ਭਿੱਖੀਵਿੰਡ/ਸੁਰਸਿੰਘ, (ਗੁਰਪ੍ਰੀਤ ਗੋਪੀ, ਸੁਖਚੈਨ, ਅਮਨ)- ਪੰਜਾਬ ਭਰ ਵਿਚ ਔਰਤਾਂ ਤੇ ਬੱਚਿਆਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਦਿਨ-ਪ੍ਰਤੀ-ਦਿਨ ਵਧ ਰਹੀਆਂ ਹਨ, ਜਿਸ ਨਾਲ ਪਿੰਡ ਦੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਸ ਮੁਸ਼ਕਿਲ ਦਾ ਹੱਲ ਕਰਨ ਵਿਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋ ਰਿਹਾ ਹੈ। ਇਸੇ ਤਹਿਤ ਅੱਜ ਬੀਤੀ ਰਾਤ ਪਿੰਡ ਸੁਰਸਿੰਘ ਦੇ ਇਕ ਗੁਰਸਿੱਖ ਪਰਿਵਾਰ ਦੇ ਬੱਚੇ ਦੇ ਸੁੱਤੇ ਪਏ ਦੇ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਹੈ।
ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਅਰਸ਼ਦੀਪ ਸਿੰਘ ਜੋ ਗੁਰਸਿੱਖ ਹੈ ਅਤੇ ਉਸ ਦੀ ਉਮਰ 15–16 ਸਾਲ ਹੈ, ਦੇ ਰਾਤ ਸਮੇਂ ਸੁੱਤੇ ਪਏ ਦੇ ਵਾਲ ਕੱਟੇ ਗਏ। ਅਰਸ਼ਦੀਪ ਸਿੰਘ ਨੇ ਸਵੇਰੇ ਉੱਠਦੇ ਸਾਰ ਹੀ ਆਪਣੇ ਕੇਸ ਵੇਖੇ ਤਾਂ ਕੇਸ ਕੱਟੇ ਹੋਏ ਸਨ, ਉਸ ਨੇ ਰੌਲਾ ਪਾਇਆ ਤਾਂ ਅਸੀਂ ਉਸ ਨੂੰ ਵੇਖਿਆ ਤਾਂ ਉਸ ਦੇ ਕੇਸ ਅੱਧ ਵਿਚਕਾਰੋਂ ਕੱਟੇ ਹੋਏ ਸਨ।
ਨਗਰ ਨਿਗਮ ਨੇ ਬਾਹਰ ਸਾਮਾਨ ਰੱਖਣ ਵਾਲੇ 6 ਦੁਕਾਨਦਾਰਾਂ ਦੇ ਕੱਟੇ ਚਲਾਨ
NEXT STORY