ਪਠਾਨਕੋਟ, (ਸ਼ਾਰਦਾ, ਮਨਿੰਦਰ)- ਨਗਰ ਨਾਲ ਲੱਗਦੇ ਪਹਾੜੀ ਖੇਤਰ ਵਿਚ ਸਰਗਰਮ ਲੱਕੜ ਚੋਰੀ ਕਰਨ ਵਾਲਿਆਂ 'ਤੇ ਵਣ ਵਿਭਾਗ ਨੇ ਸ਼ਿਕੰਜਾ ਕੱਸਿਆ ਹੈ। ਬੁੱਧਵਾਰ ਸਵੇਰੇ ਪੁਲਸ ਥਾਣਾ ਇੰਦੋਰਾ ਤਹਿਤ ਆਉਂਦੀ ਮੰਗਵਾਲ ਬੀਟ ਵਿਚ ਕੀਤੀ ਕਾਰਵਾਈ ਵਿਚ ਵਿਭਾਗ ਨੇ 2 ਲੱਕੜ ਕੱਟਣ ਵਾਲਿਆਂ ਨੂੰ ਧਰ-ਦਬੋਚਿਆ ਅਤੇ 2 ਮੌਕੇ ਤੋਂ ਫਰਾਰ ਹੋ ਗਏ।
ਪੁਲਸ ਨੇ ਮੌਕੇ ਤੋਂ ਲੱਕੜ ਕੱਟਣ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਣ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੰਗਵਾਲ ਬੀਟ ਤਹਿਤ ਕੁਝ ਲੋਕ ਨਾਜਾਇਜ਼ ਤੌਰ 'ਤੇ ਲੱਕੜ ਕੱਟ ਰਹੇ ਹਨ। ਇਸ ਦੌਰਾਨ ਆਰ. ਓ. ਸ਼ਿਵਪਾਲ ਦੀ ਅਗਵਾਈ ਹੇਠ ਕੇਸ਼ਵ ਸਿੰਘ ਵੀ. ਓ., ਬਲਵੰਤ, ਅਭਿਸ਼ੇਕ, ਸੁਨੀਲ ਕੁਮਾਰ, ਅਮਿਤ, ਮੋਹਿਤ, ਵਣ ਰੱਖਿਅਕ ਮਹਿੰਦਰ, ਪ੍ਰਕਾਸ਼ ਆਦਿ ਨੇ ਸਵੇਰੇ 4 ਵਜੇ ਰੇਡ ਕੀਤੀ ਤਾਂ ਉਥੇ ਜਨਕ ਰਾਜ ਪੁੱਤਰ ਹਰਨਾਮ ਸਿੰਘ ਵਾਸੀ ਕਰੋਹ ਗੰਗਥ ਅਤੇ ਕਿਸ਼ਨ ਚੰਦ ਪੁੱਤਰ ਵਕੀਲ ਚੰਦ ਪਿੰਡ ਚੰਗਰਾਰਾ, ਗੰਗਥ ਨੂੰ ਧਰ- ਦਬੋਚਿਆ ਜਦਕਿ ਉਨ੍ਹਾਂ ਦੇ 2 ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਫੜੀ ਗਈ ਲੱਕੜ ਦੀ ਕੀਮਤ 77,791 ਰੁਪਏ ਦੱਸੀ ਜਾ ਰਹੀ ਹੈ। ਉਧਰ, ਪੁਲਸ ਦੀ ਟੀਮ ਮੇਘਨਾਥ, ਸ਼ਸ਼ੀ ਕੁਮਾਰ, ਜਗਦੀਸ਼ ਨੇ ਮੌਕੇ 'ਤੇ ਪੁੱਜ ਕੇ ਦੋਵੇਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਚਾਲੂ ਭੱਠੀ, ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ, 2 ਗ੍ਰਿਫਤਾਰ, 2 ਫਰਾਰ
NEXT STORY