ਜਲੰਧਰ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛੇਤੀ ਹੀ ਸਕੂਲ ਆਫ਼ ਐਮੀਨੈਂਸ ਅਤੇ ਕੁੜੀਆਂ ਦੇ ਸਕੂਲਾਂ ਲਈ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਸਕੂਲਾਂ ਵੱਲੋਂ ਟਰਾਂਸਪੋਰਟ ਸੇਵਾ ਸ਼ੁਰੂ ਕਰਨ ਲਈ ਟੈਂਡਰ ਨੋਟਿਸ ਦੇ ਕੇ ਵਿਗਿਆਪਨ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਹੀਨੇ ਦੇ ਅਖ਼ੀਰ ਤੱਕ ਇਹ ਸੁਵਿਧਾ ਸ਼ੁਰੂ ਹੋ ਜਾਵੇਗੀ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਇਹ ਸੁਵਿਧਾ 3 ਕਿਲੋਮੀਟਰ ਤੋਂ ਵੱਧ ਦੂਰੀ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਇਸ ਲਈ ਹਰ ਵਿਦਿਆਰਥੀ ਦੀ ਫ਼ੀਸ 1,200 ਰੁਪਏ ਮਹੀਨਾ ਤੈਅ ਕੀਤੀ ਗਈ ਹੈ, ਜਿਸ 'ਚੋਂ 960 ਰੁਪਏ ਸਰਕਾਰ ਦੇਵੇਗੀ ਅਤੇ 240 ਰੁਪਏ ਵਿਦਿਆਰਥੀ ਦੇਣਗੇ। ਇਸ ਦੇ ਲਈ ਸੂਬਾ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਇਸ ਦਾ ਧਿਆਨ ਰੱਖਣਗੀਆਂ। ਸਕੂਲ ਆਫ਼ ਐਮੀਨੈਂਸ ਦੇ ਇਲਾਵਾ ਸੂਬੇ ਦੇ 20 ਸਰਕਾਰੀ ਕੁੜੀਆਂ ਦੇ ਸਕੂਲਾਂ 'ਚ ਵੀ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੈਸਾ-ਪੈਸਾ ਜੋੜਣ ਵਾਲੇ ਬਜ਼ੁਰਗ ਨਾਲ ਵਾਪਰੀ ਅਣਹੋਣੀ, 2 ਔਰਤਾਂ ਲੁੱਟ ਕੇ ਲੈ ਗਈਆਂ ਜ਼ਿਦਗੀ ਦੀ ਪੂੰਜੀ (ਵੀਡੀਓ)
ਇਹ ਸਕੀਮ ਪਾਇਲਟ ਪ੍ਰਾਜੈਕਟ ਅਧੀਨ ਲਾਂਚ ਕੀਤੀ ਜਾਵੇਗੀ। ਸੂਬੇ ਦੇ 2 ਸਰਕਾਰੀ ਪ੍ਰਾਇਮਰੀ ਸਕੂਲਾਂ (ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਕਲਾਂ ਫਾਜ਼ਿਲਕਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ, ਫਤਿਹਗੜ੍ਹ ਸਾਹਿਬ) 'ਚ ਪਹਿਲਾਂ ਤੋਂ ਹੀ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਜਲੰਧਰ ਜ਼ਿਲ੍ਹੇ ਦੇ ਬਾਜਵਾ ਕਲਾਂ, ਨਕੋਦਰ, ਫਿਲੌਰ ਅਤੇ ਆਦਮਪੁਰ ਦੇ ਸਕੂਲ ਆਫ਼ ਐਮੀਨੈਂਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀਆਂ ਵਿਦਿਆਰਥਣਾਂ ਨੂੰ ਵੀ ਇਹ ਸੁਵਿਧਾ ਮਿਲੇਗੀ।
ਇਹ ਵੀ ਪੜ੍ਹੋ- ਸੱਪ ਦੇ ਡੰਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁੱਤੇ ਪਏ ਭਰਾਵਾਂ ਦੇ ਲੜਿਆ ਸੱਪ, ਦੋਵਾਂ ਨੇ ਤੋੜਿਆ ਦਮ, ਸਦਮੇ 'ਚ ਮਾਪੇ
NEXT STORY