ਗੁਰਦਾਸਪੁਰ (ਵਿਨੋਦ, ਹਰਮਨ)- ਅੱਜ ਗੁਰਦਾਸਪੁਰ ਦੇ ਨਾਮੀ ਪੈਲੇਸ ਵਿੱਚ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮ ਵਿੱਚ ਬਦਲ ਗਿਆ। ਜਦ ਐੱਨ.ਆਰ.ਆਈ. ਲਾੜਾ ਬਰਾਤ ਲੈ ਕੇ ਪੈਲੇਸ ਵਿੱਚ ਨਹੀਂ ਪਹੁੰਚਿਆ ,ਉਧਰ ਲਾੜੇ ਸਮੇਤ ਉਸ ਦੇ ਪੂਰੇ ਪਰਿਵਾਰ ਨੇ ਫੋਨ ਵੀ ਬੰਦ ਕਰ ਦਿੱਤੇ। ਜਦ ਕਿ ਕੁੜੀ ਵਾਲੇ ਉਡੀਕਦੇ ਰਹਿ ਗਏ ਅਤੇ ਖੁਸ਼ੀਆਂ ਦਾ ਮਾਹੌਲ ਗਮ ਵਿੱਚ ਬਦਲ ਗਿਆ। ਕੁੜੀ ਦੇ ਪਰਿਵਾਰ ਨੇ ਗੁਰਦਾਸਪੁਰ ਦੇ ਐੱਸ.ਐੱਸ.ਪੀ ਦਫ਼ਤਰ ਵਿੱਚ ਪੇਸ਼ ਹੋ ਕੇ ਮੁੰਡੇ ਤੇ ਉਸ ਦੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਤਾਂ ਤੁਰੰਤ ਐੱਸ.ਐੱਸ.ਪੀ ਗੁਰਦਾਸਪੁਰ ਨੇ ਐੱਲ.ਓ.ਸੀ ਜਾਰੀ ਕਰਕੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਮੁਲਾਜ਼ਮਾਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਮਾਮਲਾ ਕਰੇਗਾ ਹੈਰਾਨ
ਕੁੜੀ ਪਰਿਵਾਰ ਨੇ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਸ਼ਿਕਾਇਤ ਦੇਣ ਉਪਰੰਤ ਐੱਸ.ਐੱਸ.ਪੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਪਿੰਡ ਸੋਹਲ ਦੇ ਰਹਿਣ ਵਾਲੇ ਹਨ ਅਤੇ ਮੁੰਡਾ ਪਰਿਵਾਰ ਜ਼ਿਲ੍ਹਾ ਕਪੂਰਥਲਾ ਦੇ ਰੇਲ ਕੋਚ ਫੈਕਟਰੀ ਵਿੱਚ ਰਹਿੰਦਾ ਹੈ, ਜਿੱਥੇ ਮੁੰਡੇ ਦਾ ਪਿਓ ਨੌਕਰੀ ਕਰਦਾ ਹੈ ਅਤੇ ਮੁੰਡਾ ਕਨੈਡਾ ਦਾ ਐੱਨ.ਆਰ.ਆਈ ਹੈ। ਉਨ੍ਹਾਂ ਦੱਸਿਆ ਕਿ ਐੱਨ.ਆਰ.ਆਈ ਮੁੰਡੇ ਦਾ ਨਾਮ ਪੰਕਜ ਕੁਮਾਰ ਬੈਂਸ ਨਿਵਾਸੀ ਕਪੂਰਥਲਾ ਹੈ ਜਿਸ ਦਾ ਕੱਲ੍ਹ ਸ਼ਗਨ ਰੇਲ ਕੋਚ ਫੈਕਟਰੀ ਨੇੜੇ ਇਕ ਸਥਾਨਕ ਪੈਲੇਸ ਵਿੱਚ ਲੱਗਿਆ ਸੀ।

ਇਹ ਵੀ ਪੜ੍ਹੋ- ਚਾਂਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਨੇ ਚੜ੍ਹਾ 'ਤਾ ਚੰਨ, ਕੁਝ ਹੀ ਹਫ਼ਤਿਆਂ ਬਾਅਦ ਘਰਦਿਆਂ ਦੇ ਉੱਡਾ ਦਿੱਤੇ ਹੋਸ਼
ਕੁੜੀ ਪਰਿਵਾਰ ਮੁਤਾਬਿਕ ਮੁੰਡੇ ਨੇ ਪਹਿਲਾਂ ਵੀ ਕਿਸੇ ਕੁੜੀ ਨਾਲ ਰਿਸ਼ਤਾ ਕੀਤਾ ਹੋਇਆ ਸੀ, ਪਰ ਅੱਜ ਜਦ ਅਸੀਂ ਪੈਲੇਸ ਵਿੱਚ ਪਹੁੰਚੇ ਤਾਂ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ, ਪਰ ਮੁੰਡੇ ਵਾਲੇ ਬਾਰਾਤ ਲੈ ਕੇ ਨਹੀਂ ਪਹੁੰਚੇ। ਜਦ ਉਨ੍ਹਾਂ ਨੂੰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਬੰਦ ਸਨ ਅਤੇ ਵਿਚੋਲੇ ਦਾ ਵੀ ਫੋਨ ਬੰਦ ਹੈ ਅਤੇ ਐੱਨ.ਆਰ.ਆਈ ਲਾੜੇ ਨੇ ਵੀ ਫੋਨ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਪਰਿਵਾਰ ਮੁਤਾਬਿਕ ਐੱਸ.ਐੱਸ.ਪੀ ਗੁਰਦਾਸਪੁਰ ਨੇ ਸਾਨੂੰ ਭਰੋਸਾ ਦਿੱਤਾ ਹੈ ਅਤੇ ਤੁਰੰਤ ਐੱਲ.ਓ.ਸੀ ਜਾਰੀ ਕਰਕੇ ਉਨ੍ਹਾਂ ਨੇ ਮਾਮਲਾ ਦਰਜ ਕਰਨ ਲਈ ਸੰਬੰਧਤ ਥਾਣੇ ਨੂੰ ਆਦੇਸ਼ ਦਿੱਤੇ ਹਨ ।
ਇਹ ਵੀ ਪੜ੍ਹੋ- ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੀ. ਆਰ. ਟੀ. ਸੀ. ਬੱਸ ਨੇ ਮੋਟਰਸਾਈਕਲ ਚਾਲਕ ਦਰੜਿਆ, ਮੌਕੇ ਤੇ ਹੀ ਮੌਤ
NEXT STORY