ਪਟਿਆਲਾ, (ਬਲਜਿੰਦਰ)- ਦੇਰ ਸ਼ਾਮ ਭਾਖਡ਼ਾ ਨਹਿਰ ਵਿਚ ਇਕ 25 ਸਾਲਾ ਲਡ਼ਕੀ ਨੇ ਛਾਲ ਮਾਰ ਦਿੱਤੀ, ਜਿਸ ਨੂੰ ਗੋਤਾਖੋਰਾਂ ਨੇ ਬਚਾਅ ਲਿਆ। ਜਦੋਂ ਲਡ਼ਕੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਮਥੁਰਾ ਕਾਲੋਨੀ ਦੀ ਰਹਿਣ ਵਾਲੀ ਹੈ। ਇਕ ਮੌਲਵੀ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਜਦੋਂ ਉਹ ਇਸ ਸਬੰਧੀ ਸ਼ਿਕਾਇਤ ਲੈ ਕੇ ਥਾਣਾ ਕੋਤਵਾਲੀ ਦੀ ਪੁਲਸ ਕੋਲ ਪਹੁੰਚੀ ਤਾਂ ਉਥੇ ਵੀ ਉਸ ਨੂੰ ਸਮਝੌਤਾ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਉਹ ਘਰ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਤੰਗ ਆ ਕੇ ਉਸ ਨੇ ਅੱਜ ਭਾਖਡ਼ਾ ਨਹਿਰ ਵਿਚ ਛਾਲ ਮਾਰੀ ਹੈ।
ਇਧਰ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਲਡ਼ਕੀ ਨੂੰ ਅਗਲੀ ਪੁੱਛਗਿੱਛ ਲਈ ਪੁਲਸ ਹਵਾਲੇ ਕਰ ਦਿੱਤਾ। ਇਥੇ ਲਡ਼ਕੀ ਨੇ ਸਾਫ ਕੀਤਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕਿਸ ਮੂੰਹ ਨਾਲ ਸਮਾਜ ਵਿਚ ਜੀਅ ਸਕਦੀ ਹੈ?
ਮਿਲਾਵਟੀ ਪਦਾਰਥਾਂ ’ਤੇ ਰੋਕ ਲਾਉਣ ’ਚ ਦੇਸ਼ ਭਰ ’ਚੋਂ ਪੰਜਾਬ ਅੱਵਲ
NEXT STORY