ਜਲੰਧਰ, (ਮਹੇਸ਼)—3 ਗੁਣਾ ਜ਼ਿਆਦਾ ਕੀਮਤਾਂ 'ਤੇ ਪੈਟਰੋਲ ਤੇ ਡੀਜ਼ਲ ਵੇਚਣ ਵਾਲੇ ਕਰਿਆਨਾ ਸਟੋਰ ਮਾਲਕ ਨੂੰ ਥਾਣਾ ਕੈਂਟ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੇ ਕਬਜ਼ੇ ਤੋਂ ਪੁਲਸ ਨੇ 53 ਲਿਟਰ ਪੈਟਰੋਲ ਤੇ 10 ਲਿਟਰ ਡੀਜ਼ਲ ਬਰਾਮਦ ਕੀਤਾ ਹੈ। ਥਾਣਾ ਕੈਂਟ ਦੇ ਮੁਖੀ ਇੰਸ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਨੰਬਰ 30 ਜਲੰਧਰ ਕੈਂਟ ਵਿਚ ਅਨੀਸ਼ ਕੁਮਾਰ ਪੁੱਤਰ ਤਰਸੇਮ ਲਾਲ ਆਪਣੇ ਕਰਿਆਨਾ ਸਟੋਰ 'ਤੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਵੇਚ ਰਿਹਾ ਹੈ, ਜਿਸ 'ਤੇ ਪੁਲਸ ਪਾਰਟੀ ਨੇ ਉਥੇ ਰੇਡ ਕੀਤੀ ਅਤੇ ਉਸਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਪੁਲਸ ਨੇ ਫੂਡ ਐਂਡ ਸਪਲਾਈ ਇੰਸਪੈਕਟਰ ਨੂੰ ਮੌਕੇ 'ਤੇ ਬੁਲਾ ਕੇ ਉਸਦੀ ਰਿਪੋਰਟ ਲਈ ਹੈ, ਜਿਸ ਨੂੰ ਮੁਲਜ਼ਮ ਦੇ ਖਿਲਾਫ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਕਰਿਆਨਾ ਸਟੋਰ ਦਾ ਮਾਲਕ ਪਹਿਲਾਂ ਵੀ ਆਪਣੀ ਦੁਕਾਨ 'ਤੇ ਡੀਜ਼ਲ ਤੇ ਪੈਟਰੋਲ ਵੇਚਣ ਦੇ ਦੋਸ਼ ਵਿਚ ਫੜਿਆ ਜਾ ਚੁੱਕਾ ਹੈ। ਉਸਦੇ ਖਿਲਾਫ ਕੇਸ ਵੀ ਦਰਜ ਕੀਤਾ ਗਿਆ ਸੀ। ਬਾਅਦ ਵਿਚ ਉਸਨੇ ਅਜਿਹਾ ਕੰਮ ਨਾ ਕਰਨ ਦੀ ਤੌਬਾ ਕੀਤੀ ਸੀ ਪਰ ਕੁਝ ਸਮੇਂ ਬਾਅਦ ਫਿਰ ਉਸਨੇ ਇਸ ਧੰਦੇ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਇੰਸ. ਗਗਨਦੀਪ ਦਾ ਕਹਿਣਾ ਹੈ ਕਿ ਜ਼ਰੂਰਤਮੰਦ ਲੋਕਾਂ ਨੂੰ ਕਰਿਆਨਾ ਸਟੋਰ ਦਾ ਮਾਲਕ ਆਪਣਾ ਸ਼ਿਕਾਰ ਬਣਾਉਂਦਾ ਸੀ ਅਤੇ ਉਨ੍ਹਾਂ ਤੋਂ ਆਪਣੀ ਮਰਜ਼ੀ ਦੇ ਪੈਸੇ ਵਸੂਲ ਕਰਦਾ ਸੀ।
ਸਾਊਥਹਾਲ : ਪੰਜਾਬੀ ਦਾ ਕਤਲ ਕਰਨ ਦੇ ਦੋਸ਼ 'ਚ 2 ਨੌਜਵਾਨਾਂ 'ਤੇ ਮਾਮਲਾ ਦਰਜ
NEXT STORY