ਸਮਰਾਲਾ, (ਗਰਗ, ਬੰਗੜ)- ਇਥੋਂ ਨੇੜਲੇ ਪਿੰਡ ਮਾਣੀ ਦੀ 26 ਸਾਲਾ ਮੁਟਿਆਰ ਨੇ ਅੱਜ ਤੜਕੇ ਆਪਣੇ ਪਿਤਾ ਦੀ ਰਿਵਾਲਵਰ ਨਾਲ ਸਿਰ 'ਚ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਪਿੰਡ ਦੀਆਂ 2 ਔਰਤਾਂ ਅਤੇ 1 ਲੜਕੇ ਸਮੇਤ ਇਕੋ ਪਰਿਵਾਰ ਦੇ 3 ਜੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਲੜਕੀ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਜਾਣਕਾਰੀ ਅਨੁਸਾਰ ਪਿੰਡ ਮਾਣਕੀ ਦੀ ਰਹਿਣ ਵਾਲੀ ਗਗਨਦੀਪ ਕੌਰ ਦਾ ਪਰਿਵਾਰ 3 ਸਾਲ ਪਹਿਲਾਂ ਹੀ ਕਲਕੱਤਾ ਤੋਂ ਆ ਕੇ ਇਥੇ ਵਸਣ ਲੱਗਿਆ ਸੀ ਅਤੇ 2 ਸਾਲ ਪਹਿਲਾਂ ਅਮਰੀਕਾ ਦੇ ਪੱਕੇ ਨਿਵਾਸੀ ਸਰਬਜੀਤ ਸਿੰਘ ਨਾਲ ਉਸ ਦਾ ਵਿਆਹ ਹੋਇਆ ਸੀ। ਇਸੇ ਦੌਰਾਨ ਗਗਨਦੀਪ ਕੌਰ ਦੇ ਪਿੰਡ ਦਾ ਹੀ ਇਕ ਲੜਕਾ ਗੁਰਿੰਦਰ ਸਿੰਘ ਉਰਫ ਤੋਤੀ, ਜੋ ਕਿ ਖੁਦ ਵੀ ਅਮਰੀਕਾ ਦਾ ਸਿਟੀਜ਼ਨ ਹੈ, ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ ਅਤੇ ਉਸ ਨੇ ਉਸ ਨੂੰ ਬਲੈਕਮੇਲ ਕਰਦੇ ਹੋਏ ਪੰਜ ਲੱਖ ਰੁਪਏ ਦੀ ਮੰਗ ਕੀਤੀ। ਤੋਤੀ ਦਾ ਕਹਿਣਾ ਸੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਦੇ ਪਤੀ ਨੂੰ ਉਸ ਦੇ ਗਲਤ ਕਰੈਕਟਰ ਬਾਰੇ ਦੱਸ ਕੇ ਉਸ ਦਾ ਤਲਾਕ ਕਰਵਾ ਦੇਵੇਗਾ। ਗੁਰਿੰਦਰ ਸਿੰਘ ਗਗਨਦੀਪ ਕੌਰ ਨੂੰ ਵਾਰ-ਵਾਰ ਫੋਨ ਕਰਕੇ ਤੰਗ-ਪ੍ਰੇਸ਼ਾਨ ਕਰਦਾ ਰਿਹਾ ਅਤੇ ਜਦੋਂ ਪੈਸਿਆਂ ਦੀ ਮੰਗ ਪੂਰੀ ਨਾ ਹੋਈ ਤਾਂ ਉਸ ਨੇ ਅਮਰੀਕਾ ਵਿਚ ਹੀ ਉਸ ਦੇ ਕੋਲ ਰਹਿੰਦੇ ਗਗਨਦੀਪ ਦੇ ਪਤੀ ਸਰਬਜੀਤ ਸਿੰਘ ਨੂੰ ਉਸ ਦੇ ਕਰੈਕਟਰ ਬਾਰੇ ਚੰਗਾ-ਮਾੜਾ ਕਹਿੰਦੇ ਹੋਏ ਦੋਵਾਂ ਦਾ ਪਿਛਲੇ ਮਹੀਨੇ ਤਲਾਕ ਕਰਵਾ ਦਿੱਤਾ।
ਤਲਾਕ ਹੋਣ ਮਗਰੋਂ ਗੁਰਿੰਦਰ ਸਿੰਘ ਤੋਤੀ ਅਤੇ ਉਸ ਦੀ ਮਾਤਾ ਗੁਰਮੀਤ ਕੌਰ ਅਤੇ ਦਾਦੀ ਬਲਜਿੰਦਰ ਕੌਰ ਨੇ ਵੀ ਲੜਕੀ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਖੀਰ ਗਗਨਦੀਪ ਕੌਰ ਨੇ ਅੱਜ ਤੜਕੇ 5 ਵਜੇ ਆਪਣੇ ਪਿਤਾ ਦੀ ਲਾਇਸੈਂਸੀ 38 ਬੋਰ ਰਿਵਾਲਵਰ ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੜਕੀ ਨੇ ਗੁਰਿੰਦਰ ਸਿੰਘ ਤੋਤੀ, ਉਸ ਦੀ ਮਾਤਾ ਅਤੇ ਦਾਦੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਦੇ ਹੋਏ ਇਕ ਖੁਦਕੁਸ਼ੀ ਨੋਟ ਵੀ ਲਿਖਿਆ, ਜੋ ਕਿ ਮੌਕੇ 'ਤੇ ਪੁਲਸ ਨੇ ਬਰਾਮਦ ਕਰ ਲਿਆ ਹੈ। ਇਸ ਸੰਬੰਧ 'ਚ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਨੇ ਮ੍ਰਿਤਕ ਲੜਕੀ ਦੇ ਪਿਤਾ ਭਾਗ ਸਿੰਘ ਦੇ ਬਿਆਨਾਂ 'ਤੇ 3 ਦੋਸ਼ੀਆਂ ਖਿਲਾਫ਼ ਕੇਸ ਦਰ
ਮਾਂ-ਧੀ ਨਾਲ ਛੇੜਛਾੜ ਦੇ ਦੋਸ਼ਾਂ 'ਚ ਹੋਵੇ ਏ. ਐੱਸ. ਆਈ. ਦੀ ਗ੍ਰਿਫ਼ਤਾਰੀ : ਡਾ. ਚੀਮਾ
NEXT STORY