ਜਲੰਧਰ (ਮਹੇਸ਼ ਖੋਸਲਾ)-ਜਲੰਧਰ ਕੈਂਟ ਹਲਕੇ ’ਚ ਕਾਂਗਰਸ ਦਾ ਗ੍ਰਾਫ਼ ਲਗਾਤਾਰ ਹੇਠਾਂ ਡਿਗ ਰਿਹਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਰਗਟ ਸਿੰਘ ਨੂੰ ਤੀਜੀ ਵਾਰ ਵਿਧਾਇਕ ਬਣਾਉਣ ਵਿਚ ਆਪਣੀ ਵੱਡੀ ਭੂਮਿਕਾ ਨਿਭਾਉਣ ਵਾਲੇ ਰੋਹਨ ਸਹਿਗਲ, ਮਿੰਟੂ ਜੁਨੇਜਾ, ਅਮਰੀਕ ਬਾਗੜੀ, ਜਲੰਧਰ ਅਤੇ ਕਰਤਾਰਪੁਰ ਇੰਪਰੂਵਮੈਂਟ ਟਰੱਸਟਾਂ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਬੇਟੇ ਕਾਕੂ ਆਹਲੂਵਾਲੀਆ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਰਾਜੇਸ਼ ਭੱਟੀ ਧੀਣਾ, ਬਚਿੱਤਰ ਸਿੰਘ ਕੁਲਾਰ ਅਤੇ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਵਰਗੇ ਕਈ ਵੱਡੇ ਆਗੂ ਉਨ੍ਹਾਂ ਦਾ ਸਾਥ ਛੱਡ ਕੇ ਪੰਜਾਬ ਦੀ ਸੱਤਾਧਾਰੀ ਪਾਰਟੀ (ਆਮ ਆਦਮੀ ਪਾਰਟੀ) ਵਿਚ ਸ਼ਾਮਲ ਹੋ ਚੁੱਕੇ ਹਨ।
ਪਰਗਟ ਸਿੰਘ ਦਾ ਸਾਥ ਛੱਡ ਚੁੱਕੇ ਕਾਂਗਰਸੀ ਆਗੂਆਂ ਨੂੰ ਚੋਣਾਂ ਦੇ ਸਮੇਂ ਲੱਗਦਾ ਸੀ ਕਿ ਚੰਨੀ ਸਰਕਾਰ ਪੰਜਾਬ ਵਿਚ ਰਿਪੀਟ ਹੋਣ ਜਾ ਰਹੀ ਹੈ। ਅਜਿਹੀ ਹਾਲਤ ’ਚ ਪਰਗਟ ਸਿੰਘ ਨੂੰ ਵਿਧਾਇਕ ਬਣਾਉਣਾ ਬਿਹਤਰ ਹੈ ਪਰ ਜਦੋਂ ਚੋਣ ਨਤੀਜੇ ਆਏ ਤਾਂ ਕਾਂਗਰਸ ਦੀ ਹੋਈ ਸ਼ਰਮਨਾਕ ਹਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਤੋਂ ਬਾਅਦ ਹੌਲੀ-ਹੌਲੀ ਪਰਗਟ ਸਿੰਘ ਦੇ ਬਹੁਤ ਕਰੀਬੀ ਸਾਥੀ ਵੀ ਉਨ੍ਹਾਂ ਦਾ ਸਾਥ ਛੱਡਣ ਲੱਗੇ। ਕੈਂਟ ਹਲਕੇ ’ਚ ਕਾਂਗਰਸ ਦੀ ਮੌਜੂਦਾ ਸਥਿਤੀ ਦੱਸ ਰਹੀ ਹੈ ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਅਤੇ ਕੈਂਟ ਹਲਕੇ ਦੇ ਵਾਰਡਾਂ ’ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ’ਚ ਪਰਗਟ ਸਿੰਘ ਵੱਲੋਂ ਕਾਂਗਰਸ ਨੂੰ ਜਿੱਤ ਦਿਵਾਉਣੀ ਆਸਾਨ ਨਹੀਂ ਹੋਵੇਗੀ, ਜਿਸ ਦਾ ਮੁੱਖ ਕਾਰਨ ਹੈ ਕਿ ਉਨ੍ਹਾਂ ਦੇ ਜ਼ਿਆਦਾ ਭਰੋਸੇ ਵਾਲੇ ਹੀ ਉਨ੍ਹਾਂ ਨੂੰ ਛੱਡ ਗਏ ਹਨ।
ਇਹ ਵੀ ਪੜ੍ਹੋ : ਨਹੀਂ ਰੀਸਾਂ ਸਿਹਤ ਵਿਭਾਗ ਦੀਆਂ, ਭ੍ਰਿਸ਼ਟਾਚਾਰ ਦੇ ਮੁਲਜ਼ਮ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਮੁੜ ਜਲੰਧਰ 'ਚ ਤਾਇਨਾਤ
ਹੁਣ ਪਰਗਟ ਸਿੰਘ ਨੂੰ ‘ਆਪ’ ਵਿਚ ਸ਼ਾਮਲ ਹੋ ਚੁੱਕੇ ਰੋਹਨ ਸਹਿਗਲ, ਮਿੰਟੂ ਜੁਨੇਜਾ ਅਤੇ ਬਾਗੜੀ ਦੇ ਵਾਰਡਾਂ ਵਿਚੋਂ ਕੌਂਸਲਰ ਦੀ ਚੋਣ ਲੜਾਉਣ ਲਈ ਵੀ ਨਵੇਂ ਉਮੀਦਵਾਰ ਵੀ ਲੱਭਣੇ ਪੈਣਗੇ। ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਸਾਬਕਾ ਕਾਂਗਰਸੀ ਕੌਂਸਲਰ ਪਰਗਟ ਸਿੰਘ ਦਾ ਸਾਥ ਛੱਡਣ ਦੀ ਤਿਆਰੀ ਕਰ ਰਹੇ ਹਨ। ਉਹ ਵੀ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋ ਕੇ ਅਗਲੀ ਚੋਣ ਲੜਨੀ ਚਾਹੁੰਦੇ ਹਨ ਕਿਉਂਕਿ ਸਰਕਾਰ ਵਿਚ ਰਹਿ ਕੇ ਹੀ ਉਹ ਲੋਕਾਂ ਲਈ ਕੁਝ ਬਿਹਤਰ ਕਰ ਸਕਣਗੇ। ਪਰਗਟ ਸਿੰਘ ਦਾ ਗੁਣਗਾਨ ਕਰਦੇ ਰਹੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦੀ ਵੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਪਰਗਟ ਸਿੰਘ ਨੂੰ ਲੋਕ ਸਭਾ ਦੀ ਉਪ ਚੋਣ ਅਤੇ ਨਿਗਮ ਚੋਣਾਂ ਵਿਚ ਬੁਰੀ ਤਰ੍ਹਾਂ ਹਰਾ ਕੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇ।
ਨਜ਼ਦੀਕੀਆਂ ਦੇ ਸਾਥ ਛੱਡ ਜਾਣ ਦੀ ਵੀ ਪਰਗਟ ਸਿੰਘ ਨਹੀਂ ਕਰਦੇ ਪ੍ਰਵਾਹ
ਪੰਜਾਬ ਪੁਲਸ ਦੇ ਐੱਸ. ਪੀ. ਅਤੇ ਡਾਇਰੈਕਟਰ ਸਪੋਰਟਸ ਪੰਜਾਬ ਦਾ ਅਹੁਦਾ ਛੱਡ ਕੇ 2012 ਵਿਚ ਸਿਆਸਤ ਵਿਚ ਆਏ ਪਰਗਟ ਸਿੰਘ ਆਪਣੇ ਨਜ਼ਦੀਕੀਆਂ ਵੱਲੋਂ ਉਨ੍ਹਾਂ ਦਾ ਸਾਥ ਛੱਡ ਜਾਣ ਦੀ ਵੀ ਪ੍ਰਵਾਹ ਨਹੀਂ ਕਰਦੇ। ਉਹ ਅੱਜ ਵੀ ਖ਼ੁਦ ਨੂੰ ਬਹੁਤ ਮਜ਼ਬੂਤ ਦੱਸਦੇ ਹਨ। ਉਨ੍ਹਾਂ 2012 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਦੀ ਚੋਣ ਲੜੀ ਸੀ ਅਤੇ ਕਾਂਗਰਸ ਦੇ ਜਗਬੀਰ ਸਿੰਘ ਬਰਾੜ ਨੂੰ ਲਗਭਗ 7000 ਵੋਟਾਂ ਨਾਲ ਹਰਾਇਆ ਸੀ। 2017 ਵਿਚ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਜਗਬੀਰ ਬਰਾੜ ਦੀ ਟਿਕਟ ਕਟਵਾ ਕੇ ਉਨ੍ਹਾਂ ਨੂੰ ਨਕੋਦਰ ਭੇਜ ਦਿੱਤਾ ਅਤੇ ਖੁਦ ਅਕਾਲੀ ਦਲ ਦੇ ਸਰਬਜੀਤ ਸਿੰਘ ਮੱਕੜ ਨੂੰ ਵੋਟਾਂ ਦੇ ਵੱਡੇ ਫਰਕ (ਲਗਭਗ 30 ਹਜ਼ਾਰ ਵੋਟਾਂ) ਨਾਲ ਹਰਾਉਣ ਵਿਚ ਕਾਮਯਾਬ ਹੋ ਗਏ। ਸਾਲ 2022 ਵਿਚ ਕਾਂਗਰਸ ਵੱਲੋਂ ਮੁੜ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਸੁਰਿੰਦਰ ਸਿੰਘ ਸੋਢੀ ਅਤੇ ਅਕਾਲੀ ਦਲ ਵਿਚ ਵਾਪਸੀ ਕਰਨ ਵਾਲੇ ਜਗਬੀਰ ਸਿੰਘ ਬਰਾੜ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਵਿਧਾਇਕ ਬਣਨ ਵਿਚ ਕਾਮਯਾਬ ਰਹੇ।
ਇਸ ਜਿੱਤ ’ਤੇ ਕੈਂਟ ਦੇ ਲੋਕਾਂ ਨੇ ਪਰਗਟ ਸਿੰਘ ਨੂੰ ਕਿਸਮਤ ਦਾ ਧਨੀ ਦੱਸਿਆ ਸੀ। 2007 ਵਿਚ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਨੂੰ 18,000 ਵੋਟਾਂ ਦੇ ਫਰਕ ਨਾਲ ਹਰਾ ਕੇ ਜਲੰਧਰ ਕੈਂਟ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਜਗਬੀਰ ਸਿੰਘ ਬਰਾੜ ਨੂੰ ਪਰਗਟ ਸਿੰਘ ਦੋ ਵਾਰ ਹਰਾ ਚੁੱਕੇ ਹਨ। ਹਾਲਾਂਕਿ ਪਰਗਟ ਸਿੰਘ ਨੂੰ 2017 ਦੇ ਮੁਕਾਬਲੇ 2022 ਵਿਚ ਬਹੁਤ ਘੱਟ ਵੋਟਾਂ ਮਿਲੀਆਂ ਸਨ। 30,000 ਵਾਲੀ ਲੀਡ ਸਿਰਫ਼ 5,000 ਦੀ ਰਹਿ ਗਈ, ਜਦੋਂ ਕਿ ਉਹ ਕਾਂਗਰਸ ਸਰਕਾਰ ਦੇ ਆਖਰੀ ਸਮੇਂ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਵੀ ਸਨ ਅਤੇ ਆਪਣੇ ਹਲਕੇ ਲਈ ਸਭ ਤੋਂ ਵੱਧ ਗ੍ਰਾਂਟ ਲਿਆਉਣ ਵਿਚ ਵੀ ਸਫ਼ਲ ਰਹੇ ਸਨ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ, ਦੋ ਮਹੀਨੇ ਪਹਿਲਾਂ ਕੈਨੇਡਾ ਗਏ ਰੋਪੜ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਦੇਸ਼ਾਂ ’ਚ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ, ਜਿਸਮਫ਼ਰੋਸ਼ੀ ਕਰਨ ਨੂੰ ਮਜਬੂਰ ਮੁਟਿਆਰਾਂ : ਰਾਮੂਵਾਲੀਆ
NEXT STORY