ਗੁਰਦਾਸਪੁਰ, (ਵਿਨੋਦ)- ਪੰਜਾਬ 'ਚ ਬਿਨਾਂ ਯੋਜਨਾ ਤੇ ਮਨਜ਼ੂਰੀ ਦੇ ਵੱਡੇ-ਵੱਡੇ ਪ੍ਰਾਜੈਕਟਾਂ ਦੇ ਨੀਂਹ-ਪੱਥਰ ਰੱਖਣ ਦੀ ਪ੍ਰੰਪਰਾ ਆਮ ਹੈ। ਜਦੋਂ ਨੀਂਹ-ਪੱਥਰ ਰੱਖਿਆ ਜਾਂਦਾ ਹੈ, ਉਦੋਂ ਪ੍ਰਾਜੈਕਟ ਦੇ ਲਾਭ ਗਿਣਾ ਕੇ ਨੇਤਾ ਝੂਠੀ ਵਾਹ-ਵਾਹੀ ਖੱਟਦੇ ਹਨ ਪਰ ਜ਼ਿਆਦਾਤਰ ਪ੍ਰਾਜੈਕਟਾਂ ਦੇ ਸਾਲਾਂਬੱਧੀ ਨੀਂਹ-ਪੱਥਰ ਹੀ ਰਹਿ ਜਾਂਦੇ ਹਨ ਤੇ ਪ੍ਰਾਜੈਕਟ ਪੂਰੇ ਹੋਣੇ ਤਾਂ ਦੂਰ ਦੀ ਗੱਲ, ਉਨ੍ਹਾਂ 'ਤੇ ਇਕ ਇੱਟ ਵੀ ਨਹੀਂ ਲੱਗਦੀ। ਇਹੀ ਕਾਰਨ ਹੈ ਕਿ ਬਿਨਾਂ ਕੰਮ ਕਰਵਾਏ ਹੀ ਪ੍ਰਾਜੈਕਟ 'ਤੇ ਆਉਣ ਵਾਲੀ ਜਾਂ ਤਾਂ ਲਾਗਤ ਕਈ ਗੁਣਾ ਵਧ ਜਾਂਦੀ ਹੈ ਜਾਂ ਉਸ ਪ੍ਰਾਜੈਕਟ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ ਤੇ ਰੱਖਿਆ ਨੀਂਹ-ਪੱਥਰ ਲੋਕਾਂ 'ਚ ਮਜ਼ਾਕ ਦਾ ਕਾਰਨ ਤਾਂ ਬਣਦਾ ਹੀ ਹੈ, ਨਾਲ ਹੀ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੰਦਾ ਹੈ।
ਉਂਝ ਤਾਂ ਗੁਰਦਾਸਪੁਰ 'ਚ ਕਈ ਨੀਂਹ-ਪੱਥਰ ਅਜਿਹੇ ਲੱਗੇ ਦਿਖਾਈ ਦਿੰਦੇ ਹਨ, ਜੋ ਬਸ ਨੀਂਹ-ਪੱਥਰ ਤੱਕ ਹੀ ਸੀਮਤ ਰਹਿ ਗਏ ਹਨ ਤੇ ਉਨ੍ਹਾਂ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਪਰ ਗੁਰਦਾਸਪੁਰ 'ਚ ਨਵੇਂ ਬਣਨ ਵਾਲੇ ਬੱਸ ਸਟੈਂਡ ਦਾ ਰੱਖਿਆ ਨੀਂਹ-ਪੱਥਰ ਇਸ ਸਮੇਂ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੀ ਹੈ ਨਵਾਂ ਬੱਸ ਸਟੈਂਡ ਬਣਾਉਣ ਦਾ ਕਾਰਨ
ਗੁਰਦਾਸਪੁਰ ਸ਼ਹਿਰ ਜ਼ਿਲਾ ਹੈੱਡਕੁਆਰਟਰ ਹੈ ਤੇ ਗੁਰਦਾਸਪੁਰ ਤੋਂ ਦਿੱਲੀ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਗੰਗਾਨਗਰ ਸਮੇਤ ਵੱਡੇ ਸ਼ਹਿਰਾਂ ਲਈ ਸਿੱਧੀ ਬੱਸ ਸੇਵਾ ਮੁਹੱਈਆ ਹੈ ਪਰ ਗੁਰਦਾਸਪੁਰ ਦਾ ਬੱਸ ਸਟੈਂਡ ਸ਼ਹਿਰ ਦੇ ਵਿਚੋ-ਵਿਚ ਬਹੁਤ ਘੱਟ ਜਗ੍ਹਾ 'ਤੇ ਹੋਣ ਕਾਰਨ ਲੋਕਾਂ ਨੂੰ ਕੋਈ ਵੀ ਸਹੂਲਤ ਮੁਹੱਈਆ ਕਰਵਾਉਣ 'ਚ ਅਸਫਲ ਸਿੱਧ ਹੋ ਰਿਹਾ ਹੈ। ਬੱਸ ਸਟੈਂਡ 'ਚ ਜਗ੍ਹਾ ਦੀ ਕਮੀ ਕਾਰਨ ਨਾ ਤਾਂ ਬੱਸਾਂ ਦੇ ਖੜ੍ਹੇ ਹੋਣ ਲਈ ਸ਼ੈੱਡ ਹਨ ਤੇ ਨਾ ਹੀ ਹੋਰ ਸਹੂਲਤਾਂ, ਲੰਬੀ ਦੂਰੀ ਦੀਆਂ ਬੱਸਾਂ ਤਾਂ ਬੱਸ ਸਟੈਂਡ ਦੇ ਬਾਹਰ ਹੀ ਸਾਲਾਂ ਤੋਂ ਖੜ੍ਹੀ ਹੁੰਦੀਆਂ ਆ ਰਹੀਆਂ ਹਨ। ਇਹ ਜ਼ਿਲਾ ਪ੍ਰੀਸ਼ਦ ਦੇ ਅਧੀਨ ਹੈ ਤੇ ਉਸ ਦੀ ਜ਼ਮੀਨ 'ਤੇ ਹੀ ਬਣਿਆ ਹੋਇਆ ਹੈ।
ਇਸ ਸਮੱਸਿਆ ਕਾਰਨ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-7, ਜੋ ਗੁਰਦਾਸਪੁਰ-ਤਿੱਬੜੀ ਰੋਡ 'ਤੇ ਹੈ, 'ਚੋਂ ਨਵਾਂ ਬੱਸ ਸਟੈਂਡ ਬਣਾਉਣ ਲਈ 5 ਏਕੜ ਜ਼ਮੀਨ ਲਈ, ਜਿਸ ਦੇ ਇਕ ਪਾਸੇ ਗੁਰਦਾਸਪੁਰ ਬਾਈਪਾਸ ਤੇ ਦੂਜੇ ਪਾਸੇ ਤਿੱਬੜੀ ਰੋਡ ਹੈ।
ਜ਼ਮੀਨ 'ਤੇ ਝੁੱਗੀਆਂ-ਝੌਂਪੜੀਆਂ ਵਾਲਿਆਂ ਦਾ ਕਬਜ਼ਾ
ਨਵੇਂ ਬਣਨ ਵਾਲੇ ਬੱਸ ਸਟੈਂਡ ਦਾ ਨੀਂਹ-ਪੱਥਰ ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 31 ਅਗਸਤ 2012 ਨੂੰ ਰੱਖਿਆ ਸੀ ਤੇ ਇਕ ਸਾਲ 'ਚ ਪੂਰਾ ਕਰਨ ਦਾ ਐਲਾਨ ਕੀਤਾ ਸੀ ਤੇ ਸਰਕਾਰ ਵੱਲੋਂ 25 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਐਲਾਨ ਕਾਰਨ ਨਗਰ ਸੁਧਾਰ ਟਰੱਸਟ ਨੇ ਸਕੀਮ 'ਚ ਤੇਜ਼ ਰੌਸ਼ਨੀ ਵਾਲੀਆਂ ਲਾਈਟਾਂ, ਝੂਲੇ ਤੇ ਬੱਚਿਆਂ ਦੇ ਮਨੋਰੰਜਨ ਲਈ ਸਾਮਾਨ ਵੀ ਲਾ ਦਿੱਤਾ, ਜਿਸ 'ਤੇ ਲੱਖਾਂ ਰੁਪਏ ਖਰਚ ਕੀਤੇ ਗਏ ਪਰ ਇੰਨੇ ਸਾਲ ਬੀਤਣ ਦੇ ਬਾਵਜੂਦ ਬੱਸ ਸਟੈਂਡ ਦਾ ਨਿਰਮਾਣ ਕੰਮ ਪੂਰਾ ਹੋਣਾ ਤਾਂ ਦੂਰ, ਇਕ ਇੱਟ ਵੀ ਨਹੀਂ ਲੱਗੀ। ਬੱਸ ਸਟੈਂਡ ਲਈ ਅਲਾਟ ਕੀਤੀ ਗਈ ਜ਼ਮੀਨ 'ਤੇ ਝੁੱਗੀਆਂ-ਝੌਂਪੜੀਆਂ ਵਾਲਿਆਂ ਦਾ ਕਬਜ਼ਾ ਹੈ।
ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY