ਅੰਮ੍ਰਿਤਸਰ, (ਨੀਰਜ/ਰਮਨ)- ਨਗਰ ਨਿਗਮ ਦੀਆਂ 85 ਸੀਟਾਂ ਅਤੇ ਨਗਰ ਕੌਂਸਲ ਰਾਜਾਸਾਂਸੀ ਦੀਆਂ 13 ਸੀਟਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਨਿਗਮ ਦੇ 85 ਵਾਰਡਾਂ ਵਿਚ 7.70 ਲੱਖ ਵੋਟਰ ਹਨ, ਜਿਨ੍ਹਾਂ 'ਚੋਂ 413 ਉਮੀਦਵਾਰ ਮੈਦਾਨ ਵਿਚ ਉਤਰੇ ਸਨ। ਇਨ੍ਹਾਂ ਵੋਟਰਾਂ 'ਚੋਂ 4.10 ਲੱਖ ਮਰਦ ਅਤੇ 3.60 ਲੱਖ ਔਰਤਾਂ ਹਨ। 1-2 ਛੋਟੀਆਂ-ਮੋਟੀਆਂ ਹਿੰਸਕ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਹਿੰਸਕ ਘਟਨਾ ਨਹੀਂ ਵਾਪਰੀ ਅਤੇ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਦੇ ਨਜ਼ਰ ਆਏ। ਹਾਲਾਂਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਕੁਝ ਉਮੀਦਵਾਰਾਂ ਖਿਲਾਫ ਵਿਰੋਧੀ ਦਲਾਂ ਵੱਲੋਂ ਕਈ ਦੋਸ਼ ਲਾਏ ਗਏ ਪਰ ਅੰਤ ਵਿਚ ਜਿੱਤ ਦਾ ਤਾਜ ਕਾਂਗਰਸ ਪਾਰਟੀ ਦੇ ਸਿਰ 'ਤੇ ਹੀ ਸਜਿਆ ਤੇ ਨਗਰ ਨਿਗਮ ਦੀਆਂ 64 ਸੀਟਾਂ ਅਤੇ ਨਗਰ ਕੌਂਸਲ ਦੀਆਂ 13 ਦੀਆਂ 13 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋ ਗਿਆ। ਇਸ ਦੇ ਇਲਾਵਾ ਭਾਜਪਾ 6, ਸ਼੍ਰੋਮਣੀ ਅਕਾਲੀ ਦਲ 7, ਹੋਰ ਨੂੰ 8 ਸੀਟਾਂ 'ਤੇ ਗੁਜਾਰਾ ਕਰਨਾ ਪਿਆ। ਹਾਲਾਂਕਿ ਇਸ ਵਾਰ ਨਿਗਮ ਚੋਣਾਂ ਲਈ ਵੋਟਿੰਗ 51.5 ਫ਼ੀਸਦੀ ਨੂੰ ਪਾਰ ਨਹੀਂ ਕਰ ਸਕੀ ਅਤੇ ਸ਼ੁਰੂਆਤ ਵਿਚ ਤਾਂ ਮਤਦਾਨ ਕਾਫ਼ੀ ਘੱਟ ਰਿਹਾ। ਮੁੱਖ ਤੌਰ 'ਤੇ ਪਾਸ਼ ਇਲਾਕਿਆਂ ਵਿਚ ਵੋਟਿੰਗ ਸ਼ੁਰੂ ਤੋਂ ਹੀ ਘੱਟ ਰਹੀ। ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਮੌਕ ਪੋਲ ਕਰਨ ਤੋਂ ਬਾਅਦ ਸਵੇਰੇ 8 ਵਜੇ ਵੋਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਸ਼ਾਮ 4 ਵਜੇ ਤੱਕ ਵੋਟਿੰਗ ਹੋਈ ਪਰ ਇਸ ਤੋਂ ਬਾਅਦ ਵੀ ਪੋਲਿੰਗ ਬੂਥਾਂ ਦੇ ਬਾਹਰ ਜੋ ਲੋਕ ਵੋਟ ਪਾਉਣ ਲਈ ਮੌਜੂਦ ਸਨ, ਉਨ੍ਹਾਂ ਨੂੰ ਵੀ ਵੋਟ ਪਾਉਣ ਦਾ ਮੌਕਾ ਦੇ ਦਿੱਤਾ ਗਿਆ।
1 ਮਹੀਨਾ ਅਣਮਨੁੱਖੀ ਤਸ਼ੱਦਦ ਝੱਲ ਕੇ ਸਾਊਦੀ ਅਰਬ ਤੋਂ ਪਰਤੇ 4 ਨੌਜਵਾਨ
NEXT STORY