ਚੰਡੀਗੜ੍ਹ — SYL ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਇਨੇਲੋ ਨੇਤਾ ਅਭੈ ਚੌਟਾਲਾ ਮੀਡੀਆ ਦਾ ਸਾਹਮਣੇ ਹੋਏ ਹਨ , ਜਿਸ ਵਿਚ ਉਨ੍ਹਾਂ ਨੇ ਕਿਹਾ ਕਿ SYL ਨੂੰ ਲੈ ਕੇ ਸਾਡੀ ਪੂਰੀ ਤਿਆਰੀ ਹੈ। ਸੂਬੇ ਦੇ ਮੁੱਖ ਮੰਤਰੀ ਕਿਉਂ ਚੁੱਪ ਹਨ, ਉਹ ਅਧਿਕਾਰੀਆਂ ਦੇ ਬਿਆਨਾਂ ਨਾਲ ਲੋਕਾਂ ਵਿਚ ਡਰ ਪੈਦਾ ਕਰ ਰਹੇ ਹਨ। ਚੌਟਾਲਾ ਨੇ ਕਿਹਾ ਕਿ ਅਸੀਂ ਕਾਨੂੰਨ ਆਪਣੇ ਹੱਥ ਵਿਚ ਨਹੀਂ ਲਵਾਂਗੇ। ਅਸੀਂ ਇਸ ਤਰ੍ਹਾਂ ਕਰਨ ਲਈ ਵਾਹਨ ਨਹੀਂ ਰੋਕ ਰਹੇ, ਅੰਦੋਲਣ ਬਿਲਕੁੱਲ ਸ਼ਾਂਤ ਤਰੀਕੇ ਨਾਲ ਹੋਵੇਗਾ। ਹਰਿਆਣੇ ਦੀ ਹੱਦ ਉਤੇ ਇਨੇਲੋ 5 ਸਥਾਨਾਂ ਉਤੇ ਵਾਹਨ ਰੋਕੇਗੀ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਗੋਲੀਆਂ ਚਲਵਾ ਦਈਏ ਪਰ ਹਰ ਹਾਲ ਵਿਚ ਰਸਤਾ ਬੰਦ ਹੋਵੇਗਾ। ਅਧਿਕਾਰੀ ਫੌਰਸ ਬੁਲਾ ਕੇ ਡਕ ਪੈਦਾ ਕਰਨ ਦੀ ਖੇਡ ਨਾ ਖੇਡਣ। ਇਨੇਲੋ SYL ਦੇ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਹਰਿਆਣੇ ਨੂੰ ਜਿਹੜੇ ਲੋਕ ਉਜਾੜਣ ਲਈ ਲੱਗੇ ਹਨ, ਉਨ੍ਹਾਂ ਦੇ ਖਿਲਾਫ ਆਖਰੀ ਸਾਹਾਂ ਤੱਕ ਅੰਦੋਲਣ ਜਾਰੀ ਰਹੇਗਾ।
ਇਸ ਦੇ ਨਾਲ ਹੀ ਚੌਟਾਲਾ ਨੇ ਕਿਹਾ ਕਿ 9 ਤਰੀਖ ਤੱਕ ਕਿਸੇ ਏਜੰਸੀ ਨੂੰ ਨਹਿਰ ਬਣਾਉਣ ਦਾ ਕੰਮ ਦੇ ਦੇਣ, ਨਹੀਂ ਤਾਂ ਮੁੱਖ ਮੰਤਰੀ ਕਹਿਣਗੇ ਕਿ ਅਸੀਂ ਨਹਿਰ ਬਣਵਾਵਾਂਗੇ ਅਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗੇ।
ਹਰਿਆਣੇ ਨੂੰ ਆਪਣਾ ਘਰ ਦੱਸਣ ਵਾਲੇ ਪ੍ਰਧਾਨ ਮੰਤਰੀ ਦਾ ਵਿਵਹਾਰ ਹਰਿਆਣੇ ਨਾਲ ਸੌਤੇਲਾ ਕਿਉਂ ਹੈ।
ਤਿੰਨ ਦਿਨ ਪਹਿਲਾਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਗਟਰ 'ਚੋਂ ਮਿਲੀ, ਮਾਮਲਾ ਦਰਜ
NEXT STORY