਹੋ- ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਬਾਰਾਤ ਲੈ ਕੇ ਨਹੀਂ ਪੁੱਜਿਆ NRI ਲਾੜਾ, ਫਿਰ....
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪ੍ਰੋਪਰਟੀ ਦਾ ਕੰਮ ਸੀ ਅਤੇ ਉਹ ਕਲੋਨੀਆਂ 'ਚ ਪਲਾਟ ਕੱਟ ਕੇ ਵੇਚਦੇ ਸਨ ਅਤੇ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਲੈਣ ਦੇਣ ਹੁੰਦਾ ਸੀ। ਇਸ ਦੌਰਾਨ ਉਨ੍ਹਾਂ ਦੇ ਪਾਰਟਨਰ ਰਮੇਸ਼ ਨਈਅਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਡੇ ਨਾਲ 2016 'ਚ ਵੀ ਘਪਲਾ ਕੀਤਾ ਗਿਆ ਸੀ। ਉਸ ਸਮੇਂ ਵੀ ਸਾਡੇ ਵੱਲੋਂ ਪੁਲਸ ਨੂੰ ਦਰਖਾਸਤ ਦਿੱਤੀ ਗਈ ਸੀ ਅਤੇ ਬਾਅਦ 'ਚ ਸਾਡਾ ਬੈਠ ਕੇ ਰਾਜੀਨਾਮਾ ਹੋ ਗਿਆ ਪਰ ਜਦੋਂ ਵੀ ਉਸਦੇ ਪਿਤਾ ਆਪਣੇ ਪੈਸੇ ਲੈਣ ਜਾਂਦੇ ਤਾਂ ਉਨ੍ਹਾਂ ਦੇ ਭਾਈਵਾਲ ਪੈਸੇ ਨਹੀਂ ਸੀ ਦਿੰਦੇ ਅਤੇ ਸਗੋਂ ਧਮਕੀਆਂ ਦਿੰਦੇ ਸਨ, ਜਿਸ ਕਰਕੇ ਪਿਤਾ ਹਮੇਸ਼ਾ ਹੀ ਪ੍ਰੇਸ਼ਾਨ ਰਹਿੰਦੇ ਸਨ ਅਤੇ ਜਿਸ ਕਰਕੇ ਉਸਦੇ ਪਿਤਾ ਵੱਲੋਂ 11 ਫਰਵਰੀ 2024 ਨੂੰ ਸ਼ਾਮ ਵੇਲੇ ਰਣਜੀਤ ਐਵਨਿਊ ਦੇ ਨਿੱਜੀ ਹੋਟਲ 'ਚ ਜਾ ਕੇ ਇਹ ਖੌਫਨਾਕ ਕਦਮ ਚੁੱਕਿਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਮੁਲਾਜ਼ਮਾਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਮਾਮਲਾ ਕਰੇਗਾ ਹੈਰਾਨ
ਉਸ ਨੇ ਦੱਸਿਆ ਕਿ ਮੇਰੇ ਪਿਤਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਇਕ ਵੀਡੀਓ ਵੀ ਬਣਾਈ ਹੈ ਜਿਸ ਦੇ ਆਧਾਰ 'ਤੇ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਹਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿੰਨਾਂ ਤਿੰਨ ਵਿਅਕਤੀਆਂ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ ਉਹ ਤਿੰਨ ਵਿਅਕਤੀ ਸਾਨੂੰ ਆਪਣੇ ਬਿਆਨ ਵਾਪਸ ਲੈਣ ਲਈ ਧਮਕੀਆਂ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਅਸੀਂ ਐਫਆਈਆਰ ਵਾਪਸ ਨਾ ਲਈ ਤਾਂ ਉਹ ਸਾਡੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਮ੍ਰਿਤਕ ਵਿਅਕਤੀ ਦੇ ਪੁੱਤਰ ਨੇ ਕਿਹਾ ਕਿ ਸਾਨੂੰ ਸ਼ੰਕਾ ਹੈ ਕਿ ਮੁਲਜ਼ਮ ਰਾਜਨੀਤਿਕ ਪਾਰਟੀਆਂ ਦਾ ਦਬਾਅ ਪਾ ਕੇ ਸਾਡੇ 'ਤੇ ਕੁਝ ਵੀ ਕਰ ਸਕਦੇ ਹਨ ਅਤੇ ਹੁਣ ਸਾਡੇ ਪਰਿਵਾਰ ਦੀ ਜਾਨ ਵੀ ਖਤਰੇ ਵਿੱਚ ਹੈ। ਇਸ ਦੇ ਨਾਲ ਹੀ ਮ੍ਰਿਤਕ ਵਿਅਕਤੀ ਦੇ ਪੁੱਤਰ ਅਤੇ ਮ੍ਰਿਤਕ ਵਿਅਕਤੀ ਦੀ ਪਤਨੀ ਨੇ ਮੀਡੀਆ ਦੇ ਜ਼ਰੀਏ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਆਪਣੀ ਸੁਰੱਖਿਆ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ- ਚਾਂਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਨੇ ਚੜ੍ਹਾ 'ਤਾ ਚੰਨ, ਕੁਝ ਹੀ ਹਫ਼ਤਿਆਂ ਬਾਅਦ ਘਰਦਿਆਂ ਦੇ ਉੱਡਾ ਦਿੱਤੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੀ ਨੂੰ ਹੱਥੀਂ ਨਸ਼ਾ ਦੇਣ ਲੱਗੀ ਸੀ ਪਤਨੀ! ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY