ਪਟਿਆਲਾ : ਪਟਿਆਲਾ 'ਚ ਇਕ ਕਾਰੋਬਾਰੀ ਦੇ ਘਰ ਨੌਕਰਾਣੀ ਵੱਡੀ ਕਾਂਡ ਕਰਨ ਦੀ ਫ਼ਿਰਾਕ 'ਚ ਸੀ ਪਰ ਕਾਰੋਬਾਰੀ ਦੀ ਸਮਝਦਾਰੀ ਨਾਲ ਉਨ੍ਹਾਂ ਦਾ ਬਚਾਅ ਹੋ ਗਿਆ ਅਤੇ ਨੌਕਰਾਣੀ ਰਫ਼ੂਚੱਕਰ ਹੋ ਗਈ। ਦਰਅਸਲ ਉਕਤ ਕਾਰੋਬਾਰੀ ਨੇ 6 ਦਿਨ ਪਹਿਲਾਂ ਹੀ ਨੇਪਾਲ ਦੀ ਰਹਿਣ ਵਾਲੀ ਇਕ ਕੁੜੀ ਨੂੰ ਨੌਕਰਾਣੀ ਵਜੋਂ ਆਪਣੇ ਘਰ ਕੰਮ 'ਤੇ ਰੱਖਿਆ ਸੀ।
ਇਹ ਵੀ ਪੜ੍ਹੋ : PGI ’ਚ ਬਣੇਗਾ ਦੇਸ਼ ਦਾ ਪਹਿਲਾ ਮੈਡੀਕਲ ਮਿਊਜ਼ੀਅਮ, 61 ਸਾਲਾਂ ਦਾ ਸਫ਼ਰ ਦੇਖਣ ਦਾ ਮਿਲੇਗਾ ਮੌਕਾ
ਇਕ ਦਿਨ ਜਦੋਂ ਉਸ ਦੀ ਪਤਨੀ ਘਰ ਨਹੀਂ ਸੀ ਤਾਂ ਨੌਕਰਾਣੀ ਨੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਖਾਣਾ ਦਿੱਤਾ ਅਤੇ ਉਸ 'ਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ। ਜਦੋਂ ਪਿਓ-ਪੁੱਤ ਨੇ ਰੋਟੀ ਖਾਣੀ ਸ਼ੁਰੂ ਕੀਤੀ ਤਾਂ ਕਾਰੋਬਾਰੀ ਨੂੰ ਅਚਾਨਕ ਨੀਂਦ ਆਉਣ ਲੱਗ ਪਈ ਤਾਂ ਉਸ ਨੂੰ ਸ਼ੱਕ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦਾ Alert, ਸੂਬਾ ਵਾਸੀਆਂ ਲਈ ਜਾਰੀ ਹੋਈ ਚਿਤਾਵਨੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
ਉਸ ਨੇ ਤੁਰੰਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰ ਦਿੱਤਾ ਕਿ ਕੁੱਝ ਗੜਬੜ ਹੈ। ਇੰਨੇ 'ਚ ਦੋਹਾਂ ਪਿਓ-ਪੁੱਤ ਨੂੰ ਗੂੜ੍ਹੀ ਨੀਂਦ ਆ ਗਈ। ਉਨ੍ਹਾਂ ਦੀਆਂ ਸਾਰੀਆਂ ਗੱਲਾਂ ਨੌਕਰਾਣੀ ਨੇ ਸੁਣ ਲਈਆਂ ਸਨ, ਜਿਸ ਤੋਂ ਬਾਅਦ ਉਹ ਘਰੋਂ ਫ਼ਰਾਰ ਹੋ ਗਈ। ਇਹ ਸਾਰੀ ਘਟਨਾ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਨੌਕਰਾਣੀ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕਾਰੋਬਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੌਕਰਾਣੀ ਦਾ ਆਧਾਰ ਕਾਰਡ ਲਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਬਾਦਲ ਦੀ ਪੇਸ਼ੀ ਨੂੰ ਲੈ ਕੇ ਦੇਖੋ ਕੀ ਬੋਲੇ ਬਿਕਰਮ ਮਜੀਠੀਆ
NEXT STORY