ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-2 ਸਥਿਤ ਹਰਿਆਣੇ ਦੇ ਮੁੱਖ ਮੰਤਰੀ ਦੇ ਘਰ ਕੋਲ 23 ਸਾਲਾ ਇਕ ਬੀ. ਡੀ. ਐੱਸ. ਦੀ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਉਸਨੂੰ ਤੁਰੰਤ ਸੈਕਟਰ-16 ਹਸਪਤਾਲ ’ਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ।
ਲਡ਼ਕੀ ਦੀ ਪਹਿਚਾਣ ਹਰਿਆਣਾ ਦੇ ਹਿਸਾਰ ਦੀ ਵੰਸ਼ਿਕਾ ਦੇ ਰੂਪ ’ਚ ਹੋਈ ਹੈ। ਉਹ ਜੇ. ਸੀ. ਬੀ. ਕਾਲਜ ਸਿਰਸਾ ’ਚ ਬੀ. ਡੀ. ਐੱਸ. ਕਰ ਰਹੀ ਹੈ। ਸੈਕਟਰ-3 ਥਾਣਾ ਪੁਲਸ ਨੇ ਡੀ. ਡੀ. ਆਰ. ਦਰਜ ਮਾਮਲੇ ਦੀ ਸੂਚਨਾ ਪਰਿਵਾਰ ਨੂੰ ਦੇ ਦਿੱਤੀ ਹੈ। ਹਾਲੇ ਲਡ਼ਕੀ ਦੇ ਜ਼ਹਿਰ ਖਾਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ। ਲਡ਼ਕੀ ਦੇ ਹੋਸ਼ ਆਉਣ ’ਤੇ ਪੁਲਸ ਪੁੱਛਗਿਛ ਕਰੇਗੀ।
ਡੀ. ਐੱਸ. ਪੀ. ਸੈਂਟਰਲ ਨੇ ਦੱਸਿਆ ਕਿ ਸੋਮਵਾਰ ਸ਼ਾਮ 7 ਵਜੇ ਸੂਚਨਾ ਮਿਲੀ ਕਿ ਇਕ ਲਡ਼ਕੀ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜ਼ਹਿਰ ਖਾ ਲਿਆ ਹੈ। ਪੁਲਸ ਨੂੰ ਉਸ ਲਡ਼ਕੀ ਕੋਲੋਂ ਮਿਲੇ ਦਸਤਵੇਜ਼ਾਂ ’ਚ ਉਸਦੇ ਪਰਿਵਾਰ ਦਾ ਮੋਬਾਇਲ ਨੰਬਰ ਮਿਲਿਆ। ਲਡ਼ਕੀ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਉਸਦੇ ਬਿਆਨ ਵੀ ਦਰਜ ਨਹੀਂ ਹੋ ਸਕੇ।
ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ 3 ਰੋਜ਼ਾ ਭੁੱਖ ਹਡ਼ਤਾਲ ਕੀਤੀ ਸ਼ੁਰੂ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
NEXT STORY