ਅੰਮ੍ਰਿਤਸਰ (ਦਲਜੀਤ)- ਜ਼ਿਲ੍ਹੇ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਿਹਤ ਵਿਭਾਗ ਨੇ ਗੰਭੀਰ ਵਾਲੇ ਹਾਲਤ ਵਿਚ ਮਰੀਜ਼ਾਂ ਦੇ ਇਲਾਜ ਲਈ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਆਈ. ਸੀ. ਯੂ. ਭਾਵ ਇੰਟੈਂਸਿਵ ਕੇਅਰ ਯੂਨਿਟ ਸਥਾਪਿਤ ਕੀਤਾ ਗਿਆ ਹੈ। 6 ਬਿਸਤਰਿਆਂ ਦੇ ਇਸ ਆਈ. ਸੀ. ਯੂ. ਵਿਚ ਮਰੀਜ਼ ਨੂੰ ਅਤਿ ਆਧੁਨਿਕ ਤਕਨੀਕ ਨਾਲ ਲੈਸ ਮਸ਼ੀਨਰੀ ਦੇ ਨਾਲ-ਨਾਲ 24 ਘੰਟੇ ਹਸਪਤਾਲ ਵਿੱਚ ਮਾਹਿਰ ਡਾਕਟਰ ਅਤੇ ਸਟਾਫ਼ ਮੁਹੱਈਆ ਰਹੇਗਾ। ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਆਈ. ਸੀ. ਯੂ ਦੇ ਬੈੱਡਾਂ ਦੀ ਗਿਣਤੀ 6 ਤੋਂ ਵਧਾ ਕੇ 18 ਕਰਨ ਦਾ ਵੀ ਪ੍ਰਬੰਧ ਹਸਪਤਾਲ ਪ੍ਰਸ਼ਾਸਨ ਨੇ ਕੀਤਾ ਹੈ। ਹਸਪਤਾਲ ਵਿਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ. ਮਦਨ ਮੋਹਨ ਅਤੇ ਡਾ. ਸਵਰਨਜੀਤ ਧਵਨ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਮਰੀਜ਼ਾਂ ਦੀ ਸਹੂਲਤ ਲਈ ਹਰ ਰੋਜ਼ ਉਪਰਾਲੇ ਕਰ ਰਹੇ ਹਨ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਇਹ ਕਦਮ ਚੁੱਕਣ ਦੀ ਤਿਆਰੀ ਵਿਚ ਪੰਜਾਬ ਸਰਕਾਰ
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਪਹਿਲਾਂ ਕੋਈ ਵੀ ਆਈ. ਸੀ. ਯੂ. ਨਹੀਂ ਸੀ। ਮਰੀਜ਼ਾਂ ਨੂੰ ਮੈਡੀਕਲ ਕਾਲਜ ਅਧੀਨ ਚੱਲਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭੇਜਿਆ ਗਿਆ। ਸਿਵਲ ਹਸਪਤਾਲ ਵਿਚ ਐਮਰਜੈਂਸੀ ਤੋਂ ਬਾਅਦ ਵੀ ਕਈ ਲੋਕ ਸਰਕਾਰੀ ਸਿਸਟਮ ਤੋਂ ਪ੍ਰੇਸ਼ਾਨ ਹੋ ਕੇ ਮਰੀਜ਼ਾਂ ਨੂੰ ਸਿੱਧੇ ਪ੍ਰਾਈਵੇਟ ਹਸਪਤਾਲਾਂ ਵਿਚ ਲੈ ਜਾਂਦੇ ਸਨ। ਪ੍ਰਾਈਵੇਟ ਹਸਪਤਾਲਾਂ ਵਿਚ ਆਈ. ਸੀ .ਯੂ. ਦਾ ਰੋਜ਼ਾਨਾ ਖ਼ਰਚਾ ਕਾਫ਼ੀ ਜ਼ਿਆਦਾ ਹੈ ਪਰ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਧਵਨ ਅਤੇ ਮਦਨ ਮੋਹਨ ਵੱਲੋਂ ਮਰੀਜ਼ਾਂ ਦੀ ਬਿਹਤਰੀ ਲਈ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਸਮੇਂ ਆਈ. ਸੀ. ਯੂ. ਵਿਚ 6 ਬੈੱਡ ਕੰਮ ਕਰ ਰਹੇ ਹਨ, ਇਨ੍ਹਾਂ ਵਿਚ ਦੋ ਵੈਂਟੀਲੇਟਰ, 6 ਕੋਰਡੀਅਰ ਮਾਨੀਟਰ, ਦੋ ਪੋਰਟੇਬਲ ਮਸ਼ੀਨਾਂ ਅਤੇ ਆਕਸੀਜਨ ਅਤੇ ਹੋਰ ਅਤਿ-ਆਧੁਨਿਕ ਸਮੱਗਰੀ ਨਾਲ ਲੈਸ ਮਸ਼ੀਨਰੀ ਸ਼ਾਮਲ ਹੈ। ਇਸ ਦੇ ਨਾਲ ਹੀ ਦੋ ਮਾਹਿਰ ਡਾਕਟਰਾਂ ਸਮੇਤ 8 ਕਰਮਚਾਰੀਆਂ ਦੀ ਫੌਜ 24 ਘੰਟੇ ਆਈ. ਸੀ. ਯੂ. ਵਿਚ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸੁੱਤੇ ਪਏ ਭਰਾਵਾਂ ਦੇ ਲੜਿਆ ਸੱਪ, ਦੋਵਾਂ ਨੇ ਤੋੜਿਆ ਦਮ, ਸਦਮੇ 'ਚ ਮਾਪੇ
ਵਿਭਾਗ ਵੱਲੋਂ ਲਏ ਗਏ ਇਸ ਫੈਸਲੇ ਨਾਲ ਮਰੀਜ਼ ਨੂੰ ਕਾਫ਼ੀ ਫਾਇਦਾ ਹੋਵੇਗਾ। ਸਿਹਤ ਵਿਭਾਗ ਦਾ ਇਹ ਇੱਕੋ-ਇੱਕ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਹੈ, ਜਿੱਥੇ ਇਕ ਛੱਤ ਹੇਠ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਆਸਾਨੀ ਨਾਲ ਹੋ ਜਾਂਦਾ ਹੈ, ਜਦਕਿ ਦੂਜੇ ਪਾਸੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਮਰੀਜ਼ਾਂ ਨੂੰ ਟੈਸਟ ਅਤੇ ਇਲਾਜ ਲਈ ਦੂਰ-ਦੁਰਾਡੇ ਬਲਾਕਾਂ ਵਿਚ ਜਾਣਾ ਪੈਂਦਾ ਹੈ, ਇਸ ਲਈ ਜ਼ਿਆਦਾਤਰ ਮਰੀਜ਼ ਸਰਕਾਰੀ ਸਿਸਟਮ ਤੋਂ ਪ੍ਰੇਸ਼ਾਨ ਹਨ। ਗੁਰੂ ਨਾਨਕ ਦੇਵ ਹਸਪਤਾਲ ਦੇ ਮੁਕਾਬਲੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਟੈਸਟਾਂ ਦੀਆਂ ਸਹੂਲਤਾਂ ਉਪਲਬਧ ਹਨ।
ਇਹ ਵੀ ਪੜ੍ਹੋ- ਅਜਨਾਲਾ ਦੇ ਸਕੂਲ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ, ਪੁਲਸ ਨੇ ਇੰਝ ਸਵਾਰੀ ਭੁਗਤ
ਰੋਜ਼ਾਨਾ 1000 ਤੋਂ 1500 ਦੇ ਵਿਚਕਾਰ ਓ. ਪੀ. ਡੀ.
ਡਾ. ਧਵਨ ਅਤੇ ਡਾ. ਮਦਨ ਮੋਹਨ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ’ਤੇ ਮਰੀਜ਼ਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਸਮੇਂ ਆਈ. ਸੀ. ਯੂ. ਵਿਚ 6 ਬੈੱਡ ਸ਼ੁਰੂ ਕੀਤੇ ਗਏ ਹਨ। ਜਲਦੀ ਹੀ ਮਰੀਜ਼ਾਂ ਦੀ ਬਿਹਤਰੀ ਲਈ ਇਨ੍ਹਾਂ ਬੈੱਡਾਂ ਦੀ ਗਿਣਤੀ ਵਧਾ ਕੇ 18 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਸ ਸਮੇਂ ਹਸਪਤਾਲ ਵਿੱਚ ਰੋਜ਼ਾਨਾ 1000 ਤੋਂ 1500 ਓ .ਪੀ . ਡੀ ਕੇਸ ਆਉਂਦੇ ਹਨ, ਜਦੋਂਕਿ ਹਸਪਤਾਲ ਵਿੱਚ 2 ਮੈਡੀਸਨ ਅਫ਼ਸਰ, 4 ਸਰਜੀਕਲ ਅਫ਼ਸਰ, 4 ਗਾਇਨੀਕੋਲੋਜਿਸਟ, 4 ਅੱਖਾਂ ਦੇ ਅਫ਼ਸਰ, 6 ਐਨਸਥੀਸੀਆ ਅਫ਼ਸਰ, 5 ਬਾਲ ਰੋਗ ਅਫ਼ਸਰ, 4 ਰੇਡੀਓਲੋਜਿਸਟ ਅਤੇ 3 ਨੇਤਰ ਦੇ ਅਫ਼ਸਰ ਹਨ। ਇਸ ਤੋਂ ਇਲਾਵਾ ਹਸਪਤਾਲ ਵਿੱਚ ਸਟਾਫ਼ ਦੀ ਘਾਟ ਨੂੰ ਵੀ ਸਰਕਾਰ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਪੂਰਾ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਜ਼ਿਲ੍ਹੇ 'ਚ ਗੁਟਕਾ ਸਾਹਿਬ ਦੀ ਬੇਅਦਬੀ ਦੇ 2 ਮਾਮਲੇ ਆਏ ਸਾਹਮਣੇ, ਪੁਲਸ ਨੇ ਇਕ ਨੂੰ ਕੀਤਾ ਗ੍ਰਿਫ਼ਤਾਰ
NEXT STORY